Banner
Banner

ਬਰਨਾਲਾ ‘ਚ ਵਾਪਰੇ ਦੋ ਹਾਦਸੇ, ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮਿੰਟਾਂ ‘ਚ ਪਾਇਆ ਅੱਗ ‘ਤੇ ਕਾਬੂ

Barnala News: ਮੋਟਰਸਾਈਕਲ ਏਜੰਸੀ ਵਿੱਚ ਇੱਕ ਕੰਟੇਨਰ ਵਿੱਚ 50 ਮੋਟਰਸਾਈਕਲ ਸੀ ਪਰ ਅਚਾਨਕ ਟਰੱਕ ਵਿੱਚ ਪਈਆਂ ਬੋਰਿਆਂ ਨੂੰ ਅੱਗ ਲੱਗ ਗਈ। Two Accidents in Barnala: ਅੱਜ ਬਰਨਾਲਾ-ਹੰਡਿਆਇਆ ਰੋਡ ‘ਤੇ ਕਚਹਿਰੀ ਚੌਂਕ ਨੇੜੇ ਮੋਟਰਸਾਈਕਲ ਏਜੰਸੀ ਦੇ ਗੇਟ ਬਾਹਰ ਵੱਡਾ ਹਾਦਸਾ ਵਾਪਰ ਗਿਆ। ਜਿਥੇ ਏਜੰਸੀ ਬਾਹਰ ਖੜ੍ਹੇ ਮੋਟਰਸਾਈਕਲ ਨਾਲ ਭਰੇ ਕੰਟੇਨਰ ਨੂੰ ਅਚਾਨਕ ਅੱਗ ਲੱਗ ਗਈ। ਜਿਸ […]
Jaspreet Singh
By : Updated On: 21 Nov 2025 16:59:PM
ਬਰਨਾਲਾ ‘ਚ ਵਾਪਰੇ ਦੋ ਹਾਦਸੇ, ਟਰੱਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਮਿੰਟਾਂ ‘ਚ ਪਾਇਆ ਅੱਗ ‘ਤੇ ਕਾਬੂ

Barnala News: ਮੋਟਰਸਾਈਕਲ ਏਜੰਸੀ ਵਿੱਚ ਇੱਕ ਕੰਟੇਨਰ ਵਿੱਚ 50 ਮੋਟਰਸਾਈਕਲ ਸੀ ਪਰ ਅਚਾਨਕ ਟਰੱਕ ਵਿੱਚ ਪਈਆਂ ਬੋਰਿਆਂ ਨੂੰ ਅੱਗ ਲੱਗ ਗਈ।

Two Accidents in Barnala: ਅੱਜ ਬਰਨਾਲਾ-ਹੰਡਿਆਇਆ ਰੋਡ ‘ਤੇ ਕਚਹਿਰੀ ਚੌਂਕ ਨੇੜੇ ਮੋਟਰਸਾਈਕਲ ਏਜੰਸੀ ਦੇ ਗੇਟ ਬਾਹਰ ਵੱਡਾ ਹਾਦਸਾ ਵਾਪਰ ਗਿਆ। ਜਿਥੇ ਏਜੰਸੀ ਬਾਹਰ ਖੜ੍ਹੇ ਮੋਟਰਸਾਈਕਲ ਨਾਲ ਭਰੇ ਕੰਟੇਨਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਮਗਰੋਂ ਕੰਟੇਨਰ ਚੋਂ ਧੂਆਂ ਨਿਕਲਦਾ ਦੇਖ ਲੋਕਾਂ ਨੇ ਫਾਇਰ ਬ੍ਰਿਗੇਡ ਕਰਮੀਆਂ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ। ਜਿੱਥੇ 10 ਮਿੰਟਾਂ ਵਿੱਚ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੌਕੇ ‘ਤੇ ਆਕੇ ਅੱਗ ਤੇ ਕਾਬੂ ਪਾਇਆ।

ਇਸ ਮੌਕੇ ਮੋਟਰਸਾਈਕਲ ਏਜੰਸੀ ਦੇ ਮਾਲਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੋਟਰਸਾਈਕਲ ਏਜੰਸੀ ਵਿੱਚ ਇੱਕ ਕੰਟੇਨਰ ਵਿੱਚ 50 ਮੋਟਰਸਾਈਕਲ ਸੀ ਪਰ ਅਚਾਨਕ ਟਰੱਕ ਵਿੱਚ ਪਈਆਂ ਬੋਰਿਆਂ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਧੂਆਂ ਇੰਨਾ ਜ਼ਿਆਦਾ ਹੋ ਗਿਆ। ਮੌਕੇ ‘ਤੇ ਫਾਇਰ ਬਗੇਡ ਦੀਆਂ ਗੱਡੀਆਂ ਪਹੁੰਚੀਆਂ।

ਲੱਖਾਂ ਦਾ ਹੋਇਆ ਨੁਕਸਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਉਹਨਾਂ ਦੱਸਿਆ ਕਿ ਲੱਖਾਂ ਦੀ ਕੀਮਤ ਵਾਲੇ 50 ਨਵੇਂ ਮੋਟਰਸਾਈਕਲ ਕੰਟੇਨਰ ਵਿੱਚ ਸੀ। ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਨਾ ਪਹੁੰਚਦੀਆਂ ਤਾਂ ਕੰਟੇਨਰ ਸਮੇਤ ਲੱਖਾਂ ਦੇ 50 ਮੋਟਰਸਾਈਕਲ ਅੱਗ ਵਿੱਚ ਮੱਚ ਕੇ ਸਵਾਹ ਹੋ ਜਾਂਦੇ। ਜਿਸ ਕਰਕੇ ਉਹਨਾਂ ਨੇ ਫਾਇਰ ਬ੍ਰਿਗੇਡ ਦੇ ਕਰਮੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਫਾਇਰ ਕਰਮੀਆਂ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਨੂੰ ਟਰੱਕ ਨੂੰ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲੀ ਸੀ ਜਿਹਦੇ ਤਹਿਤ ਮੌਕੇ ‘ਤੇ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਹਾਦਸੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਆ ਰਿਹਾ।

ਦੂਜੀ ਘਟਨਾ ‘ਚ ਕਾਰ ਦੀ ਰੇਸ ਅਚਾਨਕ ਵੱਧਣ ਕਾਰਨ ਹਾਦਸਾ

ਦੂਜੀ ਘਟਨਾ ਵੀ ਬਰਨਾਲਾ ਹੰਡਿਆਇਆ ਰੋਡ ‘ਤੇ ਵਾਪਰੀ ਜਦੋਂ ਇੱਕ ਵਿਅਕਤੀ ਅਤੇ ਔਰਤ ਕਾਰ ‘ਚ ਹਸਪਤਾਲ ਜਾ ਰਹੇ ਸੀ। ਪਰ ਅਚਾਨਕ ਕਾਰ ਦੀ ਆਪਣੇ ਆਪ ਹੀ ਰੇਸ ਜ਼ਿਆਦਾ ਵਧਣ ਕਾਰਨ ਸੜਕ ‘ਤੇ ਧੂੰਆਂ ਹੀ ਧੂੰਆਂ ਹੋ ਗਿਆ ਜਿੱਥੋਂ ਕਾਰ ਸਵਾਰ ਵਿਅਕਤੀ ਅਤੇ ਔਰਤ ਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਉਸ ਤੋਂ ਬਾਅਦ ਕਾਰ ਦਾ ਇੰਜਣ ਖਰਾਬ ਹੋ ਗਿਆ ਅਤੇ ਕਾਰ ਨੂੰ ਅੱਗ ਲੱਗਣ ਤੋਂ ਬਚਾਅ ਰਿਹਾ।

ਕਾਰ ਸਵਾਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਹਸਪਤਾਲ ‘ਚ ਮਰੀਜ਼ ਦਾ ਪਤਾ ਲੈਣ ਲਈ ਜਾ ਰਹੇ ਸੀ ਤਾਂ ਅਚਾਨਕ ਕਾਰ ਦੀ ਆਪਣੇ ਆਪ ਹੀ ਰੇਸ ਜ਼ਿਆਦਾ ਹੋ ਗਈ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟੱਲ ਗਿਆ।

ਇਹ ਦੋਵੇਂ ਘਟਨਾਵਾਂ ਬਰਨਾਲਾ ਦੇ ਹੰਡਿਆਇਆ ਰੋਡ ‘ਤੇ ਵਾਪਰੀਆਂ ਹਨ। ਜੇਕਰ ਮੌਕੇ ‘ਤੇ ਫਾਇਰ ਬ੍ਰਿਗੇਡ ਕਰਮੀ ਨਾ ਪਹੁੰਚਦੇ ਅਤੇ ਕਾਰ ਸਵਾਰ ਆਪਣੀ ਮੁਸਤੈਦੀ ਨਾਲ ਕਾਰ ਚੋਂ ਬਾਹਰ ਨਾ ਨਿਕਲਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

Read Latest News and Breaking News at Daily Post TV, Browse for more News

Ad
Ad