Banner

Trending: ਪਤਨੀ ਨੇ ਪਤੀ ਨੂੰ ਗ਼ੈਰ-ਔਰਤ ਨਾਲ ਰੰਗੇ ਹੱਥੀਂ ਦਬੋਚਿਆ; ਹੋਟਲ ਪਰਿਸਰ ‘ਚ ਕੀਤੀ ਛਿੱਤਰਪਰੇਡ

High Voltage Drama Wife Catches Husband Red Handed: ਮੱਧ ਪ੍ਰਦੇਸ਼ ਦੇ ਰੀਵਾ (Rewa) ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਉਸ ਸਮੇਂ ਭਾਰੀ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਇੱਕ ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਮੁਟਿਆਰ ਨਾਲ ਰੰਗੇ ਹੱਥੀਂ ਫੜ ਲਿਆ। ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਦੇਖ ਕੇ ਪਤਨੀ ਦੇ ਸਬਰ ਦਾ ਬੰਨ੍ਹ […]
Khushi
By : Published: 13 Jul 2026 15:03:PM
Trending: ਪਤਨੀ ਨੇ ਪਤੀ ਨੂੰ ਗ਼ੈਰ-ਔਰਤ ਨਾਲ ਰੰਗੇ ਹੱਥੀਂ ਦਬੋਚਿਆ; ਹੋਟਲ ਪਰਿਸਰ ‘ਚ ਕੀਤੀ ਛਿੱਤਰਪਰੇਡ

High Voltage Drama Wife Catches Husband Red Handed: ਮੱਧ ਪ੍ਰਦੇਸ਼ ਦੇ ਰੀਵਾ (Rewa) ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਉਸ ਸਮੇਂ ਭਾਰੀ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਇੱਕ ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਮੁਟਿਆਰ ਨਾਲ ਰੰਗੇ ਹੱਥੀਂ ਫੜ ਲਿਆ। ਆਪਣੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਦੇਖ ਕੇ ਪਤਨੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਸ ਨੇ ਹੋਟਲ ਦੇ ਅੰਦਰ ਹੀ ਜ਼ੋਰਦਾਰ ਹੰਗਾਮਾ ਕਰਦਿਆਂ ਆਪਣੇ ਪਤੀ ਦੀ ਰੱਜ ਕੇ ਕੁੱਟਮਾਰ ਕੀਤੀ। ਹੋਟਲ ਪਰਿਸਰ ਵਿੱਚ ਹੋਈ ਇਸ ਕੁੱਟਮਾਰ ਅਤੇ ਚੀਕ-ਚਿਹਾਰੇ ਕਾਰਨ ਉੱਥੇ ਮੌਜੂਦ ਲੋਕਾਂ ਅਤੇ ਸਟਾਫ਼ ਦੀ ਭਾਰੀ ਭੀੜ ਇਕੱਠੀ ਹੋ ਗਈ। ਪਤਨੀ ਦਾ ਗੁੱਸਾ ਇੱਥੇ ਹੀ ਠੰਢਾ ਨਹੀਂ ਹੋਇਆ ਅਤੇ ਉਹ ਆਪਣੇ ਪਤੀ ਨੂੰ ਘਸੀਟਦਿਆਂ ਸਿੱਧਾ ਪੁਲਿਸ ਸਟੇਸ਼ਨ ਲੈ ਗਈ।

ਇਹ ਪੂਰੀ ਘਟਨਾ ਰੀਵਾ ਦੇ ਸਮਾਨ (Saman) ਥਾਣਾ ਖੇਤਰ ਦੇ ਅੰਤਰਗਤ ਆਉਂਦੇ ‘ਪੰਗਤ ਹੋਟਲ’ ਦੀ ਹੈ। ਮੂਲ ਰੂਪ ਵਿੱਚ ਸਿੱਧੀ (Sidhi) ਜ਼ਿਲ੍ਹੇ ਦਾ ਰਹਿਣ ਵਾਲਾ ਇੱਕ ਵਿਆਹਿਆ ਨੌਜਵਾਨ ਹੋਟਲ ਦੇ ਇੱਕ ਕਮਰੇ ਵਿੱਚ ਕਿਸੇ ਹੋਰ ਲੜਕੀ ਨਾਲ ਰੁਕਿਆ ਹੋਇਆ ਸੀ। ਇਸ ਦੌਰਾਨ ਉਸ ਦੀ ਪਤਨੀ ਨੂੰ ਭਣਕ ਲੱਗ ਗਈ ਅਤੇ ਉਹ ਅਚਾਨਕ ਉੱਥੇ ਧਾਵਾ ਬੋਲ ਦਿੱਤਾ। ਪਤੀ ਨੂੰ ਰੰਗੇ ਹੱਥੀਂ ਫੜਨ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹੋਟਲ ਦੇ ਅਹਾਤੇ ਵਿੱਚ ਹੀ ਗਰਮਾ-ਗਰਮ ਬਹਿਸ ਸ਼ੁਰੂ ਹੋ ਗਈ, ਜੋ ਦੇਖਦੇ ਹੀ ਦੇਖਦੇ ਹੱਥੋਪਾਈ ਵਿੱਚ ਬਦਲ ਗਈ।

ਇੰਸਟਾਗ੍ਰਾਮ ‘ਤੇ ਕੁਆਰਾ ਦੱਸ ਕੇ ਜਾਲ ਵਿੱਚ ਫਸਾਈ ਸੀ ਦੂਜੀ ਕੁੜੀ

ਸਿਮ ਬਦਲ ਕੇ ਕਰਦਾ ਸੀ ਗੱਲਬਾਤ: ਪੀੜਤ ਪਤਨੀ ਨੇ ਪੁਲਿਸ ਸਾਹਮਣੇ ਖੁਲਾਸਾ ਕੀਤਾ ਕਿ ਉਸ ਦਾ ਵਿਆਹ ਪਿਛਲੇ ਸਾਲ 3 ਜੁਲਾਈ ਨੂੰ ਕੋਰਟ ਮੈਰਿਜ (Court Marriage) ਰਾਹੀਂ ਹੋਇਆ ਸੀ। ਪਿਛਲੇ ਕੁਝ ਦਿਨਾਂ ਤੋਂ ਉਸ ਦਾ ਪਤੀ ਆਪਣਾ ਮੋਬਾਈਲ ਸਿਮ ਕਾਰਡ ਬਦਲ ਕੇ ਉਸ ਤੋਂ ਕਈ ਗੱਲਾਂ ਛੁਪਾ ਰਿਹਾ ਸੀ। ਔਰਤ ਨੂੰ ਸ਼ੱਕ ਸੀ ਕਿ ਉਸ ਦਾ ਪਤੀ ਹੋਰਨਾਂ ਲੜਕੀਆਂ ਦੇ ਸੰਪਰਕ ਵਿੱਚ ਹੈ, ਜਿਸ ਦਾ ਪਿੱਛਾ ਕਰਦਿਆਂ ਅੱਜ ਉਸ ਨੇ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ।

Read Latest News and Breaking News at Daily Post TV, Browse for more News

Ad
Ad