Journalism Of Hope
BREAKING NEWS
GMADA-Punjab Govt ਦੀ ਪਟੀਸ਼ਨ ’ਤੇ ਹਾਈਕੋਰਟ ‘ਚ ਸੁਣਵਾਈ: ED ਨੂੰ ਨੋਟਿਸ ਜਾਰੀ.......10 ਅਕਤੂਬਰ ਦੇ CJP ਪ੍ਰਦਰਸ਼ਨ ’ਤੇ ਸਸਪੈਂਸ, ਦਿੱਲੀ ਪੁਲਿਸ ਨੇ ਅਜੇ ਨਹੀਂ ਦਿੱਤੀ ਇਜਾਜ਼ਤ.......ਪੁਲਿਸ ਦੀ ਵੱਡੀ ਕਾਰਵਾਈ, 3 ਗੈਰਕਾਨੂੰਨੀ ਹਥਿਆਰ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼, 8 ਗ੍ਰਿਫ਼ਤਾਰ......ਤਰਨਤਾਰਨ ’ਚ ਦੋਹਰਾ ਕਤਲਕਾਂਡ: ਦੋ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ.......ਬਰਖ਼ਾਸਤ AIG ਰਾਜਜੀਤ ਹੁੰਦਲ ਦੇ ਪੁਲਿਸ ਰਿਮਾਂਡ ‘ਚ ਹੋਰ ਵਾਧਾ........ਆਕਾਸ਼ਵਾਣੀ ਭਵਨ ਵਿੱਚ ਦਾਖ਼ਲ ਹੋਣ ਦੇ ਮਾਮਲੇ ’ਚ ਰਾਹੁਲ-ਪ੍ਰਿਯੰਕਾ ਸਮੇਤ ਅਤੇ INDIA ਬਲਾਕ ਦੇ ਹੋਰ ਆਗੂਆਂ ਖ਼ਿਲਾਫ਼ FIR.......RBI ਨੇ ਰੇਪੋ ਰੇਟ ‘ਚ ਕੀਤਾ ਵਾਧਾ, ਲੋਨ ਹੋ ਸਕਦੇ ਨੇ ਮਹਿੰਗੇ

ਵੱਡੀ ਖ਼ਬਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ

Veteran actor Nana Patekar passes away ਮੁੰਬਈ: ਦਿੱਗਜ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਨਾਨਾ ਪਾਟੇਕਰ ਦਾ ਗੋਆ ਸਥਿਤ ਉਨ੍ਹਾਂ ਦੇ ਘਰ ਵਿੱਚ ਗੰਭੀਰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਖਬਰਾਂ ਅਨੁਸਾਰ, ਪਾਟੇਕਰ ਆਪਣੇ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ […]
By : Updated On: 08 Oct 2026 07:50:AM
ਵੱਡੀ ਖ਼ਬਰ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਨਹੀਂ ਰਹੇ

Veteran actor Nana Patekar passes away ਮੁੰਬਈ: ਦਿੱਗਜ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਨਾਨਾ ਪਾਟੇਕਰ ਦਾ ਗੋਆ ਸਥਿਤ ਉਨ੍ਹਾਂ ਦੇ ਘਰ ਵਿੱਚ ਗੰਭੀਰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ।

ਇਸ਼ਤਿਹਾਰ

ਖਬਰਾਂ ਅਨੁਸਾਰ, ਪਾਟੇਕਰ ਆਪਣੇ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਸੀ। ਹਸਪਤਾਲ ਸੂਤਰਾਂ ਮੁਤਾਬਕ ਨਾਨਾ ਪਾਟੇਕਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਸਵੇਰੇ 5:20 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਕਰੀਬ 45 ਮਿੰਟ ਤੱਕ ਲਗਾਤਾਰ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਸਕਿਆ।

ਨਾਨਾ ਪਾਟੇਕਰ ਨੇ ਹਿੰਦੀ ਅਤੇ ਮਰਾਠੀ ਸਿਨੇਮਾ ਵਿੱਚ ਕਈ ਦਹਾਕਿਆਂ ਤੱਕ ਕੰਮ ਕੀਤਾ ਅਤੇ ਆਪਣੀ ਦਮਦਾਰ ਅਦਾਕਾਰੀ ਲਈ ਖ਼ਾਸ ਪਛਾਣ ਬਣਾਈ। ਉਨ੍ਹਾਂ ਦੀਆਂ ਪ੍ਰਮੁੱਖ ਫ਼ਿਲਮਾਂ ਵਿੱਚ ‘ਪਰਿੰਦਾ’, ‘ਕ੍ਰਾਂਤੀਵੀਰ’, ‘ਅਬ ਤਕ ਛੱਪਨ’ ਅਤੇ ‘ਵੈਲਕਮ’ ਸ਼ਾਮਲ ਹਨ।

Read Latest News and Breaking News at Daily Post TV, Browse for more News

Ad
Ad

Punjab District News