Journalism Of Hope
BREAKING NEWS
ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸਰਕਾਰ ਨਾਲ ਮੀਟਿੰਗ ਅੱਜ, ਹੱਲ ਨਾ ਹੋਇਆ ਤਾਂ ਕਰਨਗੇ ਵੱਡਾ ਐਲਾਨ.....ਪੰਜਾਬ ਵਿੱਚ ਸਵਾਇਨ ਫਲੂ ਦੇ 70 ਮਾਮਲੇ ਆਏ ਸਾਹਮਣੇ, ਸਿਹਤ ਵਿਭਾਗ ਅਲਰਟ....ਮਾਨ ਸਰਕਾਰ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਤੋਂ ਵੱਧ ਦਾ ਵਾਧੇ ਨੂੰ ਮਨਜ਼ੂਰੀ.....ਮਾਛੀਵਾੜਾ ਪੁਲਿਸ ਨੇ ਤਿੰਨ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਸਹੀ-ਸਲਾਮਤ ਕੀਤੇ ਬਰਾਮਦ.....ਅਦਾਕਾਰਾ ਕ੍ਰਿਤੀ ਸੈਨਨ ਰੱਖੜੀ ਵਿਵਾਦ ਮਾਮਲਾ: ਰਾਹੁਲ ਗਾਂਧੀ ਆਏ ਸਮਰਥਨ ‘ਚ

ਇੰਤਜਾਰ

ਅਸ਼ੋਕ ਆਪਣੇ ਮਾਪਿਆਂ ਨਾਲ ਦਿਨ ਸਮੇਂ ਭੱਠੇ ‘ਤੇ ਕੰਮ ਕਰਦਾ ਅਤੇ ਰਾਤ ਸਮੇਂ ਆਪਣੀ ਝੋਂਪੜੀ ਵਿੱਚ ਬਲਬ ਜਗਾ ਕੇ ਪੂਰੀ ਪੂਰੀ ਰਾਤ ਯੂ ਪੀ ਐ ਸੀ ਦੀ ਤਿਆਰੀ ਕਰਦਾ। ਇਹ ਮਿਹਨਤ ਅਤੇ ਲਗਨ ਦਾ ਸਿਲਸਿਲਾ ਲਗਾਤਾਰ  ਚਲਦਾ ਰਿਹਾ। ਦੋ ਵਾਰ ਕੋਸ਼ਿਸ਼ ਅਸਫਲ ਰਹਿਣ ਕਾਰਨ ਇੱਕ  ਦਿਨ ਉਸਦੀ ਮਾਂ ਨੇ ਕਿਹਾ ਕਿ ਨੌਕਰੀ ਦੇ ਇੰਤਜ਼ਾਰ ਵਿੱਚ […]
Randhir Bansal
By : Published: 09 Feb 2025 12:52:PM
ਇੰਤਜਾਰ

ਅਸ਼ੋਕ ਆਪਣੇ ਮਾਪਿਆਂ ਨਾਲ ਦਿਨ ਸਮੇਂ ਭੱਠੇ ‘ਤੇ ਕੰਮ ਕਰਦਾ ਅਤੇ ਰਾਤ ਸਮੇਂ ਆਪਣੀ ਝੋਂਪੜੀ ਵਿੱਚ ਬਲਬ ਜਗਾ ਕੇ ਪੂਰੀ ਪੂਰੀ ਰਾਤ ਯੂ ਪੀ ਐ ਸੀ ਦੀ ਤਿਆਰੀ ਕਰਦਾ। ਇਹ ਮਿਹਨਤ ਅਤੇ ਲਗਨ ਦਾ ਸਿਲਸਿਲਾ ਲਗਾਤਾਰ  ਚਲਦਾ ਰਿਹਾ। ਦੋ ਵਾਰ ਕੋਸ਼ਿਸ਼ ਅਸਫਲ ਰਹਿਣ ਕਾਰਨ ਇੱਕ  ਦਿਨ ਉਸਦੀ ਮਾਂ ਨੇ ਕਿਹਾ ਕਿ ਨੌਕਰੀ ਦੇ ਇੰਤਜ਼ਾਰ ਵਿੱਚ ਵਿਆਹ ਦੀ ਉਮਰ ਵੀ ਲੰਘ ਜਾਵੇਗੀ, ਪੁੱਤਰ ਹੁਣ ਤੂੰ ਵਿਆਹ ਕਰਵਾ ਲੈ ਮੈਨੂੰ ਵੀ ਬੁੱਢੀ ਉਮਰੇ ਪੱਕੀ ਰੋਟੀ ਮਿਲੂਗੀ। ਪਰ ਅਸ਼ੋਕ ਨੇ ਉਮੀਦ ਨਾ ਛੱਡੀ ਅਤੇ ਦਿਨ ਰਾਤ ਇੱਕ ਕਰਕੇ ਫਿਰ ਤਿਆਰੀ ਸ਼ੁਰੂ ਕਰ ਦਿੱਤੀ।ਹੁਣ ਇੰਟਰਵਿਊ ਤੋਂ ਬਾਅਦ ਇੰਤਜ਼ਾਰ ਨਤੀਜੇ ਦਾ ਸੀ।

ਇਸ਼ਤਿਹਾਰ

ਇੱਕ ਦਿਨ ਸਵੇਰੇ ਸਵੇਰੇ ਅਖ਼ਬਾਰ ਵਿੱਚ ਅਗਲੇ ਪੰਨੇ ਤੇ ਖ਼ਬਰ ਪੜ੍ਹੀ -ਯੂਪੀਐਸੀ ਦੀ ਪ੍ਰੀਖਿਆ ਵਿੱਚ ਅਸ਼ੋਕ ਨੇ ਮਾਰੀ ਬਾਜ਼ੀ। ਪੜ੍ਹ ਕੇ ਸਾਰਿਆਂ ਦਾ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ। ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਸਨ। ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਮਨਚਾਹਿਆ ਫਲ ਮਿਲਣ ਤੇ ਅਸ਼ੋਕ ਆਪਣੀ ਝੁੱਗੀ ਵਿੱਚ ਬੈਠਾ ਆਪਣੇ ਆਪ ਨੂੰ  ਆਸਮਾਨ ‘ਤੇ ਉੱਡਦਾ ਮਹਿਸੂਸ ਕਰ ਰਿਹਾ ਸੀ।

     ਤਿਵਾੜੀ ਮਨਜੀਤ

Read Latest News and Breaking News at Daily Post TV, Browse for more News

Ad
Ad

Punjab District News