Journalism Of Hope
BREAKING NEWS
ਏਸ਼ਿਆਈ ਖੇਡਾਂ ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕ੍ਰਿਕਟ ’ਚ ਜਿੱਤਿਆ ਸੋਨ ਤਮਗਾ.....ਹਰਿਆਣਾ STF ਦੀ ਵੱਡੀ ਕਾਰਵਾਈ, 5 ਲੱਖ ਦਾ ਇਨਾਮੀ ਮੁਲਜ਼ਮ ਗ੍ਰਿਫ਼ਤਾਰ....ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਲਈ ਸਰਹੱਦੀ ਜ਼ਿਲ੍ਹਿਆਂ ’ਚ ਪਾਇਲਟ ਪ੍ਰੋਜੈਕਟ ਨੂੰ ਮਨਜ਼ੂਰੀ.....ਪੰਜਾਬ ’ਚ ਮਾਨਸਿਕ ਸਿਹਤ ਸੰਸਥਾਵਾਂ ’ਤੇ ਵਧੇਗੀ ਨਿਗਰਾਨੀ, ਨਵੇਂ ਨਿਯਮ ਲਾਗੂ.....ਨਵੇਂ NDPS ਮਾਮਲੇ ’ਚ ਰਾਜਜੀਤ ਹੁੰਦਲ ਮੁੜ ਗ੍ਰਿਫ਼ਤਾਰ, ਅਦਾਲਤ ਨੇ 4 ਦਿਨਾਂ ਦੇ ਰਿਮਾਂਡ ’ਤੇ ਭੇਜਿਆ....LPU ਹਿੰਸਾ ਮਾਮਲੇ ’ਚ ਹੁਣ ਤੱਕ 9 ਗ੍ਰਿਫ਼ਤਾਰ, 20 ਮੁਲਜ਼ਮਾਂ ਦੀ ਹੋਈ ਪਛਾਣ.....ਪਰਗਟ ਸਿੰਘ ਨੇ ਕਾਂਗਰਸ ਹਾਈਕਮਾਂਡ ਦਾ ਕੀਤਾ ਧੰਨਵਾਦ, ਕਿਹਾ – ਪਾਰਟੀ ਮਜ਼ਬੂਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕਰਾਂਗਾ ਕੰਮ....

ਆਖਰੀ ਵਨਡੇ ‘ਚ ਭਾਰਤ ਨੂੰ ਵੈਸਟਇੰਡੀਜ਼ ਨੇ 5 ਵਿਕਟਾਂ ਨਾਲ ਹਰਾਇਆ: ਭਾਰਤ ਨੇ ਸੀਰੀਜ਼ 2-1 ਨਾਲ ਜਿੱਤੀ

West Indies defeated India by 5 wickets: ਨਿਊ ਚੰਡੀਗੜ੍ਹ: ਵਨਡੇ ਰੈਂਕਿੰਗ ਵਿੱਚ 10ਵੇਂ ਸਥਾਨ ’ਤੇ ਕਾਬਜ਼ ਵੈਸਟਇੰਡੀਜ਼ ਨੇ ਰੈਂਕਿੰਗ ਦੀ ਸਿਖਰਲੀ ਟੀਮ ਭਾਰਤ ਨੂੰ ਤੀਜੇ ਵਨਡੇ ਵਿੱਚ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵੱਲੋਂ ਦਿੱਤੇ 352 ਦੌੜਾਂ ਦੇ ਟੀਚੇ ਨੂੰ ਵੈਸਟਇੰਡੀਜ਼ ਨੇ 48.2 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਹ ਵਨਡੇ ਕ੍ਰਿਕਟ […]
By : Updated On: 04 Oct 2026 08:32:AM
ਆਖਰੀ ਵਨਡੇ ‘ਚ ਭਾਰਤ ਨੂੰ ਵੈਸਟਇੰਡੀਜ਼ ਨੇ 5 ਵਿਕਟਾਂ ਨਾਲ ਹਰਾਇਆ: ਭਾਰਤ ਨੇ ਸੀਰੀਜ਼ 2-1 ਨਾਲ ਜਿੱਤੀ
  • 351 ਦੌੜਾਂ ਵੀ ਨਹੀਂ ਬਚਾ ਸਕਿਆ ਭਾਰਤ
  • ਵੈਸਟਇੰਡੀਜ਼ ਨੇ 48.2 ਓਵਰਾਂ ’ਚ ਹਾਸਲ ਕੀਤਾ ਟੀਚਾ
  • ਸ਼ਾਈ ਹੋਪ ਨੇ ਖੇਡੀ ਨਾਬਾਦ 162 ਦੌੜਾਂ ਦੀ ਪਾਰੀ

West Indies defeated India by 5 wickets: ਨਿਊ ਚੰਡੀਗੜ੍ਹ: ਵਨਡੇ ਰੈਂਕਿੰਗ ਵਿੱਚ 10ਵੇਂ ਸਥਾਨ ’ਤੇ ਕਾਬਜ਼ ਵੈਸਟਇੰਡੀਜ਼ ਨੇ ਰੈਂਕਿੰਗ ਦੀ ਸਿਖਰਲੀ ਟੀਮ ਭਾਰਤ ਨੂੰ ਤੀਜੇ ਵਨਡੇ ਵਿੱਚ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵੱਲੋਂ ਦਿੱਤੇ 352 ਦੌੜਾਂ ਦੇ ਟੀਚੇ ਨੂੰ ਵੈਸਟਇੰਡੀਜ਼ ਨੇ 48.2 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਹ ਵਨਡੇ ਕ੍ਰਿਕਟ ਵਿੱਚ ਵੈਸਟਇੰਡੀਜ਼ ਦਾ ਸਭ ਤੋਂ ਵੱਡਾ ਸਫਲ ਰਨ ਚੇਜ਼ ਹੈ। ਇਸ ਤੋਂ ਪਹਿਲਾਂ ਟੀਮ ਨੇ 2019 ਵਿੱਚ ਆਇਰਲੈਂਡ ਖ਼ਿਲਾਫ਼ 328 ਦੌੜਾਂ ਦਾ ਟੀਚਾ ਹਾਸਲ ਕੀਤਾ ਸੀ।

ਇਸ਼ਤਿਹਾਰ

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿੱਚ 7 ਵਿਕਟਾਂ ’ਤੇ 351 ਦੌੜਾਂ ਬਣਾਈਆਂ। ਕੇਐੱਲ ਰਾਹੁਲ ਨੇ ਨਾਬਾਦ 129 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਰੋਹਿਤ ਸ਼ਰਮਾ ਨੇ 92 ਦੌੜਾਂ ਬਣਾਈਆਂ। ਰੋਹਿਤ ਨੇ ਇਸ ਪਾਰੀ ਦੌਰਾਨ ਵਨਡੇ ਵਿੱਚ ਓਪਨਰ ਵਜੋਂ 10 ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। ਰਿਤੁਰਾਜ ਗਾਇਕਵਾੜ ਨੇ 57 ਦੌੜਾਂ ਦਾ ਯੋਗਦਾਨ ਦਿੱਤਾ।

ਸ਼ਾਈ ਹੋਪ ਨੇ ਭਾਰਤੀ ਗੇਂਦਬਾਜ਼ਾਂ ਨੂੰ ਕੀਤਾ ਪਰੇਸ਼ਾਨ
ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਨਾਬਾਦ 160 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਉਨ੍ਹਾਂ ਨੇ 17 ਚੌਕੇ ਅਤੇ 3 ਛੱਕੇ ਲਗਾਏ। ਅਮੀਰ ਜਾਂਗੂ ਨੇ ਵੀ 67 ਦੌੜਾਂ ਬਣਾਈਆਂ। ਭਾਰਤ ਵੱਲੋਂ ਮੁਹੰਮਦ ਸਿਰਾਜ, ਗੁਰਨੂਰ ਬਰਾੜ, ਕੁਲਦੀਪ ਯਾਦਵ ਅਤੇ ਨਮਨ ਧੀਰ ਨੇ ਇੱਕ-ਇੱਕ ਵਿਕਟ ਹਾਸਲ ਕੀਤੀ, ਪਰ ਭਾਰਤੀ ਗੇਂਦਬਾਜ਼ ਵੈਸਟਇੰਡੀਜ਼ ਨੂੰ ਟੀਚੇ ਤੱਕ ਪਹੁੰਚਣ ਤੋਂ ਨਹੀਂ ਰੋਕ ਸਕੇ।

ਭਾਰਤ ਨੇ ਸੀਰੀਜ਼ 2-1 ਨਾਲ ਜਿੱਤੀ
ਤੀਜੇ ਵਨਡੇ ਵਿੱਚ ਹਾਰ ਦੇ ਬਾਵਜੂਦ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ। ਭਾਰਤ ਨੇ ਸੀਰੀਜ਼ ਦੇ ਪਹਿਲੇ ਦੋਵੇਂ ਮੈਚ 8 ਵਿਕਟਾਂ ਨਾਲ ਜਿੱਤੇ ਸਨ।

ਗਿੱਲ ਬਣੇ ਪਲੇਅਰ ਆਫ਼ ਦ ਸੀਰੀਜ਼
ਸੀਰੀਜ਼ ਵਿੱਚ 3 ਮੈਚਾਂ ਦੌਰਾਨ 334 ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਪਲੇਅਰ ਆਫ਼ ਦ ਸੀਰੀਜ਼ ਚੁਣਿਆ ਗਿਆ। ਇਹ ਉਨ੍ਹਾਂ ਦਾ 7ਵਾਂ ਪਲੇਅਰ ਆਫ਼ ਦ ਸੀਰੀਜ਼ ਐਵਾਰਡ ਹੈ। ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।

Read Latest News and Breaking News at Daily Post TV, Browse for more News

Ad
Ad

Punjab District News