Journalism Of Hope
BREAKING NEWS
ਪੰਜਾਬ ‘ਚ 27 ਅਗਸਤ ਨੂੰ ਸਰਕਾਰੀ ਕਰਕਮਚਾਰੀਆਂ ਦੀ ਹੜਤਾਲ: ਪੜ੍ਹੋ ਕੀ ਰਹੇਗਾ ਬੰਦ ਅਤੇ ਕੀ ਰਹੇਗਾ ਖੁੱਲ੍ਹਾ ?.......ਵੱਡੀ ਖ਼ਬਰ: ਭਲਕੇ ਨਹੀਂ ਰੁਕਣਗੀਆਂ ਪੰਜਾਬ ਦੀਆਂ ਬੱਸਾਂ, ਯੂਨੀਅਨ ਨੇ ਹੜਤਾਲ ਦਾ ਟਾਲਿਆ ਫੈਸਲਾ......ਨੇਪਾਲ ਦੇ ਰਸੂਵਾ ’ਚ ਭਿਆਨਕ ਹੜ੍ਹ, 133 ਭਾਰਤੀਆਂ ਸਮੇਤ 400 ਤੋਂ ਵੱਧ ਸੈਲਾਨੀ ਤੇ ਟ੍ਰੈਕਰ ਲਾਪਤਾ......ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

ਪੱਛਮੀ ਬੰਗਾਲ ਚੋਣ ਨਤੀਜਿਆਂ ‘ਤੇ ਕੇਂਦਰੀ ਮੰਤਰੀ ਬਿੱਟੂ ਦਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ-ਹੰਕਾਰ ਦਾ ਅੰਤ ਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ

ਪੱਛਮੀ ਬੰਗਾਲ ਚੋਣ ਨਤੀਜਿਆਂ ‘ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਵਾਨੀਪੁਰ ਦੇ ਚੋਣ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਨਤਾ ਹੁਣ ਸਿਰਫ਼ ਸੱਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਭਰੋਸਾ ਕਰਦੀ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਨੂੰ […]
Nishant Malyan
By : Updated On: 05 May 2026 19:50:PM
ਪੱਛਮੀ ਬੰਗਾਲ ਚੋਣ ਨਤੀਜਿਆਂ ‘ਤੇ ਕੇਂਦਰੀ ਮੰਤਰੀ ਬਿੱਟੂ ਦਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ-ਹੰਕਾਰ ਦਾ ਅੰਤ ਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ
Ravneet Bittu

ਪੱਛਮੀ ਬੰਗਾਲ ਚੋਣ ਨਤੀਜਿਆਂ ‘ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਵਾਨੀਪੁਰ ਦੇ ਚੋਣ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਨਤਾ ਹੁਣ ਸਿਰਫ਼ ਸੱਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਭਰੋਸਾ ਕਰਦੀ ਹੈ।

ਇਸ਼ਤਿਹਾਰ

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਨੂੰ ਯਾਦ ਹੈ ਜਦੋਂ ਮੈਂ ਭਵਾਨੀਪੁਰ ਦੀਆਂ ਗਲੀਆਂ ਵਿੱਚ ਆਪਣੇ ਪੰਜਾਬੀ ਭਰਾਵਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੇ ਮਨਾਂ ਵਿੱਚ ਬਦਲਾਅ ਦੀ ਜੋ ਤੜਪ ਸੀ, ਅੱਜ ਉਹ 15,114 ਵੋਟਾਂ ਦੇ ਫਰਕ ਨਾਲ ਨਤੀਜਿਆਂ ਵਿੱਚ ਬਦਲ ਗਈ ਹੈ।

ਪੰਜਾਬੀ ਭਾਈਚਾਰੇ ਵੱਲੋਂ ‘ਹਾਂ ਦਾ ਨਾਅਰਾ’
ਪੰਜਾਬੀ ਭਾਈਚਾਰੇ ਵੱਲੋਂ ਮੋਦੀ ਜੀ ਦੇ ਹੱਕ ਵਿੱਚ ਮਾਰਿਆ ਗਿਆ ‘ਹਾਂ ਦਾ ਨਾਅਰਾ’ ਅੱਜ ਬੰਗਾਲ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲੈ ਕੇ ਆਇਆ ਹੈ। ਮਮਤਾ ਬੈਨਰਜੀ ਦੀ ਇਹ ਹਾਰ ਦਰਸਾਉਂਦੀ ਹੈ ਕਿ ਹੁਣ ਡਰ ਅਤੇ ਹੰਕਾਰ ਦੀ ਰਾਜਨੀਤੀ ਦਾ ਸਮਾਂ ਖਤਮ ਹੋ ਚੁੱਕਾ ਹੈ। ਮੈਂ ਉਨ੍ਹਾਂ ਸਾਰੇ ਪੰਜਾਬੀ ਭਰਾਵਾਂ ਅਤੇ ਭਵਾਨੀਪੁਰ ਦੇ ਵੋਟਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਸਾਡੇ ਮਾਣ-ਸਤਿਕਾਰ ਦਾ ਮੁੱਲ ਮੋੜਿਆ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਕਾਸਵਾਦੀ ਏਜੰਡੇ ‘ਤੇ ਮੋਹਰ ਲਗਾਈ। ਹੁਣ ਬੰਗਾਲ ਵਿੱਚ ਖ਼ੁਸ਼ਹਾਲੀ ਅਤੇ ਤਰੱਕੀ ਦਾ ਸੂਰਜ ਚੜ੍ਹੇਗਾ।

ਬੀਜੇਪੀ ਨੇ ਬੰਗਾਲ ਵਿੱਚ 206 ਸੀਟਾਂ ਜਿੱਤੀਆਂ
ਭਾਰਤੀ ਜਨਤਾ ਪਾਰਟੀ (BJP) ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਜਿਸ ਨਾਲ ਸੱਤਾ ਦਾ ਰਾਹ ਪੱਧਰਾ ਹੋ ਗਿਆ ਹੈ। 206 ਸੀਟਾਂ ਜਿੱਤ ਕੇ, ਭਾਜਪਾ ਪਹਿਲੀ ਵਾਰ ਬੰਗਾਲ ਵਿੱਚ ਸੱਤਾ ਵਿੱਚ ਆਈ ਹੈ। ਇਸ ਦੌਰਾਨ, ਲਗਾਤਾਰ ਤਿੰਨ ਵਾਰ ਸੱਤਾ ਵਿੱਚ ਰਹੀ ਟੀਐਮਸੀ ਸਿਰਫ਼ 81 ਸੀਟਾਂ ‘ਤੇ ਸਿਮਟ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਖੁਦ ਭਵਾਨੀਪੁਰ ਹਲਕੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਜਿੱਥੇ ਉਨ੍ਹਾਂ ਨੂੰ ਸੁਵੇਂਦੂ ਅਧਿਕਾਰੀ ਨੇ ਹਰਾਇਆ ਸੀ।

Read Latest News and Breaking News at Daily Post TV, Browse for more News

Ad
Ad

Punjab District News