ਜਾਣੋ ਕੌਣ ਹੈ ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਦੀ ਪੂਰੀ ਕਹਾਣੀ ਦੱਸਣ ਵਾਲੀ ਲੈਫਟੀਨੈਂਟ ਕਰਨਲ ਸੋਫੀਆ
LT. Colonel Sophia Qureshi: ਲੈਫਟੀਨੈਂਟ ਕਰਨਲ ਸੋਫੀਆ ਕੁਰੈਸ਼ੀ ਭਾਰਤੀ ਫੌਜ ਦੇ ਸਿਗਨਲ ਕੋਰ ਦੀ ਇੱਕ ਅਧਿਕਾਰੀ ਹੈ, ਜਿਸਨੇ ਸਾਲ 2006 ਵਿੱਚ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਆਪ੍ਰੇਸ਼ਨ ਵਿੱਚ ਵੀ ਕੰਮ ਕੀਤਾ ਹੈ।
Lieutenant Colonel Sophia Qureshi brifing Operation Sindoor: ਭਾਰਤੀ ਫੌਜ ਦੀ ਮਹਿਲਾ ਅਧਿਕਾਰੀ ਲੈਫਟੀਨੈਂਟ ਕਰਨਲ ਸੋਫੀਆ ਕੁਰੈਸ਼ੀ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਵਿਰੁੱਧ ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਦੀ ਪੂਰੀ ਕਹਾਣੀ ਦੁਨੀਆ ਨੂੰ ਦੱਸੀ। ਭਾਰਤੀ ਫੌਜ ਵੱਲੋਂ ਕਰਨਲ ਸੋਫੀਆ ਕੁਰੈਸ਼ੀ, ਮਹਿਲਾ ਅਧਿਕਾਰੀ ਵਯੋਮਿਕਾ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਪ੍ਰੈਸ ਕਾਨਫਰੰਸ ਕਰਕੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ‘ਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਬਾਰੇ ਜਾਣਕਾਰੀ ਦਿੱਤੀ। ਭਾਰਤ ਨੇ ਦੋ ਮਹਿਲਾ ਅਧਿਕਾਰੀਆਂ ਨਾਲ ਪ੍ਰੈਸ ਕਾਨਫਰੰਸ ਕਰਕੇ ਦੁਨੀਆ ਨੂੰ ਮਹਿਲਾ ਸ਼ਕਤੀ ਦਾ ਸੰਦੇਸ਼ ਦਿੱਤਾ ਤੇ ਇਸ ਦੇ ਨਾਲ ਹੀ ਭਾਰਤ ਦੀ ਹਿੰਦੂ-ਮੁਸਲਿਮ ਏਕਤਾ ਦਾ ਵੀ ਸੰਕੇਤ ਦਿੱਤਾ ਹੈ।
ਹੁਣ ਜਾਣੋ ਕੌਣ ਹੈ ਕਰਨਲ ਸੋਫੀਆ ਕੁਰੈਸ਼?
ਕਰਨਲ ਸੋਫੀਆ ਕੁਰੈਸ਼ੀ ਭਾਰਤੀ ਫੌਜ ਵਿੱਚ ਇੱਕ ਨਾਮ ਹੈ, ਜੋ ਜਨੂੰਨ, ਮਿਹਨਤ ਅਤੇ ਲੀਡਰਸ਼ਿਪ ਦੀ ਇੱਕ ਉਦਾਹਰਣ ਬਣ ਗਈ। ਉਹ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਉਸਨੂੰ ਐਕਸਰਸਾਈਜ਼ ਫੋਰਸ 18 ਦੇ ਤਹਿਤ 18 ਦੇਸ਼ਾਂ ਦੇ ਬਹੁ-ਰਾਸ਼ਟਰੀ ਫੌਜੀ ਅਭਿਆਸ ਵਿੱਚ ਭਾਰਤ ਨੂੰ ਕਮਾਂਡ ਕਰਨ ਦਾ ਮੌਕਾ ਮਿਲਿਆ। ਉਸ ਸਮੇਂ, ਉਹ ਇਕਲੌਤੀ ਔਰਤ ਸੀ ਜੋ ਕਿਸੇ ਵੀ ਦੇਸ਼ ਦੀ ਫੌਜੀ ਟੁਕੜੀ ਦੀ ਕਮਾਂਡ ਕਰ ਰਹੀ ਸੀ। ਉਸਨੇ 40 ਸੈਨਿਕਾਂ ਦੀ ਭਾਰਤੀ ਟੀਮ ਦੀ ਅਗਵਾਈ ਕੀਤੀ।
ਕਰਨਲ ਸੋਫੀਆ ਦਾ ਹੁਣ ਤੱਕ ਦਾ ਸਫ਼ਰ
ਸੋਫੀਆ ਗੁਜਰਾਤ ਤੋਂ ਹੈ, ਉਸ ਨੇ ਬਾਇਓਕੈਮਿਸਟਰੀ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਜੋ ਕਿ ਉਸਦੀ ਪੜ੍ਹਾਈ ਅਤੇ ਫੌਜ ਦੀ ਸਿਖਲਾਈ ਵਿੱਚ ਇੱਕ ਵਧੀਆ ਤਾਲਮੇਲ ਦਰਸਾਉਂਦੀ ਹੈ। ਉਹ ਸਿਗਨਲ ਕੋਰ ਤੋਂ ਹੈ, ਜੋ ਫੌਜ ਦੇ ਸੰਚਾਰ ਅਤੇ ਸੂਚਨਾ ਪ੍ਰਣਾਲੀ ਦੀ ਜ਼ਿੰਮੇਵਾਰੀ ਸੰਭਾਲਦੀ ਹੈ।
ਸਾਲ 2006 ਵਿੱਚ, ਉਹ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਤਹਿਤ ਕਾਂਗੋ ਵਿੱਚ ਤਾਇਨਾਤ ਸੀ ਅਤੇ 6 ਸਾਲਾਂ ਤੋਂ ਵੱਧ ਸਮੇਂ ਤੋਂ ਸ਼ਾਂਤੀ ਮਿਸ਼ਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਸਨੂੰ ਸ਼ਾਂਤੀ ਰੱਖਿਆ ਸਿਖਲਾਈ ਸਮੂਹ ਤੋਂ ਚੁਣਿਆ ਗਿਆ ਸੀ, ਜੋ ਅੰਤਰਰਾਸ਼ਟਰੀ ਮਿਸ਼ਨਾਂ ਲਈ ਸਭ ਤੋਂ ਵਧੀਆ ਸਿਖਲਾਈ ਪ੍ਰਦਾਨ ਕਰਦਾ ਹੈ। ਉਸਦਾ ਫੌਜ ਨਾਲ ਬਹੁਤ ਪੁਰਾਣਾ ਸਬੰਧ ਹੈ। ਉਸਦੇ ਦਾਦਾ ਜੀ ਫੌਜ ਵਿੱਚ ਸੀ ਅਤੇ ਉਸਦਾ ਪਤੀ ਮਸ਼ੀਨੀ ਪੈਦਲ ਸੈਨਾ ਵਿੱਚ ਇੱਕ ਅਧਿਕਾਰੀ ਹਨ।