Banner
Banner

ਹੇਮਕੁੰਟ ਸਾਹਿਬ ਯਾਤਰਾ ਦੌਰਾਨ ਖੱਡ ‘ਚ ਡਿੱਗਣ ਕਾਰਨ ਨੌਜਵਾਨ ਦੀ ਮੌਤ

Punjab News: ਪਿੰਡ ਘਨੂਪੁਰ ਕਾਲਾ ਦੇ ਵਸਨੀਕ ਇੱਕ 18 ਸਾਲ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਰੇਲਿੰਗ ਤੋਂ ਤਿਲਕਣ ਕਾਰਨ 300 ਫੁੱਟ ਖੱਡ ਵਿਚ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ […]
Dailypost News
By : Updated On: 21 Jul 2025 16:02:PM
ਹੇਮਕੁੰਟ ਸਾਹਿਬ ਯਾਤਰਾ ਦੌਰਾਨ ਖੱਡ ‘ਚ ਡਿੱਗਣ ਕਾਰਨ ਨੌਜਵਾਨ ਦੀ ਮੌਤ

Punjab News: ਪਿੰਡ ਘਨੂਪੁਰ ਕਾਲਾ ਦੇ ਵਸਨੀਕ ਇੱਕ 18 ਸਾਲ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਰੇਲਿੰਗ ਤੋਂ ਤਿਲਕਣ ਕਾਰਨ 300 ਫੁੱਟ ਖੱਡ ਵਿਚ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ, ਜੋ ਕਿ ਇਕ ਗ੍ਰੰਥੀ ਸਿੰਘ ਦਾ ਪੁੱਤਰ ਹੈ ਤੇ ਆਪਣੇ ਨਾਨਕੇ ਪਰਿਵਾਰ ਨਾਲ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਲਈ ਗਿਆ ਹੋਇਆ ਸੀ।

ਯਾਤਰਾ ਦੌਰਾਨ ਰਸਤੇ ਵਿਚ ਰੇਲਿੰਗ ’ਤੋਂ ਤਿਲਕਣ ਕਾਰਨ ਉਹ 300 ਫੁੱਟ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਅਚਾਨਕ ਹਾਦਸੇ ਕਾਰਨ ਪੂਰੇ ਪਰਿਵਾਰ ’ਚ ਗਮ ਦਾ ਮਾਹੌਲ ਹੈ। ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਇਲਾਕੇ ਵਿਚ ਹਰਮਨ ਪਿਆਰਾ ਸੀ। ਪੀੜਤ ਪਰਿਵਾਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਪੁੱਤਰ ਗੁਰੂ ਘਰ ਦੇ ਦਰਸ਼ਨ ਕਰਨ ਗਿਆ ਸੀ, ਪਰ ਉਸ ਦੀ ਘਰ ਵਾਪਸੀ ਨਹੀਂ ਹੋਈ। ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਣ-ਹੋਣੀ ਹੈ।

ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਸਕੂਲ ਦੇ ਅਧਿਆਪਕਾਂ ਨੇ ਵੀ ਦੁਖ ਪ੍ਰਗਟਾਉਂਦੇ ਹੋਏ ਕਿਹਾ ਕਿ ਗੁਰਪ੍ਰੀਤ ਇਕ ਬਹੁਤ ਹੀ ਸੰਘਰਸ਼ੀਲ ਵਿਦਿਆਰਥੀ ਸੀ। ਉਸ ਦੀ ਕਮੀ ਸਦਾ ਮਹਿਸੂਸ ਹੋਵੇਗੀ। ਇਹ ਹਾਦਸਾ ਨਾ ਕੇਵਲ ਪਰਿਵਾਰ ਲਈ, ਸਗੋਂ ਪੂਰੇ ਪਿੰਡ ਲਈ ਇਕ ਵੱਡਾ ਘਾਟਾ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੇਮਕੁੰਟ ਸਾਹਿਬ ਜਾਣ ਵਾਲੇ ਰਸਤੇ ’ਤੇ ਸੁਰੱਖਿਆ ਦੇ ਪ੍ਰਬੰਧ ਹੋਰ ਬਿਹਤਰ ਕੀਤੇ ਜਾਣ ਤਾਂ ਜੋ ਅਜਿਹੇ ਹਾਦਸਿਆਂ ਤੋਂ ਭਵਿੱਖ ਵਿਚ ਬਚਾਅ ਕੀਤਾ ਜਾ ਸਕੇ।

Read Latest News and Breaking News at Daily Post TV, Browse for more News

Ad
Ad