Journalism Of Hope
BREAKING NEWS
ਪੰਜਾਬ ਵਿਧਾਨ ਸਭਾ ’ਚ ਹੰਗਾਮਾ, ਸੁਖਪਾਲ ਖਹਿਰਾ ਬਾਕੀ ਸੈਸ਼ਨ ਲਈ ਮੁਅੱਤਲ......ਪਰਵਿੰਦਰ ਝੋਟਾ ਕਤਲ ਮਾਮਲਾ: ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਤੀਜੀ ਮੀਟਿੰਗ ‘ਚ ਬਣੀ ਸਹਿਮਤੀ.....ਚੰਡੀਗੜ੍ਹ ਦੇ ਸਕੂਲਾਂ, ਪੰਜਾਬ ਸਕੱਤਰੇਤ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ.....ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ 6 ਮਹੀਨੇ ਦੀ ਕੈਦ......ਸਰਹੱਦ ’ਤੇ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਪੁਲਿਸ ਮੁਲਾਜ਼ਮ ਹੀ ਨਿੱਕਲਿਆ ਤਸਕਰਾਂ ਦਾ ਸਾਥੀ ! 23 ਖੇਪਾਂ ਕੀਤੀਆਂ ਹਾਸਲ.....ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਜਾਰੀ: ਸਾਂਝੀ ਤਾਲਮੇਲ ਕਮੇਟੀ ਨੇ ਲੁਧਿਆਣਾ ਵਿੱਚ ਸੱਦੀ ਮੀਟਿੰਗ.....ਪਰਵਿੰਦਰ ਝੋਟਾ ਦੀ ਪਤਨੀ ਨੂੰ ਮਾਨਸਾ ਤੋਂ MLA ਦੀ ਚੋਣ ਲੜਾਉਣ ਦੀ ਉੱਠੀ ਮੰਗ !....ਪਾਕਿਸਤਾਨ ’ਚ ਇੱਕ ਹੋਰ ਸਿੱਖ ਲੜਕੀ ਦਾ ਧਰਮ ਪਰਿਵਰਤਨ, ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਭਾਈਚਾਰੇ ’ਚ ਰੋਸ......

ਅਮੂਲ ਤੋਂ ਬਾਅਦ ਵੇਰਕਾ ਨੇ ਵੀ ਘਟਾਈਆਂ ਦੁੱਧ ਦੀਆਂ ਕੀਮਤਾਂ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

Verka reduced milk prices: ਅਮੂਲ ਤੋਂ ਬਾਅਦ ਹੁਣ ਸਹਿਕਾਰੀ ਸੰਸਥਾ ਵੇਰਕਾ ਨੇ ਵੀ ਦੁੱਧ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦਿੰਦਿਆਂ ਆਪਣੇ ਦੁੱਧ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਵੇਰਕਾ ਨੇ ਵੇਰਕਾ ਸਟੈਂਡਰਡ ਮਿਲਕ ਅਤੇ ਵੇਰਕਾ ਫੁੱਲ ਕਰੀਮ ਮਿਲਕ ਦੀ ਇੱਕ ਲੀਟਰ ਪੈਕਿੰਗ ਦੀ ਕੀਮਤ ਵਿੱਚ 1 ਰੁਪਏ ਦੀ ਕਟੌਤੀ ਕੀਤੀ ਹੈ। ਨਵੀਆਂ ਦਰਾਂ ਅੱਜ ਤੋਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 

Verka reduced milk prices: ਅਮੂਲ ਤੋਂ ਬਾਅਦ ਹੁਣ ਸਹਿਕਾਰੀ ਸੰਸਥਾ ਵੇਰਕਾ ਨੇ ਵੀ ਦੁੱਧ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦਿੰਦਿਆਂ ਆਪਣੇ ਦੁੱਧ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਵੇਰਕਾ ਨੇ ਵੇਰਕਾ ਸਟੈਂਡਰਡ ਮਿਲਕ ਅਤੇ ਵੇਰਕਾ ਫੁੱਲ ਕਰੀਮ ਮਿਲਕ ਦੀ ਇੱਕ ਲੀਟਰ ਪੈਕਿੰਗ ਦੀ ਕੀਮਤ ਵਿੱਚ 1 ਰੁਪਏ ਦੀ ਕਟੌਤੀ ਕੀਤੀ ਹੈ।

ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ। ਐਤਵਾਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਕੀਮਤਾਂ ਮੁਤਾਬਕ ਵੇਰਕਾ ਫੁੱਲ ਕਰੀਮ ਦੁੱਧ ਹੁਣ 61 ਰੁਪਏ ਪ੍ਰਤੀ ਲੀਟਰ ਜਦਕਿ ਵੇਰਕਾ ਸਟੈਂਡਰਡ ਮਿਲਕ 67 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੋਵੇਗਾ। ਜਦੋਂ ਕਿ ਪਹਿਲਾਂ ਵੇਰਕਾ ਫੁੱਲ ਕਰੀਮ 62 ਰੁਪਏ ਅਤੇ ਸਟੈਂਡਰਡ ਦੁੱਧ 68 ਰੁਪਏ ਪ੍ਰਤੀ ਲੀਟਰ ਵਿੱਚ ਉਪਲਬਧ ਸੀ।

ਵੇਰਕਾ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵੇਰਕਾ ਦਾ ਦੁੱਧ ਸੰਤੁਲਿਤ ਅਤੇ ਪੌਸ਼ਟਿਕ ਹੈ। ਇਹ ਵਿਟਾਮਿਨ ਏ ਅਤੇ ਡੀ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਖਪਤਕਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਅਮੂਲ ਨੇ ਵੀ ਕੀਮਤਾਂ ‘ਚ ਕੀਤੀ ਸੀ ਕਟੌਤੀ

ਪਿਛਲੇ ਸ਼ਨੀਵਾਰ ਨੂੰ ਅਮੂਲ ਨੇ ਆਪਣੇ ਉਤਪਾਦਾਂ ਜਿਵੇਂ ਕਿ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਚਾਹ ਸਪੈਸ਼ਲ ਮਿਲਕ ਦੀਆਂ ਕੀਮਤਾਂ ਘਟਾਈਆਂ। ਇਹ ਕਦਮ ਗਾਹਕਾਂ ਨੂੰ ਰਾਹਤ ਦੇਣ ਲਈ ਚੁੱਕਿਆ ਗਿਆ ਹੈ।

ਅਮੂਲ ਨੇ ਵੀ ਆਪਣੀਆਂ ਕੀਮਤਾਂ 1 ਰੁਪਏ ਘਟਾ ਦਿੱਤੀਆਂ ਹਨ। ਵੇਰਕਾ ਅਤੇ ਅਮੂਲ ਦੀ ਇਸ ਪਹਿਲਕਦਮੀ ਨਾਲ ਮਹਿੰਗਾਈ ਦੇ ਇਸ ਦੌਰ ਵਿੱਚ ਆਮ ਖਪਤਕਾਰਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad

Punjab District News