Journalism Of Hope
BREAKING NEWS
ਕੈਨੇਡਾ ਤੋਂ 6 ਮਹੀਨਿਆਂ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਭਾਰਤੀ ਡਿਪੋਰਟ, ਜਾਣੋ ਕੀ ਹੈ ਵਜ੍ਹਾ ?......ਕੌਮੀ ਇਨਸਾਫ਼ ਮੋਰਚੇ ਵੱਲੋਂ CM ਦੀ ਚਿੱਠੀ ਦਾ ਸਵਾਗਤ, 10 ਦਿਨਾਂ ਦੀ ਪੈਰੋਲ ਵਧਾਉਣ ਦੀ ਮੰਗ......ਵੱਡੀ ਖ਼ਬਰ: ਮੋਹਾਲੀ ‘ਚ ਸਰਕਾਰੀ ਸਕੂਲ ਦੇ ਹੈੱਡਮਾਸਟਰ ਦਾ ਕਤਲ......ਕੈਨੇਡਾ ‘ਚ ਪੰਜਾਬੀ ਕਾਰੋਬਾਰੀ ਦਾ ਕਤਲ......ਦਰਦਨਾਕ ਹਾਦਸਾ ! ਰੱਖੜੀ ਖਰੀਦਣ ਜਾ ਰਹੀ 8 ਸਾਲਾ ਬੱਚੀ ਦੀ ਕਰੰਟ ਲੱਗਣ ਨਾਲ ਮੌਤ......ਸਰਹਿੰਦ ਜੀਟੀ ਰੋਡ ’ਤੇ ਦਰਦਨਾਕ ਹਾਦਸਾ, 3 ਕਾਂਵੜੀਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ.......ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸੋਮਵਾਰ ਤੱਕ ਮੁਲਤਵੀ

ਸਰਹਿੰਦ ਜੀਟੀ ਰੋਡ ’ਤੇ ਦਰਦਨਾਕ ਹਾਦਸਾ, 3 ਕਾਂਵੜੀਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

Tragic accident on Sirhind GT Road: ਸਰਹਿੰਦ: ਸਰਹਿੰਦ ਜੀਟੀ ਰੋਡ ’ਤੇ ਦਾਦਾ ਮੋਟਰ ਨੇੜੇ ਬੀਤੀ ਰਾਤ ਕਰੀਬ 2:15 ਵਜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਗੰਗੋਤਰੀ ਤੋਂ ਪਵਿੱਤਰ ਜਲ ਲੈ ਕੇ ਕੋਟਕਪੂਰਾ ਪਰਤ ਰਹੇ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ ਇੱਕ ਕਾਂਵੜੀਆ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਛੇ ਕਾਂਵੜੀਆਂ ਦਾ ਜਥਾ ਸਰਹਿੰਦ […]
Ranjit Singh
By : Published: 09 Aug 2026 14:04:PM
ਸਰਹਿੰਦ ਜੀਟੀ ਰੋਡ ’ਤੇ ਦਰਦਨਾਕ ਹਾਦਸਾ, 3 ਕਾਂਵੜੀਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

Tragic accident on Sirhind GT Road: ਸਰਹਿੰਦ: ਸਰਹਿੰਦ ਜੀਟੀ ਰੋਡ ’ਤੇ ਦਾਦਾ ਮੋਟਰ ਨੇੜੇ ਬੀਤੀ ਰਾਤ ਕਰੀਬ 2:15 ਵਜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਗੰਗੋਤਰੀ ਤੋਂ ਪਵਿੱਤਰ ਜਲ ਲੈ ਕੇ ਕੋਟਕਪੂਰਾ ਪਰਤ ਰਹੇ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ ਇੱਕ ਕਾਂਵੜੀਆ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਛੇ ਕਾਂਵੜੀਆਂ ਦਾ ਜਥਾ ਸਰਹਿੰਦ ਜੀਟੀ ਰੋਡ ਤੋਂ ਲੰਘ ਰਿਹਾ ਸੀ। ਇਸ ਦੌਰਾਨ ਪਿੱਛੋਂ ਆਈ ਇੱਕ ਤੇਜ਼ ਰਫ਼ਤਾਰ ਗੱਡੀ ਨੇ ਅੱਗੇ ਜਾ ਰਹੇ ਚਾਰ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਕਾਂਵੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ਼ਤਿਹਾਰ

ਮ੍ਰਿਤਕਾਂ ਦੀ ਪਛਾਣ ਮਹਿੰਦਰਪਾਲ, ਦੀਪਕ ਅਤੇ ਜਗਦੀਸ਼ ਮਿੱਤਲ ਵਜੋਂ ਹੋਈ ਹੈ। ਤਿੰਨੇ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜ਼ਖ਼ਮੀ ਕਾਂਵੜੀਏ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਮੌਕੇ ’ਤੇ ਮੌਜੂਦ ਜਗਸੀਰ ਸਿੰਘ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਵੀ ਕਾਂਵੜੀਆਂ ਦੇ ਜਥੇ ਨਾਲ ਸਨ। ਪਿੱਛੋਂ ਆਈ ਤੇਜ਼ ਰਫ਼ਤਾਰ ਗੱਡੀ ਨੇ ਚਾਰ ਸਾਥੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News