Banner
Banner

ਸੰਤ ਪ੍ਰੇਮਾਨੰਦ ਮਹਾਰਾਜ ਦਾ ਅਪਮਾਨ ਕਰਨ ਵਾਲਿਆਂ ਨੂੰ ਕੀਮਤ ਚੁਕਾਉਣੀ ਪਵੇਗੀ! ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਵੱਲੋਂ ਧਮਕੀ

Crime News: ਭਾਰਤ ਦੇ ਹਰਿਆਣਾ ਰਾਜ ਵਿਚ ਭਿਵਾਨੀ ‘ਚ ਹੋਈ ਅਧਿਆਪਿਕਾ ਮਨੀਸ਼ਾ ਦੀ ਹੱਤਿਆ ਮਾਮਲੇ ਨੇ ਨਵੀਂ ਕਰਵਟ ਲਈ ਹੈ। ਕਨੇਡਾ ਵਿਚ ਮੌਜੂਦ ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾਰ ਨੇ ਇਸ ਘਟਨਾ ‘ਤੇ ਭਾਰੀ ਗੁੱਸਾ ਜਤਾਉਂਦੇ ਹੋਏ ਸੋਸ਼ਲ ਮੀਡੀਆ ਰਾਹੀਂ ਸਖ਼ਤ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਨੇ ਸੰਤ ਪ੍ਰੇਮਾਨੰਦ ਮਹਾਰਾਜ਼ ਦੇ ਅਪਮਾਨ ਨੂੰ ਲੈ ਕੇ ਵੀ […]
Khushi
By : Updated On: 21 Aug 2025 07:39:AM
ਸੰਤ ਪ੍ਰੇਮਾਨੰਦ ਮਹਾਰਾਜ ਦਾ ਅਪਮਾਨ ਕਰਨ ਵਾਲਿਆਂ ਨੂੰ ਕੀਮਤ ਚੁਕਾਉਣੀ ਪਵੇਗੀ! ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਵੱਲੋਂ ਧਮਕੀ

Crime News: ਭਾਰਤ ਦੇ ਹਰਿਆਣਾ ਰਾਜ ਵਿਚ ਭਿਵਾਨੀ ‘ਚ ਹੋਈ ਅਧਿਆਪਿਕਾ ਮਨੀਸ਼ਾ ਦੀ ਹੱਤਿਆ ਮਾਮਲੇ ਨੇ ਨਵੀਂ ਕਰਵਟ ਲਈ ਹੈ। ਕਨੇਡਾ ਵਿਚ ਮੌਜੂਦ ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾਰ ਨੇ ਇਸ ਘਟਨਾ ‘ਤੇ ਭਾਰੀ ਗੁੱਸਾ ਜਤਾਉਂਦੇ ਹੋਏ ਸੋਸ਼ਲ ਮੀਡੀਆ ਰਾਹੀਂ ਸਖ਼ਤ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਨੇ ਸੰਤ ਪ੍ਰੇਮਾਨੰਦ ਮਹਾਰਾਜ਼ ਦੇ ਅਪਮਾਨ ਨੂੰ ਲੈ ਕੇ ਵੀ ਤਿੱਖੀ ਚੇਤਾਵਨੀ ਦਿੱਤੀ ਹੈ।

ਰੋਹਿਤ ਗੋਦਾਰਾ ਵੱਲੋਂ ਜਾਰੀ ਪੋਸਟ ਵਿੱਚ ਕਿਹਾ ਗਿਆ, “ਜੇ ਮਨੀਸ਼ਾ ਨੂੰ ਇਨਸਾਫ਼ ਨਹੀਂ ਮਿਲਿਆ ਜਾਂ ਸੰਤ ਪ੍ਰੇਮਾਨੰਦ ਜੀ ਨਾਲ ਹੋ ਰਹੇ ਅਨਾਚਾਰ ਤੇ ਰੋਕ ਨਾ ਲਗੀ, ਤਾਂ ਅਸੀਂ ਆਪਣਾ ਕਦਮ ਚੁੱਕਾਂਗੇ।”

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸੰਤ ਪ੍ਰੇਮਾਨੰਦ, ਜੋ ਕਿ ਆਪਣੇ ਜੀਵਨ ਦੇ ਆਖਰੀ ਪੜਾਅ ਵਿਚ ਵੀ ਧਰਮ ਪ੍ਰਚਾਰ ਵਿੱਚ ਲੱਗੇ ਰਹੇ, ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

ਗੈਂਗਸਟਰਾਂ ਵੱਲੋਂ ਜਾਰੀ ਕੀਤੀ ਗਈ ਪੋਸਟ ਵਿਚ ਬੋਲੀਵੁੱਡ ਨੂੰ ਵੀ ਟੀਕਾ ਦਾ ਨਿਸ਼ਾਨ ਬਣਾਇਆ ਗਿਆ ਹੈ। ਉਨ੍ਹਾਂ ਲਿਖਿਆ, “ਬੋਲੀਵੁੱਡ ਵਿਚ ਚੱਲ ਰਹੇ ਨੰਗੇ ਨਾਚ ਨੂੰ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ।”

ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੋ ਵੀ ਸੰਤ, ਮਹਿਲਾਵਾਂ ਜਾਂ ਕਿਸੇ ਵੀ ਸਮਾਜ ਦੀ ਮਰਯਾਦਾ ਨਾਲ ਖਿਲਵਾੜ ਕਰੇਗਾ, ਉਸਦਾ ਅੰਜਾਮ ਖ਼ਤਰਨਾਕ ਹੋਵੇਗਾ।

ਇਸ ਪੋਸਟ ‘ਚ ਇੱਕ ਹੋਰ ਦਾਵਾ ਵੀ ਕੀਤਾ ਗਿਆ ਕਿ ਗੈਂਗ ਨੇ ਕਨੇਡਾ ਦੇ ਬ੍ਰੈਂਪਟਨ ਵਿਚ ਹੋਈ ਸੋਨੂ ਛੱਥਾ ਦੀ ਹੱਤਿਆ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ। ਉਨ੍ਹਾਂ ਮੁਲਜ਼ਮ ਉੱਤੇ ਲੌਰੇਂਸ ਦੇ ਨਾਮ ‘ਤੇ ਉਗਾਹੀ ਕਰਨ ਅਤੇ ਗੈਂਗ ‘ਚ ਦਗ਼ਾਬਾਜ਼ੀ ਦਾ ਦੋਸ਼ ਲਾਇਆ।

ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧੀ

ਇਹ ਪੋਸਟਾਂ ਨਾ ਸਿਰਫ ਇਨਸਾਫ਼ ਦੀ ਮੰਗ ਕਰਦੀਆਂ ਹਨ, ਸਗੋਂ ਇਹ ਅੰਤਰਰਾਸ਼ਟਰੀ ਪੱਧਰ ‘ਤੇ ਅਪਰਾਧੀ ਗਤਿਵਿਧੀਆਂ ਅਤੇ ਭਾਰਤ ਵਿਚ ਲਾਓ ਐਂਡ ਆਰਡਰ ਨੂੰ ਲੈ ਕੇ ਨਵੇਂ ਚੁਣੌਤੀਆਂ ਪੈਦਾ ਕਰ ਰਹੀਆਂ ਹਨ।

Read Latest News and Breaking News at Daily Post TV, Browse for more News

Ad
Ad