Banner
Banner

ਦੋ ਸਕੀਆਂ ਭੈਣਾਂ ਦੀ ਸੱਪ ਦੇ ਡੱਸਣ ਨਾਲ ਮੌਤ

Punjab News: ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਪਵਾਤ ਵਿਖੇ ਬੀਤੀ ਰਾਤ ਦਰਦਨਾਕ ਘਟਨਾ ਵਾਪਰੀ, ਜਿਸ ਵਿਚ 2 ਸਕੀਆਂ ਭੈਣਾਂ ਅਨੁਪਮ (11) ਅਤੇ ਸੁਰਭੀ (8) ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਭੈਣਾਂ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋਂ ਆਪਣੇ 6 ਬੱਚਿਆਂ ਸਮੇਤ ਪਿੰਡ ਪਵਾਤ ਵਿਖੇ ਖੇਤਾਂ […]
Amritpal Singh
By : Updated On: 19 Jul 2025 20:39:PM
ਦੋ ਸਕੀਆਂ ਭੈਣਾਂ ਦੀ ਸੱਪ ਦੇ ਡੱਸਣ ਨਾਲ ਮੌਤ

Punjab News: ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਪਵਾਤ ਵਿਖੇ ਬੀਤੀ ਰਾਤ ਦਰਦਨਾਕ ਘਟਨਾ ਵਾਪਰੀ, ਜਿਸ ਵਿਚ 2 ਸਕੀਆਂ ਭੈਣਾਂ ਅਨੁਪਮ (11) ਅਤੇ ਸੁਰਭੀ (8) ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਭੈਣਾਂ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋਂ ਆਪਣੇ 6 ਬੱਚਿਆਂ ਸਮੇਤ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਇਕ ਮੋਟਰ ਨੇੜੇ ਆਪਣੀ ਝੁੱਗੀਆਂ ਬਣਾ ਕੇ ਰਹਿ ਰਹੇ ਹਨ।

ਉਸ ਨੇ ਦੱਸਿਆ ਕਿ ਕੱਲ੍ਹ ਰਾਤ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਜਾ ਕੇ ਸੌਂ ਗਈਆਂ। ਰਾਤ ਕਰੀਬ 1 ਵਜੇ ਉਹ ਲਾਈਟ ਆਉਣ ਤੋਂ ਬਾਅਦ ਹੇਠਾਂ ਉੱਤਰ ਆਈਆਂ ਅਤੇ ਆ ਕੇ ਝੁੱਗੀ ਵਿਚ ਸੌਂ ਗਈਆਂ। ਲਾਈਟ ਜਾਣ ਤੋਂ ਬਾਅਦ ਇਹ ਮੁੜ ਛੱਤ ’ਤੇ ਚਲੀਆਂ ਗਈਆਂ ਜਿਥੇ ਉਕਤ ਦੋਵੇਂ ਲੜਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਅਸੀਂ ਸਾਰੇ ਜਾਗ ਪਏ ਅਤੇ ਦੇਖਿਆ ਕਿ ਇਕ ਸੱਪ ਹੇਠਾਂ ਵਿਹੜੇ ਵਿਚ ਫਿਰ ਰਿਹਾ ਹੈ, ਜਿਸ ਨੂੰ ਸਾਡੇ ਵਲੋਂ ਮਾਰ ਦਿੱਤਾ ਗਿਆ। ਕਰੀਬ 2 ਵਜੇ ਲੜਕੀ ਅਨੁਪਮ ਦੇ ਮੂੰਹ ’ਚੋਂ ਝੱਗ ਆਉਣੀ ਸ਼ੁਰੂ ਹੋ ਗਈ ਅਤੇ 10 ਮਿੰਟਾਂ ਬਾਅਦ ਦੂਸਰੀ ਲੜਕੀ ਸੁਰਭੀ ਦੇ ਮੂੰਹ ’ਚੋਂ ਵੀ ਝੱਗ ਨਿਕਲਣ ਲੱਗ ਪਈ ਜਿਨ੍ਹਾਂ ’ਚੋਂ ਇਕ ਲੜਕੀ ਦੇ ਗਲੇ ਤੇ ਦੂਜੀ ਲੜਕੀ ਦੇ ਹੱਥ ’ਤੇ ਸੱਪ ਵਲੋਂ ਡੱਸਣ ਦੇ ਨਿਸ਼ਾਨ ਬਣੇ ਹੋਏ ਸਨ। ਦੋਵੇਂ ਲੜਕੀਆਂ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Read Latest News and Breaking News at Daily Post TV, Browse for more News

Ad
Ad