Banner
Banner

ਅਮਲੋਹ ਅਨਾਜ ਮੰਡੀ ਵਿੱਚ ਬਰਸਾਤ ਕਾਰਨ ਜਲਥਲ, ਕਿਸਾਨਾਂ ਦੀ ਝੋਨੇ ਦੀ ਖਰੀਦ ‘ਤੇ ਸਰਕਾਰ ਦੀ ਨਾਕਾਮੀ

Punjab News: ਅੱਜ ਸਵੇਰੇ ਅਮਲੋਹ ਦੀ ਅਨਾਜ ਮੰਡੀ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਮੰਡੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੇ ਝੋਨਾ ਅਤੇ ਅਨਾਜ ਨਾਲ ਭਰੀਆਂ ਬੋਰੀਆਂ ਡੁੱਬ ਗਈਆਂ, ਸਗੋਂ ਸਰਕਾਰ ਦੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਪ੍ਰਬੰਧਾਂ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ […]
Khushi
By : Updated On: 05 Oct 2025 17:24:PM
ਅਮਲੋਹ ਅਨਾਜ ਮੰਡੀ ਵਿੱਚ ਬਰਸਾਤ ਕਾਰਨ ਜਲਥਲ, ਕਿਸਾਨਾਂ ਦੀ ਝੋਨੇ ਦੀ ਖਰੀਦ ‘ਤੇ ਸਰਕਾਰ ਦੀ ਨਾਕਾਮੀ

Punjab News: ਅੱਜ ਸਵੇਰੇ ਅਮਲੋਹ ਦੀ ਅਨਾਜ ਮੰਡੀ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਮੰਡੀ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੇ ਝੋਨਾ ਅਤੇ ਅਨਾਜ ਨਾਲ ਭਰੀਆਂ ਬੋਰੀਆਂ ਡੁੱਬ ਗਈਆਂ, ਸਗੋਂ ਸਰਕਾਰ ਦੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਪ੍ਰਬੰਧਾਂ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ।

ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਅਮਲੋਹ ਹਲਕੇ ਦੇ ਮੁੱਖ ਸੇਵਕ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਇਸ ਮਾਮਲੇ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਮੰਡੀ ਵਿੱਚ ਮੀਂਹ ਦਾ ਪਾਣੀ ਖੜ੍ਹਾ ਰਿਹਾ, ਜਿਸ ਕਾਰਨ ਕਿਸਾਨਾਂ ਦੇ ਅਨਾਜ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਰਾਜੂ ਖੰਨਾ ਨੇ ਸਰਕਾਰ ਦੀ ਨਾਕਾਮੀ ‘ਤੇ ਉਠਾਏ ਸਖ਼ਤ ਪ੍ਰਸ਼ਨ

ਰਾਜੂ ਖੰਨਾ ਨੇ ਕਿਹਾ, “ਅੱਜ ਬਰਸਾਤ ਨੇ ਸਿਰਫ਼ ਕਿਸਾਨਾਂ ਦੀ ਮਾਲੀ ਹਾਨੀ ਹੀ ਨਹੀਂ ਕਰਵਾਈ, ਸਗੋਂ ਸਰਕਾਰ ਦੇ ਪ੍ਰਬੰਧਾਂ ਦੀ ਭੇਟ ਵੀ ਚੜ੍ਹ ਗਈ। ਝੋਨੇ ਦੀ ਲਿਫਟਿੰਗ ਲਈ ਅਜੇ ਤੱਕ ਟੈਂਡਰ ਵੀ ਨਹੀਂ ਕੱਢਿਆ ਗਿਆ। ਜੇਕਰ ਆਉਣ ਵਾਲੇ ਦਿਨਾਂ ਵਿੱਚ ਲਿਫਟਿੰਗ ਪ੍ਰਬੰਧ ਨਾ ਕੀਤੇ ਗਏ, ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਦੇ ਨਾਲ ਮਿਲ ਕੇ ਜੀ ਟੀ ਰੋਡ ‘ਤੇ ਜਾਮ ਲਗਾ ਕੇ ਅਤੇ ਡੀਸੀ ਦਫਤਰ ਦਾ ਘਿਰਾਓ ਕਰਕੇ ਆਪਣਾ ਵਾਜਬ ਹੱਕ ਲਵਾਂਗੇ।”

ਉਹਨਾਂ ਨੇ ਇਹ ਵੀ ਜੋੜਿਆ ਕਿ ਸਰਕਾਰ ਨੂੰ ਤੁਰੰਤ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਮੰਡੀ ਵਿੱਚ ਨਮੀ ਮਾਪਣ ਵਾਲਾ ਇੱਕ ਸਰਕਾਰੀ ਪ੍ਰਮਾਣਿਤ ਮੀਟਰ ਲਗਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਧੋਖਾ ਨਾ ਹੋਵੇ।

ਅਨਾਜ ਮੰਡੀ ਵਿੱਚ ਨਾਅਰੇਬਾਜ਼ੀ ਤੇ ਪ੍ਰਦਰਸ਼ਨ

ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੇ ਸਾਹਮਣੇ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਫੂਡ ਸਪਲਾਈ ਵਿਭਾਗ ਦੇ ਦਫਤਰ ਅੱਗੇ ਲਿਫਟਿੰਗ ਪ੍ਰਬੰਧਾਂ ਬਾਰੇ ਆਪਣੀ ਗੁੱਸਾ ਜਤਾਇਆ।

Read Latest News and Breaking News at Daily Post TV, Browse for more News

Ad
Ad