Banner
Banner

ਕਿਉਂ UPI ਪੇਮੈਂਟ ਹੋ ਜਾਂਦੀ ਹੈ ਫੇਲ ਅਤੇ ਕੱਟ ਜਾਂਦੇ ਹਨ ਪੈਸੇ? ਇਹ ਹਨ 4 ਵੱਡੇ ਕਾਰਨ

UPI Payment Failed Reason: ਡਿਜੀਟਲ ਇੰਡੀਆ ਦਾ ਦੌਰ ਹੈ ਜਨਾਬ ਅਤੇ UPI ਹੁਣ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਹਰ ਰੋਜ਼ ਕਰੋੜਾਂ ਲੋਕ ਆਪਣੀਆਂ ਰੋਜ਼ਮਰ੍ਹਾ ਦੀਆਂ ਚੀਜ਼ਾਂ ਖਰੀਦਣ ਲਈ UPI ਪੇਮੈਂਟ ਕਰਦੇ ਹਨ, ਪਰ ਕਈ ਵਾਰ ਪੇਮੈਂਟ ਕਰਦੇ ਸਮੇਂ ਅਜਿਹਾ ਹੁੰਦਾ ਹੈ ਕਿ UPI ਟ੍ਰਾਂਜ਼ੈਕਸ਼ਨ ਫੇਲ੍ਹ ਹੋ ਜਾਂਦੀ ਹੈ ਜਾਂ ਪੈਂਡਿੰਗ ਦਿਖਾਉਣ […]
Amritpal Singh
By : Updated On: 14 May 2026 16:13:PM
ਕਿਉਂ UPI ਪੇਮੈਂਟ ਹੋ ਜਾਂਦੀ ਹੈ ਫੇਲ ਅਤੇ ਕੱਟ ਜਾਂਦੇ ਹਨ ਪੈਸੇ? ਇਹ ਹਨ 4 ਵੱਡੇ ਕਾਰਨ
UPI transactions

UPI Payment Failed Reason: ਡਿਜੀਟਲ ਇੰਡੀਆ ਦਾ ਦੌਰ ਹੈ ਜਨਾਬ ਅਤੇ UPI ਹੁਣ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਹਰ ਰੋਜ਼ ਕਰੋੜਾਂ ਲੋਕ ਆਪਣੀਆਂ ਰੋਜ਼ਮਰ੍ਹਾ ਦੀਆਂ ਚੀਜ਼ਾਂ ਖਰੀਦਣ ਲਈ UPI ਪੇਮੈਂਟ ਕਰਦੇ ਹਨ, ਪਰ ਕਈ ਵਾਰ ਪੇਮੈਂਟ ਕਰਦੇ ਸਮੇਂ ਅਜਿਹਾ ਹੁੰਦਾ ਹੈ ਕਿ UPI ਟ੍ਰਾਂਜ਼ੈਕਸ਼ਨ ਫੇਲ੍ਹ ਹੋ ਜਾਂਦੀ ਹੈ ਜਾਂ ਪੈਂਡਿੰਗ ਦਿਖਾਉਣ ਲੱਗਦੀ ਹੈ। ਟੈਂਸ਼ਨ ਤਾਂ ਉਸ ਵੇਲੇ ਵੱਧ ਜਾਂਦੀ ਹੈ ਜਦੋਂ ਸਾਹਮਣੇ ਵਾਲੇ ਨੂੰ ਪੈਸੇ ਵੀ ਨਹੀਂ ਮਿਲਦੇ ਅਤੇ ਖਾਤੇ ਵਿਚੋਂ ਪੈਸੇ ਵੀ ਕਟ ਜਾਂਦੇ ਹਨ। ਇਸ ਦੇ ਪਿੱਛੇ ਇੱਕ ਨਹੀਂ ਬਲਕਿ ਅਸੀਂ ਅੱਜ ਤੁਹਾਨੂੰ 4 ਕਾਰਨ ਦੱਸਣ ਵਾਲੇ ਹਾਂ ਜਿਨ੍ਹਾਂ ਬਾਰੇ ਤੁਹਾਨੂੰ ਜਾਣਨਾ ਚਾਹੀਦਾ ਹੈ।

Paytm ਦੇ ਬਲੌਗ ਪੇਜ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਜਦੋਂ ਵੀ ਤੁਹਾਡਾ ਯੂਪੀਆਈ ਲੈਣ-ਦੇਣ ਵਿਚਕਾਰ ਫਸ ਜਾਂਦਾ ਹੈ, ਤਾਂ ਇਸਦੇ ਪਿੱਛੇ ਚਾਰ ਵੱਡੇ ਕਾਰਨ ਹੋ ਸਕਦੇ ਹਨ, ਆਓ ਅਸੀਂ ਤੁਹਾਨੂੰ ਇੱਕ-ਇੱਕ ਕਰਕੇ ਚਾਰਾਂ ਬਾਰੇ ਦੱਸਦੇ ਹਾਂ।

ਪਹਿਲਾ ਕਾਰਨ, ਨੈੱਟਵਰਕ ਕਨੈਕਟੀਵਿਟੀ ਵਿੱਚ ਸਮੱਸਿਆ: ਲੈਣ-ਦੇਣ ਦੌਰਾਨ ਖਰਾਬ ਇੰਟਰਨੈੱਟ ਕਨੈਕਸ਼ਨ ਕਾਰਨ ਟ੍ਰਾਂਸਫਰ ਫੇਲ੍ਹ ਹੋ ਸਕਦਾ ਹੈ।

ਦੂਜਾ ਕਾਰਨ, ਸਰਵਰ ਡਾਊਨਟਾਈਮ: ਬੈਂਕ ਸਰਵਰ ਜਾਂ UPI ਇੰਫ੍ਰਾਸਟਰੱਕਚਰ ਦੀ ਮੇਨਟੇਨੈਂਸ ਕਾਰਨ ਲੈਣ-ਦੇਣ ਵਿਚਕਾਰ ਹੀ ਰੁਕ ਸਕਦਾ ਹੈ।

ਤੀਜਾ ਕਾਰਨ, ਸਿਸਟਮ ਓਵਰਲੋਡ: Peak Hour ਜਿਵੇਂ ਤਿਉਹਾਰਾਂ ਅਤੇ ਸੇਲ ਇਵੈਂਟਸ ਦੌਰਾਨ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਪ੍ਰੋਸੈਸਿੰਗ ਵਿੱਚ ਦੇਰੀ ਹੋ ਸਕਦੀ ਹੈ।

ਚੌਥਾ ਕਾਰਨ, API ਗੇਟਵੇ ਦਾ ਫੇਲ ਹੋਣਾ: ਬੈਂਕਿੰਗ ਸਿਸਟਮ ਅਤੇ UPI ਐਪਸ ਵਿਚਕਾਰ ਸੰਚਾਰ ਵਿੱਚ ਰੁਕਾਵਟ ਵੀ ਪੇਮੈਂਟ ਫੇਲ੍ਹ ਹੋਣ ਦਾ ਕਾਰਨ ਹੋ ਸਕਦੀ ਹੈ।

UPI ਪੇਮੈਂਟ ਫੇਲ ਹੋਣ ‘ਤੇ ਕਈ ਵਾਰ ਪੈਸੇ ਕੱਟ ਤਾਂ ਜਾਂਦੇ ਹਨ ਪਰ ਤੁਰੰਤ ਰਿਫੰਡ ਨਹੀਂ ਆਉਂਦਾ। ਇਸ ਲਈ ਤੁਹਾਨੂੰ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜ਼ਿਆਦਾਤਰ ਅਸਫਲ UPI ਟ੍ਰਾਂਜ਼ੈਕਸ਼ਨ ਆਪਣੇ-ਆਪ ਵਾਪਸ ਹੋ ਜਾਂਦੇ ਹਨ। RBI ਦੇ ਅਨੁਸਾਰ, ਜੇ ਕੋਈ ਟ੍ਰਾਂਜ਼ੈਕਸ਼ਨ ਫੇਲ ਹੋ ਜਾਂਦਾ ਹੈ ਪਰ ਤੁਹਾਡੇ ਖਾਤੇ ਵਿਚੋਂ ਪੈਸੇ ਕੱਟ ਜਾਂਦੇ ਹਨ, ਤਾਂ ਉਹ ਰਕਮ ਆਮ ਤੌਰ ਤੇ T+1 ਵਰਕਿੰਗ ਡੇਅ ਦੇ ਅੰਦਰ ਤੁਹਾਡੇ ਖਾਤੇ ਵਿੱਚ ਵਾਪਸ ਜਮ੍ਹਾ ਹੋ ਜਾਣੀ ਚਾਹੀਦੀ ਹੈ।

Read Latest News and Breaking News at Daily Post TV, Browse for more News

Ad
Ad