Banner
Banner

ਮੰਦਭਾਗੀ ਘਟਨਾ! ਬਲਮਗੜ੍ਹ ਰੋਡ ‘ਤੇ 18 ਭੇਡਾਂ ਤੇ ਬੱਕਰੀਆਂ ਦੀ ਮੌਤ, ਪੀੜ੍ਹਤ ਨੇ ਸਰਕਾਰ ਤੋਂ ਲਗਾਈ ਮੱਦਦ ਦੀ ਗੁਹਾਰ

Punjab News; ਬਲਮਗੜ੍ਹ ਰੋਡ ‘ਤੇ ਇੱਕ ਗਰੀਬ ਚਰਾਹੇ ਦੀਆਂ ਕਰੀਬ 18 ਭੇਡਾਂ ਤੇ ਬੱਕਰੀਆਂ ਦੀ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਗਰੀਬ ਚਰਾਹੇ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ।ਚਰਾਹੇ ਨੇ ਦੋਸ਼ ਲਗਾਇਆ ਹੈ ਕਿ ਕੱਚੇ ਰਸਤੇ ਉੱਪਰ ਖੜੇ ਜਹਰੀਲੇ ਪਾਣੀ ਪੀਣ ਨਾਲ ਉਸ ਦੀਆਂ ਭੇਡਾਂ ਤੇ […]
Jaspreet Singh
By : Updated On: 01 Dec 2025 08:46:AM
ਮੰਦਭਾਗੀ ਘਟਨਾ! ਬਲਮਗੜ੍ਹ ਰੋਡ ‘ਤੇ 18 ਭੇਡਾਂ ਤੇ ਬੱਕਰੀਆਂ ਦੀ ਮੌਤ, ਪੀੜ੍ਹਤ ਨੇ ਸਰਕਾਰ ਤੋਂ ਲਗਾਈ ਮੱਦਦ ਦੀ ਗੁਹਾਰ

Punjab News; ਬਲਮਗੜ੍ਹ ਰੋਡ ‘ਤੇ ਇੱਕ ਗਰੀਬ ਚਰਾਹੇ ਦੀਆਂ ਕਰੀਬ 18 ਭੇਡਾਂ ਤੇ ਬੱਕਰੀਆਂ ਦੀ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਗਰੀਬ ਚਰਾਹੇ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ।ਚਰਾਹੇ ਨੇ ਦੋਸ਼ ਲਗਾਇਆ ਹੈ ਕਿ ਕੱਚੇ ਰਸਤੇ ਉੱਪਰ ਖੜੇ ਜਹਰੀਲੇ ਪਾਣੀ ਪੀਣ ਨਾਲ ਉਸ ਦੀਆਂ ਭੇਡਾਂ ਤੇ ਬੱਕਰੀਆਂ ਮਰੀਆਂ ਹਨ।ਉਹ ਕਹਿੰਦਾ ਹੈ ਕਿ ਖੇਤਾਂ ਵਿੱਚ ਪਾਈਆਂ ਜਾਣ ਵਾਲੀਆਂ ਖਾਦਾਂ ਤੇ ਦਵਾਈਆਂ ਦੇ ਗਡਾਉਣ ਕਾਰਨ ਇਹ ਪਾਣੀ ਜ਼ਹਿਰੀਲਾ ਬਣ ਗਿਆ।ਹਾਲਾਂਕਿ ਅਸਲ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।

ਘਟਨਾ ਦੀ ਜਾਣਕਾਰੀ ਦਿੰਦਿਆਂ ਚਰਾਹੇ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਵੇਲੇ ਆਪਣੀਆਂ ਭੇਡਾਂ ਤੇ ਬੱਕਰੀਆਂ ਚਰਾਉਣ ਲਈ ਉਸੇ ਸਥਾਨ ‘ਤੇ ਗਿਆ ਸੀ। ਪਰ ਜਦੋਂ ਉਹ ਥਾਂ ‘ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਸ ਦੀਆਂ ਭੇਡਾਂ ਤੇ ਬੱਕਰੀਆਂ ਤੜਫ ਰਹੀਆਂ ਸਨ ਅਤੇ ਕੁਝ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਉਸਨੇ ਕਿਹਾ ਕਿ ਭੇਡਾਂ ਤੇ ਬੱਕਰੀਆਂ ਦੇ ਪੇਟ ਫੁੱਲੇ ਹੋਏ ਸਨ ਅਤੇ ਕੁਝ ਮਿੰਟਾਂ ਵਿੱਚ ਸਾਰੀਆਂ ਦੀ ਮੌਤ ਹੋ ਗਈ।

ਚਰਾਹੇ ਦੇ ਅਨੁਸਾਰ ਕੱਚੇ ਰਸਤੇ ‘ਤੇ ਪਾਣੀ ਇਕੱਠਾ ਹੋਇਆ ਹੋਇਆ ਸੀ ਅਤੇ ਇਸ ਪਾਣੀ ਦੇ ਨਾਲ ਯੂਰੀਆ, ਖਾਦਾਂ ਅਤੇ ਖੇਤਾਂ ‘ਚ ਵਰਤੀ ਜਾਣ ਵਾਲੀਆਂ ਦਵਾਈਆਂ ਮਿਲੀਆਂ ਹੋਈਆਂ ਸਨ। ਉਸਦਾ ਕਹਿਣਾ ਹੈ ਕਿ ਆਸ-ਪਾਸ ਖਾਦਾਂ ਅਤੇ ਦਵਾਈਆਂ ਦੇ ਗਡਾਉਣ ਹੋਣ ਕਾਰਨ ਇਹ ਪਾਣੀ ਜਹਰੀਲਾ ਹੋ ਗਿਆ ਅਤੇ ਭੇਡਾਂ ਤੇ ਬੱਕਰੀਆਂ ਨੇ ਇਹ ਪਾਣੀ ਪੀ ਲਿਆ। ਉਹ ਕਹਿੰਦਾ ਹੈ ਕਿ ਇਸੇ ਕਾਰਨ ਇਹਨਾਂ ਦੀ ਮੌਤ ਹੋਈ ਹੈ।

ਚਰਾਹੇ ਨੇ ਇਹ ਵੀ ਦੱਸਿਆ ਕਿ ਇੱਕ ਭੇਡ ਜਾਂ ਬੱਕਰੀ ਦੀ ਕੀਮਤ ਕਰੀਬ 15 ਹਜ਼ਾਰ ਰੁਪਏ ਦੇ ਵਿਚਕਾਰ ਹੁੰਦੀ ਹੈ ਅਤੇ ਕੁੱਲ ਮਿਲਾਕੇ ਉਸਨੂੰ ਲਗਭਗ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਹੈ ਕਿ ਉਸਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹ ਨੁਕਸਾਨ ਉਹ ਖੁਦ ਨਹੀਂ ਝੇਲ ਸਕਦਾ।

ਜਿਵੇਂ ਹੀ ਘਟਨਾ ਵਾਪਰੀ, ਵਿਅਕਤੀ ਨੇ 112 ਹੈਲਪਲਾਈਨ ਤੇ ਕਾਲ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਰਾਹੇ ਵੱਲੋਂ ਭੇਡਾਂ ਤੇ ਬੱਕਰੀਆਂ ਦੀ ਮੌਤ ਦਾ ਕਾਰਨ ਜਹਰੀਲਾ ਪਾਣੀ ਪੀਣਾ ਦੱਸਿਆ ਜਾ ਰਿਹਾ ਹੈ, ਪਰ ਅਧਿਕਾਰਕ ਤੌਰ ‘ਤੇ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਗਰੀਬ ਚਰਾਹੇ ਦੇ ਵੱਲੋਂ ਪਾਣੀ ਦੇ ਸੈਂਪਲ ਵੀ ਭਰ ਲਏ ਗਏ ਹਨ। ਜਿਸ ਨੂੰ ਪਸ਼ੂ ਵਿਭਾਗ ਦੀ ਟੀਮ ਨੂੰ ਸੌਂਪੇ ਜਾਣਗੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਪਾਣੀ ਵਿਚ ਵਾਕਈ ਖਾਦਾਂ ਜਾਂ ਦਵਾਈਆਂ ਦੇ ਹਾਨੀਕਾਰਕ ਕੇਮੀਕਲ ਮੌਜੂਦ ਸਨ ਜਾਂ ਮੌਤ ਦੇ ਹੋਰ ਕੋਈ ਕਾਰਣ ਹਨ। ਚਰਾਹਾ ਇਸ ਸਮੇਂ ਬਹੁਤ ਦੁਖੀ ਹੈ ਅਤੇ ਉਹ ਲਗਾਤਾਰ ਮੰਗ ਕਰ ਰਿਹਾ ਹੈ ਕਿ ਉਸਦੇ ਇਸ ਭਾਰੀ ਨੁਕਸਾਨ ਦਾ ਮੁਆਵਜ਼ਾ ਉਸਨੂੰ ਦਿੱਤਾ ਜਾਵੇ।

Read Latest News and Breaking News at Daily Post TV, Browse for more News

Ad
Ad