Banner
Banner

ਟਰੰਪ ਵੱਲੋਂ ਇਰਾਨ ਦੀ ਸ਼ਾਂਤੀ ਤਜਵੀਜ਼ ਰੱਦ: ਕਿਹਾ- ‘ਪੂਰੀ ਤਰ੍ਹਾਂ ਨਾ-ਮਨਜ਼ੂਰ’

Iran-US Talks: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਖ਼ਤਮ ਕਰਨ ਲਈ ਇਰਾਨ ਵੱਲੋਂ ਭੇਜੀ ਗਈ ਸ਼ਾਂਤੀ ਤਜਵੀਜ਼ ਨੂੰ ‘ਪੂਰੀ ਤਰ੍ਹਾਂ ਨਾ-ਮਨਜ਼ੂਰ’ (Totally Unacceptable) ਕਰਦਿਆਂ ਰੱਦ ਕਰ ਦਿੱਤਾ ਹੈ। ਹਾਲਾਂਕਿ ਟਰੰਪ ਨੇ ਇਸ ਤਜਵੀਜ਼ ਦੇ ਵੇਰਵਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ, ਪਰ ਉਨ੍ਹਾਂ ਦੇ ਇਸ ਸਖ਼ਤ ਰੁਖ਼ ਨੇ ਤੇਲ ਸਪਲਾਈ ਦੇ ਅਹਿਮ […]
Amritpal Singh
By : Updated On: 11 May 2026 09:11:AM
ਟਰੰਪ ਵੱਲੋਂ ਇਰਾਨ ਦੀ ਸ਼ਾਂਤੀ ਤਜਵੀਜ਼ ਰੱਦ: ਕਿਹਾ- ‘ਪੂਰੀ ਤਰ੍ਹਾਂ ਨਾ-ਮਨਜ਼ੂਰ’

Iran-US Talks: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਖ਼ਤਮ ਕਰਨ ਲਈ ਇਰਾਨ ਵੱਲੋਂ ਭੇਜੀ ਗਈ ਸ਼ਾਂਤੀ ਤਜਵੀਜ਼ ਨੂੰ ‘ਪੂਰੀ ਤਰ੍ਹਾਂ ਨਾ-ਮਨਜ਼ੂਰ’ (Totally Unacceptable) ਕਰਦਿਆਂ ਰੱਦ ਕਰ ਦਿੱਤਾ ਹੈ। ਹਾਲਾਂਕਿ ਟਰੰਪ ਨੇ ਇਸ ਤਜਵੀਜ਼ ਦੇ ਵੇਰਵਿਆਂ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ, ਪਰ ਉਨ੍ਹਾਂ ਦੇ ਇਸ ਸਖ਼ਤ ਰੁਖ਼ ਨੇ ਤੇਲ ਸਪਲਾਈ ਦੇ ਅਹਿਮ ਸਮੁੰਦਰੀ ਰਸਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਲਿਖਿਆ, ‘‘ਮੈਂ ਇਰਾਨ ਦੇ ਅਖੌਤੀ ਨੁਮਾਇੰਦਿਆਂ ਦਾ ਜਵਾਬ ਪੜ੍ਹਿਆ ਹੈ, ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ। ਇਹ ਪੂਰੀ ਤਰ੍ਹਾਂ ਨਾ-ਮਨਜ਼ੂਰ ਹੈ!’’ ਉਨ੍ਹਾਂ ਦੋਸ਼ ਲਾਇਆ ਕਿ ਤਹਿਰਾਨ ਪਿਛਲੇ 50 ਸਾਲਾਂ ਤੋਂ ਅਮਰੀਕਾ ਨਾਲ ਖੇਡਾਂ ਖੇਡ ਰਿਹਾ ਹੈ, ਪਰ ਹੁਣ ਅਜਿਹਾ ਹੋਰ ਨਹੀਂ ਚੱਲੇਗਾ।

ਦੂਜੇ ਪਾਸੇ, ਪ੍ਰਮੁੱਖ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਟਰੰਪ ਨੂੰ ਹੁਣ ਇਰਾਨ ਵਿਰੁੱਧ ਫ਼ੌਜੀ ਕਾਰਵਾਈ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਗ੍ਰਾਹਮ ਨੇ ਕਿਹਾ ਕਿ ਕੌਮਾਂਤਰੀ ਜਹਾਜ਼ਰਾਨੀ ’ਤੇ ਲਗਾਤਾਰ ਹਮਲਿਆਂ ਅਤੇ ਅਮਰੀਕਾ ਦੇ ਕੂਟਨੀਤਕ ਪ੍ਰਸਤਾਵ ਨੂੰ ਦਿੱਤੇ ਗਏ ਗੈਰ-ਵਾਜਬ ਜਵਾਬ ਤੋਂ ਬਾਅਦ ਹੁਣ ਰਾਹ ਬਦਲਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ‘ਪ੍ਰੋਜੈਕਟ ਫ੍ਰੀਡਮ ਪਲੱਸ’ ਵਰਗੀ ਜਲ-ਸੈਨਾ ਕਾਰਵਾਈ ਮੁੜ ਸ਼ੁਰੂ ਕਰਨ ਦੀ ਵਕਾਲਤ ਕੀਤੀ।

ਜ਼ਿਕਰਯੋਗ ਹੈ ਕਿ 28 ਫਰਵਰੀ ਤੋਂ ਸ਼ੁਰੂ ਹੋਈ ਇਸ ਜੰਗ ਕਾਰਨ ਤੇਲ ਦੀ ਵਿਸ਼ਵਵਿਆਪੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਕਈ ਦੇਸ਼ਾਂ ਵਿੱਚ ਬਾਲਣ ਦੀ ਕਿੱਲਤ ਪੈਦਾ ਹੋ ਗਈ ਹੈ। ਅਮਰੀਕਾ ਇਰਾਨ ਤੋਂ ਯੂਰੇਨੀਅਮ ਸੰਵਰਧਨ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਵਚਨਬੱਧਤਾ ਮੰਗ ਰਿਹਾ ਹੈ, ਜਿਸ ਦੇ ਬਦਲੇ ਵਿੱਚ ਪਾਬੰਦੀਆਂ ਹਟਾਉਣ ਅਤੇ ਜੰਮੇ ਹੋਏ ਫੰਡ ਜਾਰੀ ਕਰਨ ਦੀ ਗੱਲ ਕਹੀ ਗਈ ਸੀ।

Read Latest News and Breaking News at Daily Post TV, Browse for more News

Ad
Ad