ਪੰਜਾਬ ਦੀਆਂ ਮੰਡੀਆਂ ’ਚ ਕਣਕ ਖ਼ਰੀਦ ਨੇ ਫੜਿਆ ਰਫ਼ਤਾਰ, ਲਿਫਟਿੰਗ ਹਾਲੇ ਵੀ ਮੰਦ ਗਤੀ ’ਚ

ਕੇਂਦਰ ਸਰਕਾਰ ਵੱਲੋਂ 2026-27 ਲਈ ਕਣਕ ਖ਼ਰੀਦ ਮਾਪਦੰਡਾਂ ਵਿੱਚ ਕੀਤੀ ਢਿੱਲ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਵਿੱਚ ਖ਼ਰੀਦ ਪ੍ਰਕਿਰਿਆ ਤੇਜ਼ ਹੋ ਗਈ ਹੈ। ਇੱਕੋ ਦਿਨ ਵਿੱਚ 10.66 ਲੱਖ ਟਨ ਕਣਕ ਦੀ ਖ਼ਰੀਦ ਹੋਈ, ਜੋ ਇਸ ਸੀਜ਼ਨ ਦੀ ਸਭ ਤੋਂ ਵੱਡੀ ਦਿਨਾਂਦੀ ਖ਼ਰੀਦ ਮੰਨੀ ਜਾ ਰਹੀ ਹੈ। ਹਾਲਾਂਕਿ ਮੰਡੀਆਂ ਵਿੱਚ ਪਈ ਫ਼ਸਲ ਦੀ ਲਿਫਟਿੰਗ ਅਜੇ ਵੀ […]
Khushi
By : Updated On: 19 Apr 2026 07:18:AM
ਪੰਜਾਬ ਦੀਆਂ ਮੰਡੀਆਂ ’ਚ ਕਣਕ ਖ਼ਰੀਦ ਨੇ ਫੜਿਆ ਰਫ਼ਤਾਰ, ਲਿਫਟਿੰਗ ਹਾਲੇ ਵੀ ਮੰਦ ਗਤੀ ’ਚ

ਕੇਂਦਰ ਸਰਕਾਰ ਵੱਲੋਂ 2026-27 ਲਈ ਕਣਕ ਖ਼ਰੀਦ ਮਾਪਦੰਡਾਂ ਵਿੱਚ ਕੀਤੀ ਢਿੱਲ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਵਿੱਚ ਖ਼ਰੀਦ ਪ੍ਰਕਿਰਿਆ ਤੇਜ਼ ਹੋ ਗਈ ਹੈ। ਇੱਕੋ ਦਿਨ ਵਿੱਚ 10.66 ਲੱਖ ਟਨ ਕਣਕ ਦੀ ਖ਼ਰੀਦ ਹੋਈ, ਜੋ ਇਸ ਸੀਜ਼ਨ ਦੀ ਸਭ ਤੋਂ ਵੱਡੀ ਦਿਨਾਂਦੀ ਖ਼ਰੀਦ ਮੰਨੀ ਜਾ ਰਹੀ ਹੈ। ਹਾਲਾਂਕਿ ਮੰਡੀਆਂ ਵਿੱਚ ਪਈ ਫ਼ਸਲ ਦੀ ਲਿਫਟਿੰਗ ਅਜੇ ਵੀ ਧੀਮੀ ਰਫ਼ਤਾਰ ਨਾਲ ਜਾਰੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 28.31 ਲੱਖ ਟਨ ਕਣਕ ਮੰਡੀਆਂ ਵਿੱਚ ਆ ਚੁੱਕੀ ਹੈ, ਜਦਕਿ ਕੁੱਲ ਖ਼ਰੀਦ 23.83 ਲੱਖ ਟਨ ਤੱਕ ਪਹੁੰਚ ਗਈ ਹੈ। ਅੱਜ ਦੇ ਦਿਨ ਹੀ 10.72 ਲੱਖ ਟਨ ਕਣਕ ਮੰਡੀਆਂ ਵਿੱਚ ਆਈ। ਦੂਜੇ ਪਾਸੇ ਪ੍ਰਾਈਵੇਟ ਖ਼ਰੀਦਦਾਰ ਇਸ ਵਾਰ ਮੰਡੀਆਂ ਵਿੱਚ ਘੱਟ ਸਰਗਰਮ ਨਜ਼ਰ ਆ ਰਹੇ ਹਨ, ਜਿਨ੍ਹਾਂ ਵੱਲੋਂ ਸਿਰਫ਼ 457 ਟਨ ਹੀ ਖ਼ਰੀਦ ਕੀਤੀ ਗਈ।

ਮਾਰਕਫੈੱਡ 6.16 ਲੱਖ ਟਨ ਦੀ ਖ਼ਰੀਦ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਪਨਗ੍ਰੇਨ (ਨਾਨ ਡੀ ਸੀ ਪੀ) ਨੇ 5.89 ਲੱਖ ਟਨ, ਪਨਸਪ ਨੇ 5.16 ਲੱਖ ਟਨ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 3.76 ਲੱਖ ਟਨ, ਪਨਗ੍ਰੇਨ (ਡੀ ਸੀ ਪੀ) ਨੇ 2.65 ਲੱਖ ਟਨ ਅਤੇ ਐੱਫ ਸੀ ਆਈ ਨੇ 15,139 ਟਨ ਕਣਕ ਖ਼ਰੀਦੀ ਹੈ। ਸੂਬੇ ਵਿੱਚ ਮੌਸਮ ਸਾਫ਼ ਹੋਣ ਕਰ ਕੇ ਕਣਕ ਦੀ ਵਾਢੀ ਨੇ ਵੀ ਜ਼ੋਰ ਫੜ ਲਿਆ ਹੈ। ਵੱਡੀ ਗਿਣਤੀ ਕਿਸਾਨ ਖੇਤਾਂ ’ਚੋਂ ਫ਼ਸਲ ਦੀ ਵਾਢੀ ਕਰ ਕੇ ਮੰਡੀਆਂ ’ਚ ਪਹੁੰਚ ਰਹੇ ਹਨ।

ਪਟਿਆਲਾ ’ਚ ਸਭ ਤੋਂ ਵੱਧ, ਪਠਾਨਕੋਟ ’ਚ ਸਭ ਤੋਂ ਘੱਟ ਖ਼ਰੀਦ

ਪਟਿਆਲਾ ਦੀਆਂ ਮੰਡੀਆਂ ਵਿੱਚ ਸਭ ਤੋਂ ਵੱਧ 3.06 ਲੱਖ ਟਨ ਕਣਕ ਖ਼ਰੀਦੀ ਗਈ ਹੈ। ਇਸ ਦੇ ਉਲਟ ਪਠਾਨਕੋਟ ਵਿੱਚ ਸਭ ਤੋਂ ਘੱਟ 3,285 ਟਨ ਖ਼ਰੀਦ ਦਰਜ ਕੀਤੀ ਗਈ। ਹੋਰਨਾਂ ਜ਼ਿਲ੍ਹਿਆਂ ਵਿੱਚੋਂ ਸੰਗਰੂਰ 2.51 ਲੱਖ ਟਨ, ਫਿਰੋਜ਼ਪੁਰ 2.05 ਲੱਖ ਟਨ, ਤਰਨ ਤਾਰਨ 1.79 ਲੱਖ ਟਨ, ਮਾਨਸਾ 1.45 ਲੱਖ ਟਨ, ਬਠਿੰਡਾ 1.33 ਲੱਖ ਟਨ ਅਤੇ ਮੋਗਾ 1.14 ਲੱਖ ਟਨ ਨਾਲ ਮੋਹਰੀ ਰਹੇ। ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ 95,126 ਟਨ, ਬਰਨਾਲਾ ਵਿੱਚ 94,265 ਟਨ, ਫਰੀਦਕੋਟ ਵਿੱਚ 89,950 ਟਨ, ਅੰਮ੍ਰਿਤਸਰ ਵਿੱਚ 84,528 ਟਨ, ਲੁਧਿਆਣਾ ਪੂਰਬੀ ’ਚ 81,377 ਟਨ, ਲੁਧਿਆਣਾ ਪੱਛਮੀ ’ਚ 79,262 ਟਨ, ਕਪੂਰਥਲਾ ’ਚ 79,596 ਟਨ, ਫਤਹਿਗੜ੍ਹ ਸਾਹਿਬ ’ਚ 60,055 ਟਨ, ਮੁਹਾਲੀ ’ਚ 57,166 ਟਨ, ਜਲੰਧਰ ’ਚ 48,793 ਟਨ, ਰੂਪਨਗਰ ’ਚ 41,095 ਟਨ, ਮਾਲੇਰਕੋਟਲਾ ’ਚ 40,908 ਟਨ, ਗੁਰਦਾਸਪੁਰ ’ਚ 30,883 ਟਨ, ਨਵਾਂ ਸ਼ਹਿਰ ’ਚ 28,299 ਟਨ ਤੇ ਹੁਸ਼ਿਆਰਪੁਰ ’ਚ 26,309 ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad