Banner
Banner

Road Accident:ਪੋਤੇ ਨੂੰ ਏਅਰਪੋਰਟ ਤੋਂ ਵਿਦੇਸ਼ ਰਵਾਨਾ ਕਰਕੇ ਆ ਰਹੇ ਪਰਿਵਾਰ ਦੇ 4 ਜੀਆਂ ਦੀ ਦਰਦਨਾਂਕ ਮੌਤ

Terrible road accident 4 members dead:ਰੱਬ ਦੇ ਰੰਗਾਂ ਦਾ ਕੁੱਝ ਪਤਾ ਨਹੀਂ ਲੱਗਦਾ ਕਦੋਂ ਖੁਸ਼ੀਆਂ ਮਾਤਮ ‘ਚ ਬਦਲ ਦੇਵੇ ਅਤੇ ਕਦੋਂ ਰੋਂਦਿਆਂ ਨੂੰ ਹੱਸਾ ਦੇਵੇ। ਇੱਕ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਖੁਸ਼ੀ-ਖੁਸ਼ੀ ਆਪਣੇ ਬੱਚੇ ਨੂੰ ਵਿਦੇਸ਼ ਲਈ ਰਵਾਨਾ ਕਰਕੇ ਵਾਪਸ ਪਰਤ ਰਿਹਾ ਸੀ ਪਰ ਉਨ੍ਹਾਂ ਨਹੀਂ ਪਤਾ ਕਿ ਉਹ ਆਪਣੇ […]
Jaspreet Singh
By : Updated On: 03 May 2025 10:50:AM
Road Accident:ਪੋਤੇ ਨੂੰ ਏਅਰਪੋਰਟ ਤੋਂ ਵਿਦੇਸ਼ ਰਵਾਨਾ ਕਰਕੇ ਆ ਰਹੇ ਪਰਿਵਾਰ ਦੇ 4 ਜੀਆਂ ਦੀ ਦਰਦਨਾਂਕ ਮੌਤ
ਸੰਕੇਤਕ ਤਸਵੀਰ

Terrible road accident 4 members dead:ਰੱਬ ਦੇ ਰੰਗਾਂ ਦਾ ਕੁੱਝ ਪਤਾ ਨਹੀਂ ਲੱਗਦਾ ਕਦੋਂ ਖੁਸ਼ੀਆਂ ਮਾਤਮ ‘ਚ ਬਦਲ ਦੇਵੇ ਅਤੇ ਕਦੋਂ ਰੋਂਦਿਆਂ ਨੂੰ ਹੱਸਾ ਦੇਵੇ। ਇੱਕ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਖੁਸ਼ੀ-ਖੁਸ਼ੀ ਆਪਣੇ ਬੱਚੇ ਨੂੰ ਵਿਦੇਸ਼ ਲਈ ਰਵਾਨਾ ਕਰਕੇ ਵਾਪਸ ਪਰਤ ਰਿਹਾ ਸੀ ਪਰ ਉਨ੍ਹਾਂ ਨਹੀਂ ਪਤਾ ਕਿ ਉਹ ਆਪਣੇ ਬੱਚੇ ਨੂੰ ਵਿਦਾ ਕਰ ਰਹੇ ਨੇ ਜਾਂ ਖੁਦ ਇਸ ਜਹਾਨ ਤੋਂ ਵਿਦਾ ਹੋਣ ਵਾਲੇ ਹਨ।

ਪਰਿਵਾਰ ਦੇ 4 ਜੀਆਂ ਦੀ ਹਾਦਸੇ ‘ਚ ਮੌਤ

ਪੋਤੇ ਨੂੰ ਰਾਜਾਸਾਂਸੀ ਏਅਰਪੋਰਟ ਤੋਂ ਵਿਦੇਸ਼ ਰਵਾਨਾ ਕਰਕੇ ਵਾਪਸ ਆ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਰਾਹਗੀਰਾਂ ਨੇ ਬੜੀ ਮਸ਼ੱਕਤ ਨਾਲ ਕਾਰ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਦਰਅਸਲ ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਅੰਮ੍ਰਿਤਸਰ ਆਪਣੇ ਪੋਤਰੇ ਨੂੰ ਬਾਹਰਲੇ ਦੇਸ਼ ਲਈ ਹਵਾਈ ਅੱਡਾ ਰਾਜਾਸਾਂਸੀ ਤੋਂ ਜਹਾਜ਼ ਚੜ੍ਹਾ ਕੇ ਵਾਪਸ ਆ ਰਹੇ ਸਨ।

ਡਰਾਈਵਰ ਮੌਕੇ ਤੋਂ ਫਰਾਰ

ਜਦੋਂ ਉਹ ਮਹਿਤਾ-ਅੰਮ੍ਰਿਤਸਰ ਜੀਟੀ ਰੋਡ ‘ਤੇ ਸਥਿਤ ਪਿੰਡ ਢੱਪਈਆ ਜੀਵਨ ਪੰਧੇਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿੱਪਰ ਅਤੇ ਵਰਨਾ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ। ਇਸ ਦੌਰਾਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਿੱਪਰ ਪਲਟ ਗਿਆ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਕਾਫੀ ਜਦੋ ਜਹਿਦ ਮਗਰੋਂ ਕਾਰ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ।

ਪੁਲਿਸ ਦੀ ਕਾਰਵਾਈ ਜਾਰੀ

ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਟਿੱਪਰ ਅਤੇ ਵਰਨਾ ਕਾਰ ਵਿਚਾਲੇ ਟੱਕਰ ਤੋਂ ਬਾਅਦ ਕਾਰ ਸਵਾਰ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਲੋਕ ਆਪਣੇ ਪਰਿਵਾਰਕ ਮੈਂਬਰ ਨੂੰ ਏਅਰਪੋਰਟ ਉੱਤੇ ਛੱਡ ਕੇ ਵਾਪਸ ਪਰਤੇ ਰਹੇ ਸਨ ਜਿਸ ਦੌਰਾਨ ਹਾਦਸਾ ਵਾਪਰਿਆ। ਫਿਲਹਾਲ ਮਾਮਲਾ ਦਰਜ ਕਰਨ ਮਗਰੋ ਅਗਲੇਰੀ ਕਾਰਵਾਈ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad