Journalism Of Hope
BREAKING NEWS
CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ.....ਦਿੱਲੀ ’ਚ CJP ਦੇ ਪ੍ਰਦਰਸ਼ਨ ਕਾਰਨ ਸਖ਼ਤੀ, 7 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ; ਯਾਤਰੀ ਪ੍ਰੇਸ਼ਾਨ....ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ......ਹੋਲੋਗ੍ਰਾਮ ਤਕਨੀਕ ਰਾਹੀਂ ਸਟੇਜ ’ਤੇ ਮੁੜ ਪਰਤੇ ਸਿੱਧੂ ਮੂਸੇਵਾਲਾ, ਟੋਰਾਂਟੋ ਤੋਂ ਸ਼ੁਰੂ ਹੋਇਆ ‘Signed To God World Tour’.....CBI ਦੇ ਦੂਜੇ ਸੰਮਨ ’ਤੇ ਵੀ ਪੇਸ਼ ਨਹੀਂ ਹੋਏ ਰਾਜਵੀਰ ਘੁੰਮਣ......ਹਰਚਰਨ ਭੁੱਲਰ ਮਾਮਲੇ ’ਚ ਨਵਾਂ ਮੋੜ, ਹੁਣ ਈਡੀ ਕਰੇਗੀ ਪੁੱਛਗਿੱਛ......ਮੈਡ ਸੰਧੂ ਕਤਲ ਮਾਮਲਾ: ਗੁਜਰਾਤ ਤੋਂ ਫੜੇ ਸ਼ੂਟਰ ਨੂੰ ਪੁਲਿਸ ਨੇ 7 ਦਿਨ ਦੇ ਰਿਮਾਂਡ ‘ਤੇ ਲਿਆ......ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, 250 ਦੌੜਾਂ ਦਾ ਟੀਚਾ 18.3 ਓਵਰਾਂ ’ਚ ਕੀਤਾ ਹਾਸਲ.....

ਸਿਲੰਡਰ ਪਾਈਪ ਨੂੰ ਅੱਗ ਲੱਗਣ ਨਾਲ ਵਾਪਰਿਆ ਮੰਦਭਾਗਾ ਹਾਦਸਾ, ਮਾਂ ਸਮੇਤ ਦੋ ਬੱਚੇ ਝੁਲਸੇ

Kapurthala Gas Cylinder Fire; ਕਪੂਰਥਲਾ ਦੇ ਔਜਲਾ ਫਾਟਕ ਨੇੜੇ ਇੱਕ ਘਰ ਵਿੱਚ ਰੋਟੀ ਪਕਾਉਂਦੇ ਸਮੇਂ ਸਿਲੰਡਰ ਦੇ ਪਾਈਪ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਮਾਂ ਸਮੇਤ ਦੋ ਬੱਚੇ ਝੁਲਸ ਗਏ। ਤਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ, ਰੀਨਾ ਦੇਵੀ ਪਤਨੀ ਦਲੀਪ ਕੁਮਾਰ, ਵਾਸੀ ਔਜਲਾ ਫਾਟਕ, ਜਦੋਂ […]
By : Updated On: 10 Oct 2026 16:12:PM
ਸਿਲੰਡਰ ਪਾਈਪ ਨੂੰ ਅੱਗ ਲੱਗਣ ਨਾਲ ਵਾਪਰਿਆ ਮੰਦਭਾਗਾ ਹਾਦਸਾ, ਮਾਂ ਸਮੇਤ ਦੋ ਬੱਚੇ ਝੁਲਸੇ

Kapurthala Gas Cylinder Fire; ਕਪੂਰਥਲਾ ਦੇ ਔਜਲਾ ਫਾਟਕ ਨੇੜੇ ਇੱਕ ਘਰ ਵਿੱਚ ਰੋਟੀ ਪਕਾਉਂਦੇ ਸਮੇਂ ਸਿਲੰਡਰ ਦੇ ਪਾਈਪ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਮਾਂ ਸਮੇਤ ਦੋ ਬੱਚੇ ਝੁਲਸ ਗਏ। ਤਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖ਼ਲ ਕਰਵਾਇਆ ਗਿਆ।

ਇਸ਼ਤਿਹਾਰ

ਪਰਿਵਾਰਕ ਮੈਂਬਰਾਂ ਮੁਤਾਬਕ, ਰੀਨਾ ਦੇਵੀ ਪਤਨੀ ਦਲੀਪ ਕੁਮਾਰ, ਵਾਸੀ ਔਜਲਾ ਫਾਟਕ, ਜਦੋਂ ਘਰ ਵਿੱਚ ਰੋਟੀ ਪਕਾ ਰਹੀ ਸੀ ਤਾਂ ਅਚਾਨਕ ਸਿਲੰਡਰ ਦੇ ਪਾਈਪ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਰੀਨਾ ਦੇਵੀ ਅਤੇ ਦੋ ਬੱਚੇ ਲਲਿਤ ਤੇ ਵਿਸ਼ਾਲ ਪਾਸਵਾਨ ਝੁਲਸ ਗਏ।

ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤਿੰਨਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਉੱਥੇ ਡਿਊਟੀ ਡਾਕਟਰ ਯੁਕਤਾ ਨੇ ਰੀਨਾ ਦੇਵੀ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਬਿਹਤਰ ਇਲਾਜ ਲਈ ਹਾਇਰ ਸੈਂਟਰ ਰੈਫਰ ਕਰ ਦਿੱਤਾ। ਜਦਕਿ ਦੋਵੇਂ ਬੱਚਿਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News