Karnal News: ਕਰਨਾਲ ਦਾ ਮੇਹਰ ਸਿੰਘ ਆਪਣੀ ਜ਼ਮੀਨ ਵੇਚ ਕੇ ਸੱਤ ਸਾਲ ਪਹਿਲਾਂ ਅਮਰੀਕਾ ਗਿਆ ਸੀ, ਜਿੱਥੇ ਉਸਦਾ ਗ੍ਰੀਨ ਕਾਰਡ ਕੁਝ ਮਹੀਨੇ ਪਹਿਲਾਂ ਹੀ ਬਣਿਆ ਸੀ।
Karnal Man dies of heart attack in America: ਨੌਜਵਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਹਨ। ਇਸ ਦੇ ਨਾਲ ਹੀ ਆਏ ਦਿਨ ਨੌਜਵਾਨਾਂ ਨਾਲ ਉਥੇ ਹੋ ਰਹੇ ਹਾਦਸਿਆਂ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਜਿਸ ਕਰਕੇ ਪਿੱਛੇ ਪਰਿਵਾਰ ਰੁੱਲ ਜਾਂਦਾ ਹੈ। ਹੁਣ ਖ਼ਬਰ ਹਰਿਆਣਾ ਦੇ ਕਰਨਾਲ ਤੋਂ ਆਈ ਹੈ। ਜਿਥੋਂ ਦੇ ਨੌਜਵਾਨ ਦੀ ਅਮਰੀਕਾ ‘ਚ ਮੌਤ ਹੋ ਗਈ।
ਹਾਸਲ ਜਾਣਕਾਰੀ ਮੁਤਾਬਕ ਕਰਨਲ ਦੇ ਪਿੰਡ ਗੁੱਲਰਪੁਰ ਦੇ ਰਹਿਣ ਵਾਲੇ ਮੇਹਰ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ। ਉਹ ਆਪਣੀ ਜ਼ਮੀਨ ਵੇਚ ਕੇ ਸੱਤ ਸਾਲ ਪਹਿਲਾਂ ਅਮਰੀਕਾ ਗਿਆ ਸੀ, ਜਿਥੇ ਉਸਦਾ ਗ੍ਰੀਨ ਕਾਰਡ ਕੁਝ ਮਹੀਨੇ ਪਹਿਲਾਂ ਹੀ ਬਣਿਆ ਸੀ। ਪਰ ਹੁਣ ਪਰਿਵਾਰ ਨੂੰ ਖ਼ਬਰ ਮਿਲੀ ਕਿ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮੰਦਭਾਗੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦਾ ਬੁਰਾ ਹਾਲ ਹੈ, ਘਰ ਵਿੱਚ ਸੌਗ ਦਾ ਮਾਹੌਲ ਹੈ।
ਮ੍ਰਿਤਕ ਦੀ ਭੈਣ ਪਰਮਜੀਤ ਕੌਰ ਨੇ ਕਿਹਾ ਕਿ ਪਰਿਵਾਰ ਨੇ ਸੱਤ ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਆਪਣੇ ਭਰਾ ਨੂੰ ਵਿਦੇਸ਼ ਭੇਜ ਦਿੱਤਾ ਸੀ, ਉਹ ਸਰਕਾਰ ਤੋਂ ਸਿਰਫ਼ ਇੱਕ ਗੱਲ ਦੀ ਮੰਗ ਕਰ ਰਹੇ ਹਨ ਕਿ ਮ੍ਰਿਤਕ ਪਰਮਜੀਤ ਦੇ ਪੁੱਤਰ ਅਤੇ ਉਸਦੀ ਪਤਨੀ ਲਈ ਅਮਰੀਕਾ ਜਾਣ ਦਾ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਉੱਥੇ ਅੰਤਿਮ ਸਸਕਾਰ ਕਰ ਸਕਣ। ਮ੍ਰਿਤਕ ਦੀ ਪਤਨੀ ਦੀ ਵੀ ਸਿਰਫ਼ ਇੱਕੋ ਹੀ ਮੰਗ ਹੈ ਕਿ ਸਰਕਾਰ ਉਸਨੂੰ ਅਤੇ ਉਸਦੇ ਪੁੱਤਰ ਨੂੰ ਅਮਰੀਕਾ ਜਾਣ ਵਿੱਚ ਮਦਦ ਕਰੇ।