Banner
Banner

ਕੀ ਦਿਲਜੀਤ ਦੋਸਾਂਝ ਬਣਨਗੇ ਪੰਜਾਬ ਦੀ ਨਵੀਂ ਸਿਆਸੀ ਆਵਾਜ਼? ਚਰਚਾ ਤੇਜ਼

Diljit Dosanjh Political Entry; ਪੰਜਾਬੀ ਗਾਇਕ ਅਤੇ ਗਲੋਬਲ ਸਟਾਰ Diljit Dosanjh ਇੱਕ ਵਾਰ ਫਿਰ ਸਿਆਸੀ ਚਰਚਾਵਾਂ ਦੇ ਕੇਂਦਰ ਵਿੱਚ ਹਨ। ਹਾਲ ਹੀ ਵਿੱਚ ਪੰਜਾਬ ਦੇ ਮਸਲਿਆਂ, ਸਿੱਖ ਮੁੱਦਿਆਂ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਜੁੜੇ ਮਾਮਲਿਆਂ ‘ਤੇ ਉਨ੍ਹਾਂ ਦੇ ਸਪੱਸ਼ਟ ਬਿਆਨਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਦਿਲਜੀਤ ਦੋਸਾਂਝ […]
Jaspreet Singh
By : Updated On: 09 May 2026 10:07:AM
ਕੀ ਦਿਲਜੀਤ ਦੋਸਾਂਝ ਬਣਨਗੇ ਪੰਜਾਬ ਦੀ ਨਵੀਂ ਸਿਆਸੀ ਆਵਾਜ਼? ਚਰਚਾ ਤੇਜ਼

Diljit Dosanjh Political Entry; ਪੰਜਾਬੀ ਗਾਇਕ ਅਤੇ ਗਲੋਬਲ ਸਟਾਰ Diljit Dosanjh ਇੱਕ ਵਾਰ ਫਿਰ ਸਿਆਸੀ ਚਰਚਾਵਾਂ ਦੇ ਕੇਂਦਰ ਵਿੱਚ ਹਨ। ਹਾਲ ਹੀ ਵਿੱਚ ਪੰਜਾਬ ਦੇ ਮਸਲਿਆਂ, ਸਿੱਖ ਮੁੱਦਿਆਂ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਜੁੜੇ ਮਾਮਲਿਆਂ ‘ਤੇ ਉਨ੍ਹਾਂ ਦੇ ਸਪੱਸ਼ਟ ਬਿਆਨਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਦਿਲਜੀਤ ਦੋਸਾਂਝ ਭਵਿੱਖ ਵਿੱਚ ਸਿਆਸਤ ਦਾ ਰੁੱਖ ਕਰ ਸਕਦੇ ਹਨ।

ਦਰਅਸਲ, “ਜਾਗੋ ਪੰਜਾਬ ਮੰਚ” ਨਾਮਕ ਸਿਵਲ ਸੁਸਾਇਟੀ ਗਰੁੱਪ ਨੇ ਦਿਲਜੀਤ ਨੂੰ ਖੁੱਲ੍ਹੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਅਗਵਾਈ ਲਈ ਅੱਗੇ ਆਉਣ। ਸੇਵਾਮੁਕਤ ਅਧਿਕਾਰੀਆਂ ਅਤੇ ਸਮਾਜਿਕ ਕਾਰਕੁਨਾਂ ਦੇ ਇਸ ਗਰੁੱਪ ਦਾ ਮੰਨਣਾ ਹੈ ਕਿ ਪੰਜਾਬ ਇਸ ਵੇਲੇ ਨਸ਼ਿਆਂ, ਬੇਰੁਜ਼ਗਾਰੀ ਅਤੇ ਆਰਥਿਕ ਸੰਕਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਲੋਕ ਰਵਾਇਤੀ ਸਿਆਸੀ ਚਿਹਰਿਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਅਜਿਹੇ ਵਿੱਚ ਦਿਲਜੀਤ ਵਰਗੀ ਸ਼ਖਸੀਅਤ, ਜੋ ਪੰਜਾਬੀਅਤ ਦੀ ਗੱਲ ਕਰਦੀ ਹੈ ਅਤੇ ਕਿਸੇ ਇੱਕ ਸਿਆਸੀ ਧੜੇ ਨਾਲ ਨਹੀਂ ਜੁੜੀ, ਲੋਕਾਂ ਲਈ ਨਵੀਂ ਉਮੀਦ ਬਣ ਸਕਦੀ ਹੈ।

ਦਿਲਜੀਤ ਦੋਸਾਂਝ ਨੇ ਹਾਲਾਂਕਿ ਅਜੇ ਤੱਕ ਸਿਆਸਤ ਵਿੱਚ ਆਉਣ ਦੇ ਕੋਈ ਸੰਕੇਤ ਨਹੀਂ ਦਿੱਤੇ, ਪਰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਆਵਾਜ਼ ਉਠਾਉਣਾ, ਪੰਜਾਬੀ ਪ੍ਰਵਾਸੀਆਂ ਦੀ ਕਾਮਯਾਬੀ ਨੂੰ ਵਿਸ਼ਵ ਪੱਧਰ ‘ਤੇ ਉਭਾਰਨਾ ਅਤੇ ਹਾਲ ਹੀ ਵਿੱਚ ਕੈਨੇਡਾ ਵਿੱਚ ਖਾਲਿਸਤਾਨੀ ਝੰਡਿਆਂ ਤੋਂ ਦੂਰੀ ਬਣਾਉਣ ਵਾਲਾ ਸਟੈਂਡ ਉਨ੍ਹਾਂ ਨੂੰ ਇੱਕ ਸੰਤੁਲਿਤ ਅਤੇ ਪ੍ਰਭਾਵਸ਼ਾਲੀ ਆਵਾਜ਼ ਵਜੋਂ ਪੇਸ਼ ਕਰਦਾ ਹੈ।

ਇਸਦੇ ਨਾਲ ਹੀ, ਪ੍ਰਧਾਨ ਮੰਤਰੀ Narendra Modi ਅਤੇ ਪੰਜਾਬ ਦੇ ਮੁੱਖ ਮੰਤਰੀ Bhagwant Mann ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਨੇ ਵੀ ਸਿਆਸੀ ਚਰਚਾਵਾਂ ਨੂੰ ਹੋਰ ਹਵਾ ਦਿੱਤੀ ਹੈ। ਹੁਣ ਸਵਾਲ ਇਹ ਹੈ ਕਿ ਕੀ ਦਿਲਜੀਤ ਆਪਣੀ “ਦੇਸੀ ਵਾਈਬ” ਨੂੰ ਸਿਆਸੀ ਮੰਚ ਤੱਕ ਲੈ ਕੇ ਜਾਣਗੇ ਜਾਂ ਫਿਰ ਸਿਰਫ਼ ਇੱਕ ਗਲੋਬਲ ਪੰਜਾਬੀ ਆਈਕਨ ਵਜੋਂ ਹੀ ਆਪਣੀ ਪਛਾਣ ਬਣਾਈ ਰੱਖਣਗੇ।

Read Latest News and Breaking News at Daily Post TV, Browse for more News

Ad
Ad