Banner
Banner

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕੋਟਕਪੂਰਾ ‘ਚ ਨਸ਼ਾ ਤਸਕਰ ਦੇ ਘਰ ਤੇ ਚੱਲਿਆ ‘ਪੀਲਾ ਪੰਜਾ’

War on drugs; ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਫਰੀਦਕੋਟ ਦੇ ਕੋਟਕਪੂਰਾ ਵਿੱਚ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਇਆ ਗਿਆ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਕੋਟਕਪੂਰਾ ਦੀ ਹੱਦ ਅੰਦਰ ਆਉਦੇ ਕੋਟਕਪੂਰਾ ਸ਼ਹਿਰ ਦੇ ਜਲਾਲੇਆਣਾ ਰੋਡ ਇੰਦਰਾ ਕਲੋਨੀ ਵਿੱਚ ਨਜਾਇਜ ਉਸਾਰੀ ਕੀਤੀ […]
Jaspreet Singh
By : Updated On: 21 Nov 2025 16:43:PM
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕੋਟਕਪੂਰਾ ‘ਚ ਨਸ਼ਾ ਤਸਕਰ ਦੇ ਘਰ ਤੇ ਚੱਲਿਆ ‘ਪੀਲਾ ਪੰਜਾ’

War on drugs; ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਫਰੀਦਕੋਟ ਦੇ ਕੋਟਕਪੂਰਾ ਵਿੱਚ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਇਆ ਗਿਆ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਕੋਟਕਪੂਰਾ ਦੀ ਹੱਦ ਅੰਦਰ ਆਉਦੇ ਕੋਟਕਪੂਰਾ ਸ਼ਹਿਰ ਦੇ ਜਲਾਲੇਆਣਾ ਰੋਡ ਇੰਦਰਾ ਕਲੋਨੀ ਵਿੱਚ ਨਜਾਇਜ ਉਸਾਰੀ ਕੀਤੀ ਗਈ ਸੀ। ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਨਜਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ।

ਉਹਨਾ ਦੱਸਿਆ ਕਿ ਜਿਸ ਨਜਾਇਜ਼ ਉਸਾਰੀ ਤੇ ‘ਪੀਲਾ ਪੰਜਾ’ ਚੱਲਿਆ ਹੈ, ਇਸ ਦੇ ਰਿਹਾਇਸ਼ੀ ਵਿਸ਼ਾਲ ਪੁੱਤਰ ਦਾਸ ਰਾਮ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਵਿਸ਼ਾਲ ਦੇ ਖਿਲਾਫ ਨਸ਼ੇ ਦੀ ਤਸਕਰੀ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ। ਉਹਨਾਂ ਕਿਹਾ ਕਿ ਇਹ ਏਰੀਏ ਨਸ਼ਾ ਤਸਕਰੀ ਲਈ ਕਾਫੀ ਬਦਨਾਮ ਸੀ ਪਰ ਪੁਲਿਸ ਦੀ ਮੁਸਤੈਦੀ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਦੇ ਚਲਦੇ ਇਸ ਮੁਹੱਲੇ ਵਿਚ ਹੁਣ ਨਸ਼ਾ ਤਸਕਰ ਆਪਣੇ ਘਰ ਛੱਡ ਕੇ ਜਾ ਚੁਕੇ ਹਨ। ਉਹਨਾਂ ਤਸਕਰਾਂ ਨੂੰ ਵਾਰਨਿੰਗ ਦਿੰਦਿਆ ਕਿਹਾ ਕਿ ਜਾ ਤਾਂ ਸੁਧਰ ਜਾਓ ਜਾਂ ਫਿਰ ਅਜਿਹੀਆਂ ਕਾਰਵਾਈਆਂ ਲਈ ਤਿਆਰ ਰਹੋ। ਉਹਨਾਂ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਸਮਰੱਥ ਅਥਾਰਟੀ ਪਾਸੋ ਕਾਨੂੰਨੀ ਪ੍ਰਕਿਰਿਆ ਮੁਤਾਬਿਕ ਮੰਨਜੂਰੀ ਹਾਸਿਲ ਕਰਨ ਉਪਰੰਤ ਅਟੈਚ ਕਰਵਾਇਆ ਜਾਏਗਾ।

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਮਾਰਚ-2025 ਤੋ ਹੁਣ ਤੱਕ 686 ਮੁਕੱਦਮੇ ਦਰਜ ਕਰਕੇ 1054 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੌਰਾਨ 26 ਕਿਲੋ ਤੋ ਵੱਧ ਹੈਰੋਇਨ, 06 ਕਿਲੋ ਅਫੀਮ, 20 ਕੁਇੰਟਲ ਦੇ ਕਰੀਬ ਪੋਸਤ, 21 ਹਜਾਰ ਨਸ਼ੀਲੀਆਂ ਗੋਲੀਆ/ਕੈਪਸੂਲ ਅਤੇ 09 ਲੱਖ 78 ਹਜਾਰ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸਦੇ ਨਾਲ ਹੀ ਹੁਣ ਤੱਕ ਨਸ਼ਾ ਤਸਕਰਾ ਦੀ ਕਰੀਬ 09 ਕਰੋੜ ਤੋ ਜਿਆਦਾ ਕੀਮਤ ਦੀ ਜਾਇਦਾਦ ਪਿਛਲੇ ਕਰੀਬ 15 ਮਹੀਨਿਆ ਦੌਰਾਨ ਹੀ ਫਰੀਜ ਕਰਵਾਈ ਗਈ ਹੈ।

ਇਸ ਮੌਕੇ ਮੌਜੂਦ ਕਾਰਜ ਸਾਧਕ ਅਫਸਰ, ਨਗਰ ਕੌਸਲ ਕੋਟਕਪੂਰਾ ਅੰਮ੍ਰਿਤ ਲਾਲ ਨੇ ਦੱਸਿਆ ਕਿ ਇਹ ਉਸਾਰੀ ਵਿਸ਼ਾਲ ਪੁੱਤਰ ਦਾਸ ਰਾਮ ਵੱਲੋਂ ਨਜਾਇਜ ਤੌਰ ਤੇ ਕੀਤੀ ਗਈ ਸੀ। ਜਿਸ ਸਬੰਧੀ ਇਹਨਾ ਨੂੰ ਹਟਾਉਣ ਸਬੰਧੀ ਹਦਾਇਤ ਵੀ ਕੀਤੀ ਗਈ ਸੀ, ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬਲਡੋਜਰ ਕਾਰਵਾਈ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad