Banner
Banner

ਲੁਧਿਆਣਾ ਦੇ ਜਨਤਾ ਨਗਰ ‘ਚ ਟਰੱਕ ਹਾਦਸਾ – ਵਿਅਕਤੀ ਦੀ ਮੌਕੇ ‘ਤੇ ਮੌਤ

Punjab News: ਸੋਮਵਾਰ ਰਾਤ ਲੁਧਿਆਣਾ ਦੇ ਜਨਤਾ ਨਗਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ। ਹਾਦਸੇ ‘ਚ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਤੋਂ ਬਾਅਦ ਲਗਭਗ ਡੇਢ ਘੰਟੇ ਤੱਕ ਮ੍ਰਿਤਕ ਦੀ ਲਾਸ਼ ਰੋਡ ‘ਤੇ ਹੀ ਪਈ […]
Khushi
By : Updated On: 14 Oct 2025 08:00:AM
ਲੁਧਿਆਣਾ ਦੇ ਜਨਤਾ ਨਗਰ ‘ਚ ਟਰੱਕ ਹਾਦਸਾ – ਵਿਅਕਤੀ ਦੀ ਮੌਕੇ ‘ਤੇ ਮੌਤ

Punjab News: ਸੋਮਵਾਰ ਰਾਤ ਲੁਧਿਆਣਾ ਦੇ ਜਨਤਾ ਨਗਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ। ਹਾਦਸੇ ‘ਚ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਤੋਂ ਬਾਅਦ ਲਗਭਗ ਡੇਢ ਘੰਟੇ ਤੱਕ ਮ੍ਰਿਤਕ ਦੀ ਲਾਸ਼ ਰੋਡ ‘ਤੇ ਹੀ ਪਈ ਰਹੀ, ਪਰ ਕੋਈ ਵੀ ਮਦਦ ਲਈ ਅੱਗੇ ਨਹੀਂ ਵਧਿਆ।

ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 6 ਦੇ ਅਧੀਨ ਆਉਂਦੇ ਜਨਤਾ ਨਗਰ ਮੇਨ ਰੋਡ ‘ਤੇ ਰਾਤ ਕਰੀਬ 9:30 ਵਜੇ ਵਾਪਰਿਆ। ਗਵਾਹਾਂ ਅਨੁਸਾਰ ਟਰੱਕ ਨੇ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰੀ ਅਤੇ ਮੌਕੇ ਤੋਂ ਭੱਜ ਗਿਆ।

ਰਾਹਗੀਰਾਂ ਨੇ ਪੁਲਿਸ ਨੂੰ ਕਈ ਵਾਰੀ ਫੋਨ ਕਰਕੇ ਜਾਣਕਾਰੀ ਦਿੱਤੀ, ਪਰ ਪੁਲਿਸ ਕਰੀਬ 11 ਵਜੇ ਮੌਕੇ ‘ਤੇ ਪਹੁੰਚੀ। ਏਐਸਆਈ ਮੱਖਣ ਰਾਮ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੇ ਕੱਪੜਿਆਂ ਦੇ ਆਧਾਰ ‘ਤੇ ਲੱਗਦਾ ਹੈ ਕਿ ਉਹ ਸਾਧੂ ਸੀ। ਹਾਲਾਂਕਿ, ਉਸਦੀ ਪਛਾਣ ਹਜੇ ਨਹੀਂ ਹੋ ਸਕੀ।

ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੋਰਚਰੀ ‘ਚ ਰਖਵਾਇਆ ਗਿਆ ਹੈ ਜਿੱਥੇ ਮੰਗਲਵਾਰ ਨੂੰ ਪੋਸਟਮਾਰਟਮ ਹੋਵੇਗਾ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੇੜਲੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਟਰੱਕ ਅਤੇ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad