Banner
Banner

ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਪਲਟੀ ਟਰੈਕਟਰ ਟਰਾਲੀ

Latest News: ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਸੜਕ ਹਾਦਸਿਆਂ ਦੀ ਲੜੀ ਜਾਰੀ ਹੈ। ਅੱਜ ਸਵੇਰੇ ਵੀ ਇੱਕ ਗੰਭੀਰ ਸੜਕ ਹਾਦਸਾ ਸਾਹਮਣੇ ਆਇਆ, ਜਿਸ ਨਾਲ ਇਲਾਕੇ ‘ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ, ਗੰਨਾ ਪਨਿਆੜ ਮਿੱਲ ਵੱਲ ਜਾ ਰਹੇ ਇੱਕ ਟਰੈਕਟਰ-ਟਰੋਲੀ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੈਕਟਰ ਚਾਲਕ ਨੇ ਅਚਾਨਕ […]
Khushi
By : Updated On: 21 Dec 2025 15:40:PM
ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਪਲਟੀ ਟਰੈਕਟਰ ਟਰਾਲੀ


Latest News: ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਸੜਕ ਹਾਦਸਿਆਂ ਦੀ ਲੜੀ ਜਾਰੀ ਹੈ। ਅੱਜ ਸਵੇਰੇ ਵੀ ਇੱਕ ਗੰਭੀਰ ਸੜਕ ਹਾਦਸਾ ਸਾਹਮਣੇ ਆਇਆ, ਜਿਸ ਨਾਲ ਇਲਾਕੇ ‘ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ, ਗੰਨਾ ਪਨਿਆੜ ਮਿੱਲ ਵੱਲ ਜਾ ਰਹੇ ਇੱਕ ਟਰੈਕਟਰ-ਟਰੋਲੀ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੈਕਟਰ ਚਾਲਕ ਨੇ ਅਚਾਨਕ ਸਾਹਮਣੇ ਆਏ ਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟਰੈਕਟਰ ਦਾ ਸੰਤੁਲਨ ਬਿਗੜ ਗਿਆ ਅਤੇ ਟਰੈਕਟਰ-ਟਰੋਲੀ ਸੜਕ ‘ਤੇ ਪਲਟ ਗਈ। ਹਾਦਸੇ ਕਾਰਨ ਟਰੋਲੀ ਵਿੱਚ ਭਰਿਆ ਗੰਨਾ ਸੜਕ ‘ਤੇ ਖਿੱਲਰ ਗਿਆ।

ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰੈਕਟਰ ਚਾਲਕ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ, ਜਿਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ।

ਦੂਜੇ ਪਾਸੇ, ਇਲਾਕੇ ਵਿੱਚ ਵਧ ਰਹੀ ਓਵਰ ਸਪੀਡਿੰਗ ਅਤੇ ਗਲਤ ਦਿਸ਼ਾ ਤੋਂ ਵਾਹਨ ਚਲਾਉਣ ਦੀ ਪ੍ਰਵਿਰਤੀ ਨੂੰ ਹਾਦਸਿਆਂ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਕੱਲ੍ਹ ਡੇਲੀ ਪੋਸਟ ਵੱਲੋਂ ਵੀ ਇੱਕ ਖਾਸ ਰਿਪੋਰਟ ਰਾਹੀਂ ਇਸ ਮਸਲੇ ਨੂੰ ਉਜਾਗਰ ਕੀਤਾ ਗਿਆ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਾਰਨ ਸੜਕ ਹਾਦਸੇ ਲਗਾਤਾਰ ਵਧ ਰਹੇ ਹਨ।

ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੜਕ ‘ਤੇ ਵਾਹਨ ਚਲਾਉਂਦੇ ਸਮੇਂ ਗਤੀ ਸੀਮਾਵਾਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।

Read Latest News and Breaking News at Daily Post TV, Browse for more News

Ad
Ad