Journalism Of Hope
BREAKING NEWS
6 ਸਾਲ ਬਾਅਦ ਮੁੜ ਇਕੱਠੇ ਹੋਏ ਭਾਜਪਾ ਤੇ ਅਕਾਲੀ ਦਲ, ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ.......ਅੰਮ੍ਰਿਤਸਰ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ: ਨੌਜਵਾਨ ਨੇ ਮਾਂ ਤੇ ਦੋ ਪਾਲਤੂ ਕੁੱਤਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ.......ਦਿਲਜੀਤ ਦੇ ਗੀਤ ਸੁਣਨ ਨਹੀਂ, ਮੋਬਾਈਲ ਚੋਰੀ ਕਰਨ ਪਹੁੰਚਿਆ ਸੀ ਗਿਰੋਹ ! 20 ਹਜ਼ਾਰ ਖਰਚ ਕੇ ਖਰੀਦੇ ਸੀ ਗੋਲਡ ਪਾਸ.......ਕੈਨੇਡਾ ’ਚ ਰੁਜ਼ਗਾਰ ਏਜੰਸੀਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ.......ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ ਠੋਕੇ 204 ਰਨ, ਭਾਰਤ-ਏ ਨੇ UAE ਨੂੰ 7 ਵਿਕਟਾਂ ਨਾਲ ਹਰਾਇਆ.....ਪ੍ਰਿਆਂਸ਼ ਆਰਿਆ ਨੇ ਖੇਡੀ ਰਿਕਾਰਡਤੋੜ ਪਾਰੀ, 68 ਗੇਂਦਾਂ ’ਚ ਬਣਾਈਆਂ 181 ਦੌੜਾਂ......ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 7 ਹਜ਼ਾਰ ਤੋਂ ਪਾਰ, ਹੁਣ ਤੱਕ 2,144 FIR ਦਰਜ.......

ਦੇਹਰਾਦੂਨ ਐਕਸਪ੍ਰੈਸ ‘ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ, ਪਤੀ ਨੇ ਖੁਦ ਕਰਵਾਈ ਡਿਲੀਵਰੀ

Jalandhar News: ਬਿਹਾਰ ਦੇ ਕਿਸ਼ਨਗੰਜ ਦੀ ਇੱਕ ਔਰਤ ਨੇ ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਦੇਹਰਾਦੂਨ ਐਕਸਪ੍ਰੈਸ ਟ੍ਰੇਨ (Child Birth Dehradun Express Train) ਵਿੱਚ ਬੱਚੇ ਨੂੰ ਜਨਮ ਦਿੱਤਾ। ਔਰਤ ਦੇ ਪਤੀ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਅਤੇ ਪਤਨੀ ਨੂੰ ਬਿਹਾਰ ਛੱਡਣ ਲਈ ਹਮੀਰਾ ਤੋਂ ਅੰਮ੍ਰਿਤਸਰ ਗਿਆ ਸੀ। ਮਹਿਲਾ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਦੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਦੇਹਰਾਦੂਨ ਐਕਸਪ੍ਰੈਸ ‘ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ, ਪਤੀ ਨੇ ਖੁਦ ਕਰਵਾਈ ਡਿਲੀਵਰੀ

Jalandhar News: ਬਿਹਾਰ ਦੇ ਕਿਸ਼ਨਗੰਜ ਦੀ ਇੱਕ ਔਰਤ ਨੇ ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਦੇਹਰਾਦੂਨ ਐਕਸਪ੍ਰੈਸ ਟ੍ਰੇਨ (Child Birth Dehradun Express Train) ਵਿੱਚ ਬੱਚੇ ਨੂੰ ਜਨਮ ਦਿੱਤਾ। ਔਰਤ ਦੇ ਪਤੀ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਅਤੇ ਪਤਨੀ ਨੂੰ ਬਿਹਾਰ ਛੱਡਣ ਲਈ ਹਮੀਰਾ ਤੋਂ ਅੰਮ੍ਰਿਤਸਰ ਗਿਆ ਸੀ।

ਮਹਿਲਾ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਦੀ ਅੰਮ੍ਰਿਤਸਰ ਤੋਂ ਟ੍ਰੇਨ ਸੀ, ਪਰ ਇਸ ਦੌਰਾਨ ਉਸ ਦੀ ਪਤਨੀ ਦੀ ਤਬੀਅਤ ਖਰਬ ਹੋ ਗਈ, ਜਿਸ ਦੌਰਾਨ ਉਸ ਨੇ ਮਾਤਾ-ਪਿਤਾ ਨੂੰ ਟ੍ਰੇਨ ਚੜਾਅ ਦਿੱਤਾ। ਉਪਰੰਤ ਜਲੰਧਰ ਵਿਖੇ ਹਸਪਤਾਲ ਲਈ ਟ੍ਰੇਨ ਰਾਹੀਂ ਪਤਨੀ ਨੂੰ ਲੈ ਆ ਰਿਹਾ ਸੀ, ਪਰ ਕਰਤਾਰਪੁਰ ਨੇੜੇ ਤਬੀਅਤ ਜ਼ਿਆਦਾ ਖਰਾਬ ਹੋ ਗਈ, ਜਿਸ ਦੇ ਚਲਦਿਆਂ ਮੌਕੇ ‘ਤੇ ਹੀ ਡਿਲੀਵਰੀ ਕਰਵਾਉਣੀ ਪਈ।

ਜਦੋਂ ਰੇਲਗੱਡੀ ਰੇਲਵੇ ਸਟੇਸ਼ਨ ਪਹੁੰਚੀ, ਤਾਂ ਪੁਲਿਸ ਕਰਮਚਾਰੀ ਮਹਿਲਾ ਪੁਲਿਸ ਅਧਿਕਾਰੀਆਂ ਨਾਲ ਪਹੁੰਚੇ ਅਤੇ ਸਾਨੂੰ ਸਿਵਲ ਹਸਪਤਾਲ, ਜਲੰਧਰ ਲਿਜਾਣ ਲਈ ਐਂਬੂਲੈਂਸ ਬੁਲਾਈ।

ਮਹਿਲਾ ਪਾਟਿਲ ਦੇਵੀ ਨੇ ਕਿਹਾ ਕਿ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਤੇ ਉਹ ਬਹੁਤ ਖੁਸ਼ ਹੈ। ਉਸ ਦਾ ਨਾਮ ਰਾਧਾ ਰੱਖਿਆ ਹੈ। “ਮੇਰੀ ਇੱਛਾ ਹੈ ਕਿ ਦੋਵੇਂ ਬੱਚੇ ਫੌਜ ਵਿੱਚ ਭਰਤੀ ਹੋਣ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਭੇਜਾਂਗੇ।” ਔਰਤ ਦੇ ਪਤੀ ਨੇ ਕਿਹਾ ਕਿ ਉਸਨੇ ਨਿੱਜੀ ਤੌਰ ‘ਤੇ ਡਿਲੀਵਰੀ ਕਰਵਾਈ। ਉਸ ਨੇ ਕਿਹਾ ਕਿ ਮੈਂ ਇਹ ਪਿੰਡ ਵਿੱਚ ਆਪਣੀ ਦਾਦੀ ਤੋਂ ਸਿੱਖਿਆ ਸੀ ਅਤੇ ਇਹ ਅੱਜ ਕੰਮ ਆਇਆ। ਇਹ ਇੱਕ ਆਮ ਡਿਲੀਵਰੀ ਸੀ। ਪਹਿਲਾਂ, ਮੇਰੇ ਪੁੱਤਰ ਦਾ ਜਨਮ ਅਪ੍ਰੇਸ਼ਨ ਰਾਹੀਂ ਹੋਇਆ ਸੀ।

ਡਾਕਟਰਾਂ ਨੇ ਡਿਲੀਵਰੀ ‘ਚ ਦੱਸਿਆ ਸੀ ਸਮਾਂ
ਮੁਕੇਸ਼ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਡਿਲੀਵਰੀ ‘ਚ ਅਜੇ ਸਮਾਂ ਹੈ। ਇਸ ਲਈ, ਉਸਨੇ ਸੋਚਿਆ ਕਿ ਉਸਨੂੰ ਆਪਣੇ ਮਾਪਿਆਂ ਅਤੇ ਪਤਨੀ ਨੂੰ ਪਿੰਡ ਭੇਜਣਾ ਚਾਹੀਦਾ ਹੈ। ਡਿਲੀਵਰੀ ਉੱਥੇ ਹੋਵੇਗੀ। ਉਹ ਉਨ੍ਹਾਂ ਨੂੰ ਛੱਡਣ ਲਈ ਆਟੋ ਰਾਹੀਂ ਅੰਮ੍ਰਿਤਸਰ ਗਿਆ। ਉਹ ਉੱਥੇ ਘੁੰਮਦਾ ਰਿਹਾ, ਅਤੇ ਇਸ ਦੌਰਾਨ, ਉਸਦੀ ਪਤਨੀ ਨੂੰ ਜਣੇਪੇ ਦੀਆਂ ਪੀੜਾਂ ਹੋਣ ਲੱਗੀਆਂ।

Read Latest News and Breaking News at Daily Post TV, Browse for more News

Ad
Ad

Punjab District News