Journalism Of Hope
BREAKING NEWS
ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ !... ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਨੇ ਕੀਤੀ ਖੁਦਕੁਸ਼ੀ...ਕੈਨੇਡਾ ‘ਚ 500 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦਾ ਖ਼ਤਰਾ !,,,, ਹਰਿਦੁਆਰ ‘ਚ ਵਾਪਰਿਆ ਮੰਦਭਾਗਾ ਹਾਦਸਾ, 4 ਕਾਂਵੜੀਆਂ ਦੀ ਮੌਤ....

ਹਰਿਦੁਆਰ ‘ਚ ਵਾਪਰਿਆ ਮੰਦਭਾਗਾ ਹਾਦਸਾ, 4 ਕਾਂਵੜੀਆਂ ਦੀ ਮੌਤ

ਇੱਕ ਸਾਥੀ ਨੂੰ ਬਚਾਉਣ ਲਈ ਤਿੰਨ ਹੋਰ ਵੀ ਗੰਗ ਨਹਿਰ ਵਿੱਚ ਕੁੱਦੇ, ਤੇਜ਼ ਵਹਾਅ ਅਤੇ ਦਲਦਲ ਵਿੱਚ ਫਸਣ ਕਾਰਨ ਚਾਰਾਂ ਦੀ ਮੌਤ; ਸਾਰੇ ਚੰਡੀਗੜ੍ਹ ਦੇ ਸੈਕਟਰ-26 ਦੇ ਰਹਿਣ ਵਾਲੇ ਸਨ। Chandigarh Kanwariyas Death; ਹਰਿਦੁਆਰ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਚੰਡੀਗੜ੍ਹ ਦੇ ਚਾਰ ਕਾਂਵੜੀਆਂ ਦੀ ਗੰਗ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਜਵਾਲਾਪੁਰ […]
Jaspreet Singh
By : Updated On: 31 Jul 2026 19:01:PM
ਹਰਿਦੁਆਰ ‘ਚ ਵਾਪਰਿਆ ਮੰਦਭਾਗਾ ਹਾਦਸਾ, 4 ਕਾਂਵੜੀਆਂ ਦੀ ਮੌਤ

ਇੱਕ ਸਾਥੀ ਨੂੰ ਬਚਾਉਣ ਲਈ ਤਿੰਨ ਹੋਰ ਵੀ ਗੰਗ ਨਹਿਰ ਵਿੱਚ ਕੁੱਦੇ, ਤੇਜ਼ ਵਹਾਅ ਅਤੇ ਦਲਦਲ ਵਿੱਚ ਫਸਣ ਕਾਰਨ ਚਾਰਾਂ ਦੀ ਮੌਤ; ਸਾਰੇ ਚੰਡੀਗੜ੍ਹ ਦੇ ਸੈਕਟਰ-26 ਦੇ ਰਹਿਣ ਵਾਲੇ ਸਨ।

ਇਸ਼ਤਿਹਾਰ

Chandigarh Kanwariyas Death; ਹਰਿਦੁਆਰ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਚੰਡੀਗੜ੍ਹ ਦੇ ਚਾਰ ਕਾਂਵੜੀਆਂ ਦੀ ਗੰਗ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਜਵਾਲਾਪੁਰ ਕੋਤਵਾਲੀ ਖੇਤਰ ਦੇ ਜਟਵਾੜਾ ਪੁਲ ਨੇੜੇ ਵਾਪਰੀ, ਜਿੱਥੇ ਨੌਜਵਾਨ ਨਹਿਰ ਵਿੱਚ ਇਸ਼ਨਾਨ ਕਰ ਰਹੇ ਸਨ।

ਜਾਣਕਾਰੀ ਮੁਤਾਬਕ, ਨਹਾਉਂਦੇ ਸਮੇਂ ਇੱਕ ਨੌਜਵਾਨ ਤੇਜ਼ ਵਹਾਅ ਅਤੇ ਡੂੰਘੇ ਪਾਣੀ ਵਿੱਚ ਫਸ ਕੇ ਡੁੱਬਣ ਲੱਗ ਪਿਆ। ਉਸ ਨੂੰ ਬਚਾਉਣ ਲਈ ਉਸ ਦੇ ਤਿੰਨ ਸਾਥੀ ਵੀ ਪਾਣੀ ਵਿੱਚ ਕੁੱਦ ਪਏ, ਪਰ ਤੇਜ਼ ਧਾਰ ਅਤੇ ਦਲਦਲੀ ਤਲ ਕਾਰਨ ਚਾਰੇ ਹੀ ਪਾਣੀ ਵਿੱਚ ਰੁੜ੍ਹ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਸ਼ਿਵਾਂਸ਼ੂ (16), ਨਿਤੇਸ਼, ਭਰਤ ਅਤੇ ਰੋਹਿਤ ਵਜੋਂ ਹੋਈ ਹੈ। ਸਾਰੇ ਚੰਡੀਗੜ੍ਹ ਦੇ ਸੈਕਟਰ-26 ਦੇ ਰਹਿਣ ਵਾਲੇ ਸਨ ਅਤੇ ਕਾਂਵੜ ਯਾਤਰਾ ਲਈ ਹਰਿਦੁਆਰ ਪਹੁੰਚੇ ਹੋਏ ਸਨ।

ਘਟਨਾ ਦੀ ਸੂਚਨਾ ਮਿਲਦੇ ਹੀ ਜਲ ਪੁਲਿਸ, ਐਸਡੀਆਰਐਫ ਅਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ। ਸਾਂਝੇ ਰੈਸਕਿਊ ਆਪਰੇਸ਼ਨ ਦੌਰਾਨ ਚਾਰਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।

20 ਕਾਂਵੜੀਆਂ ਦਾ ਸੀ ਗਰੁੱਪ

ਕਾਂਵੜੀਆ ਸਾਹਿਲ ਨੇ ਦੱਸਿਆ ਕਿ ਕਰੀਬ 20 ਨੌਜਵਾਨਾਂ ਦਾ ਗਰੁੱਪ ਚੰਡੀਗੜ੍ਹ ਤੋਂ ਗੰਗਾਜਲ ਲੈਣ ਹਰਿਦੁਆਰ ਆਇਆ ਸੀ। ਹਰ ਕੀ ਪੌੜੀ ਤੋਂ ਗੰਗਾਜਲ ਭਰਨ ਤੋਂ ਬਾਅਦ ਗਰੁੱਪ ਵਾਪਸ ਰਵਾਨਾ ਹੋ ਗਿਆ ਸੀ, ਪਰ ਕੁਝ ਸਾਥੀ ਪਿੱਛੇ ਰਹਿ ਗਏ ਅਤੇ ਜਟਵਾੜਾ ਪੁਲ ਨੇੜੇ ਗੰਗ ਨਹਿਰ ਵਿੱਚ ਨਹਾਉਣ ਲੱਗ ਪਏ।

ਨਹਾਉਂਦੇ ਸਮੇਂ ਇੱਕ ਸਾਥੀ ਡੂੰਘੇ ਖੱਡ ਵਿੱਚ ਫਸ ਕੇ ਡੁੱਬਣ ਲੱਗਾ। ਉਸ ਨੂੰ ਬਚਾਉਣ ਲਈ ਤਿੰਨ ਹੋਰ ਸਾਥੀ ਵੀ ਪਾਣੀ ਵਿੱਚ ਕੁੱਦ ਗਏ, ਪਰ ਦਲਦਲੀ ਮਿੱਟੀ ਵਿੱਚ ਫਸਣ ਕਾਰਨ ਕੋਈ ਵੀ ਬਾਹਰ ਨਹੀਂ ਨਿਕਲ ਸਕਿਆ।

ਸਾਹਿਲ ਨੇ ਦੱਸਿਆ ਕਿ ਉਹ ਇੱਕ ਸਾਥੀ ਨੂੰ ਤਾਂ ਬਚਾਉਣ ਵਿੱਚ ਕਾਮਯਾਬ ਰਿਹਾ, ਪਰ ਆਪਣੇ ਭਰਾ ਨੂੰ ਨਹੀਂ ਬਚਾ ਸਕਿਆ।

ਪ੍ਰਸ਼ਾਸਨ ਦੀ ਅਪੀਲ

ਐਸਪੀ ਸਿਟੀ ਅਭੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਿੱਥੇ ਹਾਦਸਾ ਵਾਪਰਿਆ, ਉੱਥੇ ਇਸ਼ਨਾਨ ਕਰਨਾ ਮਨਾਹੀ ਸੀ ਅਤੇ ਚੇਤਾਵਨੀ ਬੋਰਡ ਵੀ ਲੱਗੇ ਹੋਏ ਸਨ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਨਿਰਧਾਰਤ ਘਾਟਾਂ ‘ਤੇ ਹੀ ਇਸ਼ਨਾਨ ਕਰਨ ਅਤੇ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ।

Read Latest News and Breaking News at Daily Post TV, Browse for more News

Ad
Ad

Punjab District News