Journalism Of Hope
BREAKING NEWS
PU ਵਿਦਿਆਰਥੀ ਸੰਘ ਚੋਣਾਂ ’ਚ ABVP ਨੇ ਮਾਰੀ ਬਾਜ਼ੀ,ਅੰਕਿਤ ਬਿਧਾਨ ਨੇ ਦੂਜੀ ਵਾਰ ਹਾਸਲ ਕੀਤੀ ਪ੍ਰਧਾਨਗੀ......ਸਟਾਰ ਖਿਡਾਰੀ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ, “ਵਾਮੋਸ ਅਰਜਨਟੀਨਾ”- ਸੰਨਿਆਸ ਮਗਰੋਂ ਮੇਸੀ ਦਾ ਭਾਵੁਕ ਸੰਦੇਸ਼......ਵੱਡੀ ਵਾਰਦਾਤ! ਜੀਜੇ ਦਾ ਬੇਰਹਿਮੀ ਨਾਲ ਕਤਲ, ਸਾਲਿਆਂ ਨੇ ਚਾਕੂਆਂ ਨਾਲ ਕੀਤੇ 83 ਵਾਰ, ਜਾਣੋ ਪੂਰਾ ਮਾਮਲਾ.....ਮੋਰਿੰਡਾ ’ਚ ਖੂਨੀ ਖੇਡ, ਗੱਡੀਆਂ ਨਾਲ ਘੇਰ ਕੇ ਨੌਜਵਾਨਾਂ ’ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, 2 ਗੰਭੀਰ ਜ਼ਖ਼ਮੀ.......

WhatsApp ਯੂਜ਼ਰਸ ਸਾਵਧਾਨ! 1 ਮਾਰਚ ਤੋਂ ਬਿਨਾਂ SIM ਕਾਰਡ ਨਹੀਂ ਚੱਲੇਗਾ ਵਟਸਐਪ

WhatsApp News: ਜੇਕਰ ਤੁਸੀਂ ਵਟਸਐਪ ਦੀ ਵਰਤੋਂ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਕੇਂਦਰ ਸਰਕਾਰ ਵੱਲੋਂ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1 ਮਾਰਚ 2026 ਤੋਂ ਨਵਾਂ ‘ਸਿਮ-ਬਾਈਡਿੰਗ’ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ, ਬਿਨਾਂ ਐਕਟਿਵ ਸਿਮ ਕਾਰਡ ਦੇ ਵਟਸਐਪ ਚਲਾਉਣਾ ਮੁਸ਼ਕਲ ਹੋ ਜਾਵੇਗਾ।ਕੀ […]
Nishant Malyan
By : Updated On: 27 Feb 2026 08:44:AM
WhatsApp ਯੂਜ਼ਰਸ ਸਾਵਧਾਨ! 1 ਮਾਰਚ ਤੋਂ ਬਿਨਾਂ SIM ਕਾਰਡ ਨਹੀਂ ਚੱਲੇਗਾ ਵਟਸਐਪ

WhatsApp News: ਜੇਕਰ ਤੁਸੀਂ ਵਟਸਐਪ ਦੀ ਵਰਤੋਂ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਕੇਂਦਰ ਸਰਕਾਰ ਵੱਲੋਂ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1 ਮਾਰਚ 2026 ਤੋਂ ਨਵਾਂ ‘ਸਿਮ-ਬਾਈਡਿੰਗ’ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ, ਬਿਨਾਂ ਐਕਟਿਵ ਸਿਮ ਕਾਰਡ ਦੇ ਵਟਸਐਪ ਚਲਾਉਣਾ ਮੁਸ਼ਕਲ ਹੋ ਜਾਵੇਗਾ।
ਕੀ ਹੈ ਸਿਮ-ਬਾਈਡਿੰਗ ਨਿਯਮ?

ਇਸ਼ਤਿਹਾਰ

ਹੁਣ ਤੱਕ ਮੈਸੇਜਿੰਗ ਐਪਸ ਜਿਵੇਂ ਕਿ ਵਟਸਐਪ, ਟੈਲੀਗ੍ਰਾਮ ਅਤੇ ਸਿਗਨਲ ‘ਚ ਸਿਰਫ਼ 6-ਅੰਕਾਂ ਦਾ OTP ਪਾ ਕੇ ਲੌਗਇਨ ਕੀਤਾ ਜਾ ਸਕਦਾ ਸੀ ਅਤੇ ਉਸ ਤੋਂ ਬਾਅਦ ਫ਼ੋਨ ‘ਚ ਸਿਮ ਹੋਣਾ ਜ਼ਰੂਰੀ ਨਹੀਂ ਸੀ ਪਰ ਨਵੇਂ ਨਿਯਮ ਅਨੁਸਾਰ, ਜਿਸ ਮੋਬਾਈਲ ਨੰਬਰ ‘ਤੇ ਤੁਹਾਡਾ ਅਕਾਊਂਟ ਬਣਿਆ ਹੈ, ਉਹ ਸਿਮ ਕਾਰਡ ਹਰ ਵੇਲੇ ਤੁਹਾਡੇ ਫ਼ੋਨ ‘ਚ ਮੌਜੂਦ ਅਤੇ ਐਕਟਿਵ ਹੋਣਾ ਚਾਹੀਦਾ ਹੈ। ਜੇਕਰ ਸਿਮ ਫ਼ੋਨ ‘ਚੋਂ ਕੱਢ ਦਿੱਤੀ ਜਾਂਦੀ ਹੈ ਜਾਂ ਕਿਸੇ ਕਾਰਨ (ਜਿਵੇਂ ਰੀਚਾਰਜ ਨਾ ਹੋਣ ਕਾਰਨ) ਬੰਦ ਹੋ ਜਾਂਦੀ ਹੈ, ਤਾਂ ਐਪ ਕੰਮ ਕਰਨਾ ਬੰਦ ਕਰ ਦੇਵੇਗੀ।
ਆਮ ਲੋਕਾਂ ‘ਤੇ ਕੀ ਹੋਵੇਗਾ ਅਸਰ?

  • ਜੇਕਰ ਤੁਸੀਂ ਫ਼ੋਨ ‘ਚੋਂ ਸਿਮ ਕੱਢ ਕੇ ਕਿਸੇ ਹੋਰ ਫ਼ੋਨ ਵਿੱਚ ਪਾਉਂਦੇ ਹੋ, ਤਾਂ ਪਹਿਲੇ ਫ਼ੋਨ ‘ਤੇ ਤੁਹਾਡਾ ਵਟਸਐਪ ਅਕਾਊਂਟ ਆਰਜ਼ੀ ਤੌਰ ‘ਤੇ ਬੰਦ (Inactive) ਹੋ ਜਾਵੇਗਾ।
  • ਜਿਹੜੇ ਲੋਕ ਕੰਪਿਊਟਰ ਜਾਂ ਲੈਪਟਾਪ ‘ਤੇ ਵਟਸਐਪ ਚਲਾਉਂਦੇ ਹਨ, ਉਨ੍ਹਾਂ ਲਈ ਹੁਣ ਹਰ 6 ਘੰਟੇ ਬਾਅਦ ਆਟੋ ਲੌਗ-ਆਊਟ ਦਾ ਨਿਯਮ ਹੋਵੇਗਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਹਰ 6 ਘੰਟੇ ਬਾਅਦ QR ਕੋਡ ਰਾਹੀਂ ਦੁਬਾਰਾ ਲੌਗਇਨ ਕਰਨਾ ਪਵੇਗਾ।
  • ਜੇਕਰ ਤੁਹਾਡੇ ਫ਼ੋਨ ਵਿੱਚ ਉਹੀ ਸਿਮ ਚੱਲ ਰਹੀ ਹੈ ਜਿਸ ‘ਤੇ ਵਟਸਐਪ ਬਣਿਆ ਹੈ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਤੁਹਾਡਾ ਐਪ ਆਮ ਵਾਂਗ ਚਲਦਾ ਰਹੇਗਾ।
    ਸਰਕਾਰ ਨੇ ਕਿਉਂ ਲਿਆ ਇਹ ਫੈਸਲਾ?

ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ (DoT) ਨੇ ਇਹ ਨਿਯਮ ਸਾਈਬਰ ਅਪਰਾਧ, ਡਿਜੀਟਲ ਧੋਖਾਧੜੀ ਅਤੇ ਫਰਜ਼ੀ ਖਾਤਿਆਂ ‘ਤੇ ਲਗਾਮ ਲਗਾਉਣ ਲਈ ਬਣਾਇਆ ਹੈ। ਜਦੋਂ ਹਰ ਅਕਾਊਂਟ ਇੱਕ ਵੈਰੀਫਾਈਡ ਅਤੇ ਐਕਟਿਵ ਸਿਮ ਨਾਲ ਜੁੜਿਆ ਹੋਵੇਗਾ, ਤਾਂ ਫਰਜ਼ੀ ਨੰਬਰਾਂ ਦੀ ਦੁਰਵਰਤੋਂ ਨੂੰ ਰੋਕਣਾ ਆਸਾਨ ਹੋ ਜਾਵੇਗਾ।
ਮਾਰਚ 1 ਤੱਕ ਦਾ ਸਮਾਂ

ਸਰਕਾਰ ਨੇ ਕੰਪਨੀਆਂ ਨੂੰ ਇਹ ਸਿਸਟਮ ਲਾਗੂ ਕਰਨ ਲਈ 90 ਦਿਨਾਂ ਦਾ ਸਮਾਂ ਦਿੱਤਾ ਸੀ, ਜੋ 1 ਮਾਰਚ 2026 ਨੂੰ ਪੂਰਾ ਹੋ ਰਿਹਾ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਡੈੱਡਲਾਈਨ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News