Journalism Of Hope
BREAKING NEWS
ਚੰਡੀਗੜ੍ਹ-43 IED ਮਾਮਲਾ: 3 ਮੁਲਜ਼ਮਾਂ ਦੀ ਕੋਰਟ ‘ਚ ਪੇਸ਼ੀ, ਅਦਾਲਤ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ.....CM ਮਾਨ ਦੀ ਪਤਨੀ ਨੇ ਰਿਟਾਇਰਡ ਜੱਜ ਨੂੰ ਭੇਜੇ ਨੋਟਿਸ ਦੀ ਕਾਪੀ ਆਈ ਸਾਹਮਣੇ, 5 ਕਰੋੜ ਰਿਸ਼ਵਤ ਦੇ ਦੋਸ਼ਾਂ ਨੂੰ ਦੱਸਿਆ ਝੂਠਾ.....ਵਿਦੇਸ਼ ਤੋਂ ਭਾਰਤ ਲਿਆਂਦੇ 3 ਵਾਂਟੇਡ ਗੈਂਗਸਟਰ, ਬੰਬੀਹਾ ਗੈਂਗ ਨਾਲ ਜੁੜੇ ਹੋਣ ਦਾ ਸ਼ੱਕ.... ਬੇਹੱਦ ਮੰਦਭਾਗੀ ਘਟਨਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ.....CM ਭਗਵੰਤ ਮਾਨ ਦਾ ਐਲਾਨ, ਕਬੱਡੀ ਖਿਡਾਰੀ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ, ਪਿੰਡ ‘ਚ ਬਣੇਗਾ ਆਧੁਨਿਕ ਸਟੇਡੀਅਮ.....

ਬੇਹੱਦ ਮੰਦਭਾਗੀ ਘਟਨਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ

Barnala Young Lawyer Death; ਬਰਨਾਲਾ-ਮੋਗਾ ਨੈਸ਼ਨਲ ਹਾਈਵੇ ਤੇ ਪਿੰਡ ਭੋਤਨਾ ਕੋਲ ਬਣੇ ਕੈਰੇ ਪੀਜ਼ਾ ਦੀ ਨਵੀਂ ਬਿਲਡਿੰਗ ਵਿੱਚ ਉਸ ਸਮੇਂ ਵੱਡੀ ਘਟਨਾ ਵਾਪਰ ਗਈ ਜਦ ਇੱਕ ਵਕੀਲ ਨਵੀਂ ਬਿਲਡਿੰਗ ਦੀ ਉੱਪਰਲੀ ਮੰਜ਼ਿਲ ਨਾਲ ਲੱਗਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਮਹਿਲ ਕਲਾਂ […]
Jaspreet Singh
By : Published: 24 Aug 2026 19:33:PM
ਬੇਹੱਦ ਮੰਦਭਾਗੀ ਘਟਨਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ

Barnala Young Lawyer Death; ਬਰਨਾਲਾ-ਮੋਗਾ ਨੈਸ਼ਨਲ ਹਾਈਵੇ ਤੇ ਪਿੰਡ ਭੋਤਨਾ ਕੋਲ ਬਣੇ ਕੈਰੇ ਪੀਜ਼ਾ ਦੀ ਨਵੀਂ ਬਿਲਡਿੰਗ ਵਿੱਚ ਉਸ ਸਮੇਂ ਵੱਡੀ ਘਟਨਾ ਵਾਪਰ ਗਈ ਜਦ ਇੱਕ ਵਕੀਲ ਨਵੀਂ ਬਿਲਡਿੰਗ ਦੀ ਉੱਪਰਲੀ ਮੰਜ਼ਿਲ ਨਾਲ ਲੱਗਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।

ਇਸ਼ਤਿਹਾਰ

ਮ੍ਰਿਤਕ ਦੀ ਪਹਿਚਾਨ ਮਹਿਲ ਕਲਾਂ ਦੇ ਪਿੰਡ ਕੈਰੇ ਦੇ ਗਰੀਬ ਪਰਿਵਾਰ ਦੇ ਰਹਿਣ ਵਾਲੇ 25 ਸਾਲ ਦੇ ਵਕੀਲ ਮਨਪ੍ਰੀਤ ਸਿੰਘ ਪੁੱਤਰ ਸਵ.ਜਗਜੀਵਨ ਸਿੰਘ ਵਜੋਂ ਹੋਈ ਹੈ ਜੋ ਪਿਛਲੇ ਦਿਨੀ ਨੇੜਲੇ ਕੈਰੇ ਪੀਜ਼ਾ ਤੇ ਗਿਆ ਸੀ ਪਰ ਜਦ ਉਹ ਨਵੀਂ ਬਿਲਡਿੰਗ ਉੱਪਰ ਚੜਿਆ ਤਾਂ ਉਹ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਆਉਣ ਕਾਰਨ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਇਸ ਮੌਕੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਸਾਥੀਆਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਸ਼ਾਮ 5:30 ਵਜੇ ਦੇ ਕਰੀਬ ਘਰੋਂ ਨੇੜਲੇ ਪਿੰਡ ਭੋਤਨਾ ਦੇ ਕੈਰੇ ਪੀਜ਼ਾ ਗਿਆ ਸੀ। ਜਿੱਥੇ ਉਹ ਨਵੀਂ ਬਣ ਰਹੀ ਬਿਲਡਿੰਗ ਦੀ ਉੱਪਰਲੀ ਮੰਜ਼ਿਲ ਤੇ ਚਲਾ ਗਿਆ ਨਵੀਂ ਬਣ ਰਹੀ ਬਿਲਡਿੰਗ ਵਿੱਚ ਜਿੱਥੇ ਨਾ ਹੀ ਉੱਪਰ ਜਾਂਦੀ ਮੰਜ਼ਿਲ ਦੇ ਦਰਵਾਜ਼ੇ ਨੂੰ ਕੋਈ ਜਿੰਦਾ ਲੱਗਿਆ ਸੀ। ਅਤੇ ਨਾ ਹੀ ਕੋਈ ਸਕਿਓਰਿਟੀ ਗਾਰਡ ਉੱਥੇ ਮੌਜੂਦ ਸੀ।

ਮ੍ਰਿਤਕ ਵਕੀਲ ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਇਹ ਸਾਰੀ ਘਟਨਾ ਕ੍ਰਮ ਲਈ ਕੈਰੇ ਪੀਜ਼ਾ ਦੇ ਮਾਲਕ ਜਿੰਮੇਦਾਰ ਹਨ ਜਿਨਾਂ ਵੱਲੋਂ ਵੱਡੀ ਲਾਪਰਵਾਹੀ ਦੇ ਚਲਦਿਆਂ ਅੱਜ ਉਹਨਾਂ ਦਾ ਨੌਜਵਾਨ ਪੁੱਤ ਉਹਨਾਂ ਵਿਚਕਾਰ ਨਹੀਂ ਰਿਹਾ। ਉਹਨਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਬਿਜਲੀ ਕਰੰਟ ਲੱਗਣ ਤੋਂ ਬਾਵਜੂਦ ਵੀ

ਉਹਨਾਂ ਦਾ ਲੜਕਾ ਕਾਫੀ ਸਮਾਂ ਤੜਫਦਾ ਰਿਹਾ ਪਰ ਉਸ ਨੂੰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ. ਮ੍ਰਿਤਕ ਮਨਪ੍ਰੀਤ ਸਿੰਘ ਦੇ ਸਿਰ ਕੋਲ ਬਿਜਲੀ ਦੀਆਂ ਤਾਰਾਂ ਟੱਚ ਹੋ ਗਈਆਂ। ਜਿਸ ਕਾਰਨ ਉਹਦੀ ਦਰਦਨਾਕ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਕਰਲਾਉਂਦੇ ਦੱਸਿਆ ਕਿ ਉਹ 50 ਸਾਲਾਂ ਤੋਂ ਗਰੀਬੀ ਰੇਖਾ ਹੇਠ ਪੁਰਾਣੇ ਟਾਇਲ ਬਾਲਿਆਂ ਵਾਲੇ ਪੁਰਾਣੇ ਆਪਣਾ ਪਰਿਵਾਰ ਸਮੇਤ ਗੁਜ਼ਾਰਾ ਕਰ ਰਹੇ ਹਨ। 2 ਸਾਲ ਪਹਿਲਾਂ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਜਗਜੀਵਨ ਸਿੰਘ ਜੀ ਵੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬੜੀ ਹੀ ਮਿਹਨਤ ਮਜ਼ਦੂਰੀ ਨਾਲ ਉਹਨਾਂ ਨੇ ਆਪਣੇ ਪੁੱਤ ਨੂੰ ਚੰਗੀ ਪੜ੍ਹਾਈ ਕਰਾਉਣ ਤੋਂ ਬਾਅਦ ਵਕੀਲ ਬਣਾਇਆ ਸੀ। ਜੋ 12ਵੀਂ ਕਲਾਸ ਦੀ ਪੜ੍ਹਾਈ ਤੋਂ ਬਾਅਦ ਬਰਨਾਲਾ ਕੋਰਟ ਕੰਪਲੈਕਸ ਵਿੱਚ (ਬੀ.ਏ.ਐਲ.ਐਲ.ਬੀ) ਸਬੰਧੀ ਐਡਵੋਕੇਟ ਪਰਮਜੀਤ ਸਿੰਘ ਮਸੋਣ ਕੋਲ ਪ੍ਰੈਕਟਿਸ ਕਰ ਰਿਹਾ ਸੀ।

ਮਾਤਾ ਪਿਤਾ ਨੇ ਬੜੇ ਹੀ ਚਾਵਾਂ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਇੱਕ ਪੁੱਤ ਨੂੰ ਵਕੀਲ ਅਤੇ ਦੂਜੇ ਪੁੱਤ ਨੂੰ ਫੌਜ ਵਿੱਚ ਭਰਤੀ ਕਰਵਾਇਆ ਸੀ। ਪਰ ਇਸ ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਝੋਰੜ ਕੇ ਰੱਖ ਦਿੱਤਾ।

ਪਰਿਵਾਰ ਵਿੱਚ ਮ੍ਰਿਤਕ ਮਨਪ੍ਰੀਤ ਸਿੰਘ ਅਤੇ ਉਹਦਾ ਛੋਟਾ ਭਰਾ ਫੌਜ਼ੀ ਗਗਨਦੀਪ ਆਪਣੀ ਮਾਤਾ ਜਸਵੀਰ ਕੌਰ ਤਿੰਨੋ ਖੁਸ਼ੀ-ਖੁਸ਼ੀ ਖੁਸ਼ੀ ਰਹਿ ਰਹੇ ਸਨ। ਪਰ ਇਸ ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਾਪਰਵਾਹੀ ਬਰਤਨ ਵਾਲੇ ਕੈਰੇ ਪੀਜ਼ਾ ਦੀ ਨਵੀਂ ਬਿਲਡਿੰਗ ਮਾਲਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ, ਪਿੰਡ ਵਾਸੀਆਂ ਅਤੇ ਸਮੂਹ ਬਰਨਾਲਾ ਅਤੇ ਬਠਿੰਡਾ ਸਮੇਤ ਪੰਜਾਬ ਦੇ ਕਈ ਜਿਲ੍ਹਿਆਂ ਵਿੱਚੋਂ ਆਏ ਵਕੀਲਾਂ ਵੱਲੋਂ ਮ੍ਰਿਤਕ ਵਕੀਲ ਦੇ ਇਨਸਾਫ ਦੀ ਗੁਹਾਰ ਦੀ ਮੰਗ ਕੀਤੀ ਜਾ ਰਹੀ ਹੈ।

ਪਿਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਸਿੰਘ ਹੀ ਘਰ ਦੀ ਜਿੰਮੇਦਾਰੀ ਨਿਭਾ ਰਿਹਾ ਸੀ। ਮ੍ਰਿਤਕ ਮਨਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਵੱਡਾ ਪੁੱਤਰ ਸੀ ਅਤੇ ਛੋਟਾ ਪੁੱਤਰ ਗਗਨਦੀਪ ਸਿੰਘ ਤਿੰਨ ਸਾਲ ਪਹਿਲਾਂ ਹੀ ਅਗਨੀਵੀਰ ਫੌਜ ਵਿੱਚ ਆਪਣੀ ਡਿਊਟੀ (ਯੂ.ਪੀ) ਵਿੱਚ ਕਰ ਰਿਹਾ ਹੈ।

ਇਸ ਮਾਮਲੇ ਨੂੰ ਲੈਕੇ ਜੇਕਰ ਵਕੀਲ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਅਤੇ ਬਠਿੰਡਾ ਦੇ ਵਕੀਲ ਭਾਈਚਾਰੇ ਵੱਲੋਂ ਮ੍ਰਿਤਕ ਵਕੀਲ ਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਇਨਸਾਫ ਦਵਾਉਣ ਲਈ ਪਹੁੰਚੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਬੰਦ ਕਾਨੂੰਨੀ ਕਾਰਵਾਈ ਕਰਕੇ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵਕੀਲ ਭਾਈਚਾਰਾ ਇਸ ਪਰਿਵਾਰ ਨੂੰ ਇਨਸਾਫ ਲਈ ਦੀਵਾਨ ਲਈ ਚਟਾਣ ਵਾਂਗ ਖੜਾ ਹੈ।

ਇਸ ਮਾਮਲੇ ਜਦ ਕੈਰੇ ਪੀਜ਼ਾ ਦੇ ਮਾਲਕਾ ਗੱਲ ਕੀਤੀ ਤਾਂ ਉਹਨਾਂ ਨੇ ਬਿਨਾਂ ਕੈਮਰੇ ਦੇ ਅੱਗੇ ਆਏ ਦੱਸਿਆ ਕਿ ਨਵੀਂ ਬਣ ਰਹੀ ਬਿਲਡਿੰਗ ਵਿੱਚ ਕਿਸੇ ਨੂੰ ਵੀ ਅੱਗੇ ਜਾਣ ਦੀ ਅਨੂੰਮਤੀ ਨਹੀਂ ਪਰ ਬਿਨਾਂ ਦੱਸੇ ਇਹ ਉੱਪਰ ਚੜ੍ਹ ਗਿਆ। ਜਿਸ ਕਾਰਨ ਇਹ ਘਟਨਾ ਕਰਨ ਵਾਪਰਿਆ ਹੈ। ਬਿਲਡਿੰਗ ਵਿੱਚ ਉੱਪਰ ਜਾਂ ਸੰਬੰਧੀ ਵੀ ਸਾਈਨ ਬੋਰਡ ਲਗਾਏ ਗਏ ਹਨ। ਜੋ ਵੀ ਦੋਸ਼ ਲਗਾਏ ਜਾ ਰਹੇ ਨੇ ਝੂਠੇ ਅਤੇ ਬੇਬੁਨਿਆਦ ਹਨ। ਉਹਨਾਂ ਕੋਲ ਮੌਕੇ ਦੀ ਸੀਸੀਟੀਵੀ ਸਾਰੀ ਵੀਡੀਓ ਫੁਟੇਜ ਮੌਜੂਦ ਹੈ।

ਇਸ ਮਾਮਲੇ ਨੂੰ ਲੈ ਕੇ ਜਦ ਪੁਲਿਸ ਥਾਣਾ ਟੱਲੇਵਾਲ ਦੇ ਐਸਐਚਓ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਬਰਨਾਲਾ ਵਿੱਚੋਂ ਉਹਨਾਂ ਨੂੰ ਇੱਕ ਰੁੱਕਾ ਵਸੂਲ ਹੋਇਆ ਸੀ। ਤੇ ਇੱਕ ਨੌਜਵਾਨ ਦੀ ਕਹਿਰੇ ਪੀਜ਼ਾ ਦੀ ਬਿਲਡਿੰਗ ਉੱਪਰ ਬਿਜਲੀ ਗਰੰਟ ਨਾਲ ਮੌਤ ਹੋਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਿੱਥੇ ਮ੍ਰਿਤਕ ਐਡਵੋਕੇਟ ਮਨਪ੍ਰੀਤ ਸਿੰਘ ਦੇ ਹੱਕ ਵਿੱਚ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਅਤੇ ਪਿੰਡ ਵਾਸੀ ਮੌਜੂਦ ਨੇ ਉੱਥੇ ਬਰਨਾਲਾ ਤੇ ਬਠਿੰਡਾ ਦੇ ਵਕੀਲ ਵੀ ਪਰਿਵਾਰ ਨਾਲ ਇਨਸਾਫ ਦੀ ਗੁਹਾਰ ਲਾ ਰਹੇ ਸਨ।

ਪਰ ਦੂਜੇ ਪਾਸੇ ਕੇਰੇ ਪੀਜ਼ਾ ਦਾ ਮਾਲਕ ਸਾਬਕਾ ਸਰਪੰਚ ਦੱਸਿਆ ਜਾ ਰਿਹਾ ਹੈ, ਮਾਲਕ ਦੇ ਹੱਕ ਵਿੱਚ ਵੀ ਕਈ ਪਿੰਡ ਵਾਸੀ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਜਿਨਾਂ ਕਿਹਾ ਕਿ ਇਸ ਵਿੱਚ ਮਾਲਕਾਂ ਦਾ ਕੋਈ ਵੀ ਦੋਸ਼ ਨਹੀਂ । ਇਹ ਘਟਨਾ ਅਚਾਨਕ ਵਾਪਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News