Zila Parishad Election Result: ਪੰਜਾਬ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦੀ ਗਿਣਤੀ ਜਾਰੀ; ਨਤੀਜਿਆਂ ਬਾਰੇ ਚੋਣ ਕਮਿਸ਼ਨ ਦੀ ਤਾਜ਼ਾ ਅਪਡੇਟ
Panchayat Samiti Zila Parishad Elections: ਪਿਛਲੇ ਦਿਨੀ ਸੂਬੇ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇl ਇਸ ਸੰਬੰਧੀ ਜਿਲ੍ਹਾ ਚੋਣ ਦਫਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਤਹਿਤ ਪੈਂਦੀਆਂ ਵੱਖ ਵੱਖ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਜਿਲੇ ਦੀ 6 ਸਥਾਨਾਂ ਤੇ 10 ਗਿਣਤੀ ਕੇਂਦਰ ਬਣਾਏ ਗਏ ਹਨ, ਜਿਥੇ ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਐਲਾਨੇ ਜਾਣਗੇl ਉਨ੍ਹਾਂ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਅਜਨਾਲਾ ਅਤੇ ਬਲਾਕ ਸੰਮਤੀ ਰਮਦਾਸ ਲਈ ਆਡੀਟੋਰੀਅਮ ਹਾਲ ਸਰਕਾਰੀ ਕਾਲਜ ਅਜਨਾਲਾ, ਬਲਾਕ ਸੰਮਤੀ ਹਰਸਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਲਈ ਸਰਕਾਰੀ ਨਰਸਿੰਗ ਕਾਲਜ ਮੈਡੀਕਲ ਇਨਕਲੇਵ ਅੰਮ੍ਰਿਤਸਰ, ਬਲਾਕ ਸੰਮਤੀ ਅਟਾਰੀ ਅਤੇ ਬਲਾਕ ਸੰਮਤੀ ਵੇਰਕਾ ਲਈ ਬੀ ਬੀ ਕੇ ਡੀ ਏ ਵੀ ਕਾਲਜ ਅੰਮ੍ਰਿਤਸਰ, ਬਲਾਕ ਸੰਮਤੀ ਜੰਡਿਆਲਾ ਗੁਰੂ ਲਈ ਸੇਂਟ ਸੋਲਜਰ ਇਲੀਟ ਕੋਨਵੇਂਟ ਸਕੂਲ ਜੰਡਿਆਲਾ ਗੁਰੂ, ਬਲਾਕ ਸੰਮਤੀ ਮਜੀਠਾ-1 ਅਤੇ ਬਲਾਕ ਸੰਮਤੀ ਮਜੀਠਾ-2 ਲਈ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ ਅਤੇ ਬਲਾਕ ਸੰਮਤੀ ਰਈਆ ਲਈ ਸ੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਗਿਣਤੀ ਕੇਂਦਰ ਬਣਾਈ ਗਏ ਹਨl
ਸ੍ਰੀ ਚਮਕੌਰ ਸਾਹਿਬ ‘ਚ ਕਾਂਗਰਸ ਦਾ ਕਬਜ਼ਾ
ਸ੍ਰੀ ਚਮਕੌਰ ਸਾਹਿਬ ਤੋਂ ਕਾਂਗਰਸ ਦੀ ਹੂੰਝਾ ਫੇਰ ਜਿੱਤ 15 ਦੀਆਂ 15 ਸੀਟਾਂ ਉੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ।
ਨਤੀਜਿਆਂ ਬਾਰੇ ਚੋਣ ਕਮਿਸ਼ਨ ਨੇ ਜਾਰੀ ਕੀਤਾ ਡਾਟਾ
ਪੰਚਾਇਤ ਸੰਮਤੀ ਲਈ 2838 ਜ਼ੋਨ
832 ਪੰਚਾਇਤ ਸਮਿਤੀ ਜ਼ੋਨ ਦੇ ਨਤੀਜੇ ਹੁਣ ਤੱਕ ਐਲਾਨੇ ਗਏ ਹਨ। ਜਿਨ੍ਹਾਂ ‘ਚੋਂ
541 ‘ਤੇ ‘ਆਪ’ ਜਿੱਤੀ
135 ਕਾਂਗਰਸ ਜਿੱਤੀ
96 ਜਿੱਤੇ ਅਕਾਲੀ ਦਲ
60 ਹੋਰ
ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ
ਕੁੱਲ 347 ਪੋਲ
ਹੁਣ ਤੱਕ 23 ਐਲਾਨੇ ਗਏ ਹਨ।
ਫ਼ਿਲਹਾਲ ‘ਆਪ’ ਅੱਗੇ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ‘ਤੇ ਬਰਕਰਾਰ ਹੈ। ਗਿਣਤੀ ਅਜੇ ਵੀ ਜਾਰੀ ਹੈ…
ਹੁਸ਼ਿਆਰਪੁਰ ‘ਚ ਅਕਾਲੀ ਵਰਕਰਾਂ ਦਾ ਇਲੈੱਕਸ਼ਨ ਕਮਿਸ਼ਨ ਅਧਿਕਾਰੀਆਂ ਪ੍ਰਤੀ ਗੁੱਸਾ
ਹੁਸ਼ਿਆਰਪੁਰ ਦੇ ਪੋਲੋ ਟੈਕਨੀਕਲ ਦੇ ਬਾਹਰ ਅਕਾਲੀ ਦਲ ਦੇ ਵਰਕਰਾਂ ਵੱਲੋਂ ਲਗਾਇਆ ਗਿਆ ਧਰਨਾ ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਇਲੈਕਸ਼ਨ ਕਮਿਸ਼ਨ ਦੇ ਮੈਂਬਰਾਂ ਵੱਲੋਂ ਉਹਨਾਂ ਦੇ ਉਮੀਦਵਾਰ ਨੂੰ ਇੱਕ ਵੋਟ ਨਾਲ ਜਿਤਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਰਾ ਦਿੱਤਾ ਗਿਆ।
ਜਿਲਾ ਪਰਿਸ਼ਦ ਸੀਟ ਭੋਆ ਦੇ 23 ਬਲਾਕ ਸੰਮਤੀ ਸੀਟਾਂ ਦੇ ਨਤੀਜੇ
ਆਪ —– 18
ਕਾਂਗਰਸ -04
ਭਾਜਪਾ —01
ਜ਼ਿਲ੍ਹਾ ਪਰਿਸ਼ਦ ਦੀ ਗਿਣਤੀ ਜਾਰੀ ਹੈ….
ਰਾਏਕੋਟ ਬਲਾਕ ਸੰਮਤੀ ਚੋਣਾਂ ਦੀ ਗਿਣਤੀ ‘ਤੇ ਕਾਂਗਰਸ ਉਮੀਦਵਾਰਾਂ ਦਾ ਹੰਗਾਮਾ
ਰਾਏਕੋਟ ਬਲਾਕ ਸੰਮਤੀ ਦੇ ਵੱਖ ਵੱਖ ਜ਼ੋਨਾ ਦੀ ਚੱਲ ਰਹੀ ਗਿਣਤੀ ਦੌਰਾਨ ਜ਼ੋਨ ਜੌਹਲਾ, ਆਂਡਲੂ ਅਤੇ ਪਿੰਡ ਡਾਂਗੋ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਕੁਝ ਕੁ ਵੋਟਾਂ ਦੇ ਫਰਕ ਤੇ ਹਰਾਉਣ ਅਤੇ ਉਮੀਦਵਾਰਾਂ ਵੱਲੋਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਮੰਗ ਨਾ ਪੂਰੀ ਹੋਣ ‘ਤੇ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਹਲਕਾ ਇੰਚਾਰਜ ਕਾਮਲ ਅਮਰ ਸਿੰਘ ਦੀ ਅਗਵਾਈ ਹੇਠ ਕਾਊਂਟਿੰਗ ਸੈਂਟਰ ਦੇ ਬਾਹਰ ਧਰਨਾ ਲਗਾ ਦਿੱਤਾ।ਇਸ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਾਂਗਰਸੀ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨਾਲ ਗੱਲਬਾਤ ਕੀਤੀ ਅਤੇ ਕਿਸੇ ਕਿਸਮ ਦਾ ਧੱਕਾ ਨਾ ਹੋਣ ਦਾ ਭਰੋਸਾ ਦਿੱਤਾ।
ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ
ਕੁੱਲ 20 ਸੀਟਾਂ ਚੋਂ 15 ਦੇ ਨਤੀਜੇ ਸਾਹਮਣੇ ਆਏ ਹਨ। 15 ਚੋਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ ਹੈ।
ਰਾਜਪੁਰਾ ਬਲਾਕ ਦੇ ਆਏ ਫਾਈਨਲ ਨਤੀਜੇ
ਬਲਾਕ ਪੰਚਾਇਤ ਸੰਮਤੀ ਜ਼ੋਨ
ਕਾਂਗਰਸ 8 ਜੇਤੂ
ਆਪ 6 ਜੇਤੂ
ਅਕਾਲੀ ਦਲ 1 ਜੇਤੂ
ਜਿਲ੍ਹਾ ਪਰਿਸ਼ਦ1 ਜ਼ੋਨ ਚ ਆਪ ਜੇਤੂ
ਆਪ ਦੇ ਦਿੱਗਜਾਂ ਨੂੰ ਲੱਗਾ ਵੱਡਾ ਝਟਕਾ
ਬਲਾਕ ਕਮੇਟੀ ਚੋਣਾਂ ਵਿੱਚ ‘ਆਪ’ ਦੇ ਦਿੱਗਜਾਂ ਨੂੰ ਵੱਡਾ ਝਟਕਾ ਲੱਗਾ। ਆਮ ਆਦਮੀ ਪਾਰਟੀ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਪਿੰਡ ਕੁਰੜ ਤੋਂ ਹਾਰ ਗਈ, ਜਦੋਂ ਕਿ ਅਕਾਲੀ ਦਲ ਦੀ ਜਸਵਿੰਦਰ ਕੌਰ ਜਿੱਤ ਗਈ। ‘ਆਪ’ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਿੰਡ ਭਾਰਜ ਤੋਂ ਵੀ ਹਾਰ ਗਈ। ਕਾਂਗਰਸ 25 ਵੋਟਾਂ ਨਾਲ ਜਿੱਤੀ। ਪ੍ਰਚਾਰ ਦੌਰਾਨ, ਭਾਰਜ ਦੇ ਦੋ ਵੀਡੀਓ ਵਾਇਰਲ ਹੋਏ: ਇੱਕ ਜਿਸ ਵਿੱਚ ਉਸਨੇ ਸਿਆਸਤਦਾਨਾਂ ਨੂੰ ਚੇਤਾਵਨੀ ਦਿੱਤੀ ਅਤੇ ਦੂਜਾ ਜਿਸ ਵਿੱਚ ਉਸਨੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ‘ਤੇ ਨਸ਼ਾ ਤਸਕਰੀ ਦਾ ਦੋਸ਼ ਲਗਾਇਆ।
‘ਆਪ’ ਉਮੀਦਵਾਰ ‘ਆਪ’ ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਪਿੰਡ ਜਗਦੇਵ ਕਲਾਂ ਤੋਂ ਹਾਰ ਗਈ। ਕਾਂਗਰਸ ਨੇ ਇੱਕ ਪੋਸਟ ਨਾਲ ‘ਆਪ’ ਨੂੰ ਤਾਅਨੇ ਮਾਰੇ ਹਨ। ਆਮ ਆਦਮੀ ਪਾਰਟੀ ਕੋਟਕਪੂਰਾ ਤੋਂ ‘ਆਪ’ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦੇ ਪਿੰਡ ਸੰਧਵਾਂ ਵਿੱਚ ਵੀ ਬਲਾਕ ਕਮੇਟੀ ਚੋਣ ਹਾਰ ਗਈ। ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਨੇ ਉੱਥੇ 171 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਹਾਲਾਂਕਿ, ਸੰਗਰੂਰ ਜ਼ਿਲ੍ਹੇ ਵਿੱਚ ਬਲਾਕ ਕਮੇਟੀ ਚੋਣਾਂ ਵਿੱਚ, ‘ਆਪ’ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ ਵਿੱਚ ਜਿੱਤ ਗਈ।
1,405 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ, ਰਾਜ ਦੇ 23 ਜ਼ਿਲ੍ਹਿਆਂ ਵਿੱਚ 1,865 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ। ਪੜਤਾਲ ਦੌਰਾਨ, 140 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ, ਜਦੋਂ ਕਿ 1,725 ਵੈਧ ਪਾਈਆਂ ਗਈਆਂ। ਦੂਜੇ ਪਾਸੇ, ਪੰਚਾਇਤ ਸੰਮਤੀਆਂ ਲਈ ਕੁੱਲ 12,354 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਪੜਤਾਲ ਦੌਰਾਨ, 1,265 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ, ਜਿਸ ਨਾਲ 11,089 ਬਾਕੀ ਰਹਿ ਗਈਆਂ।
196 ਉਮੀਦਵਾਰ ਸਰਬਸੰਮਤੀ ਨਾਲ ਚੁਣੇ ਗਏ
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ 196 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ। ਇਨ੍ਹਾਂ ਵਿੱਚੋਂ 15 ਜ਼ਿਲ੍ਹਾ ਪ੍ਰੀਸ਼ਦ ਲਈ ਸਨ। ਤਰਨਤਾਰਨ ਵਿੱਚ ਬਾਰਾਂ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਅਤੇ ਅੰਮ੍ਰਿਤਸਰ ਵਿੱਚ ਤਿੰਨ। ਇਸ ਦੌਰਾਨ, ਬਲਾਕ ਸੰਮਤੀਆਂ ਵਿੱਚ 181 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ। ਇਨ੍ਹਾਂ ਵਿੱਚ ਤਰਨਤਾਰਨ ਵਿੱਚ 98, ਅੰਮ੍ਰਿਤਸਰ ਵਿੱਚ 63, ਹੁਸ਼ਿਆਰਪੁਰ ਵਿੱਚ 17, ਮਲੇਰਕੋਟਲਾ ਵਿੱਚ 2 ਅਤੇ ਐਸਬੀਐਸ ਨਗਰ ਵਿੱਚ 1 ਸ਼ਾਮਲ ਹਨ। ਸਾਰੇ ਆਮ ਆਦਮੀ ਪਾਰਟੀ (ਆਪ) ਨਾਲ ਜੁੜੇ ਹੋਏ ਹਨ।
ਪਟਿਆਲਾ ’ਚ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੋ ਗਿਆ ਹੰਗਾਮਾ
ਮਜੀਠਾ ਤੇ ਜੰਡਿਆਲਾ ਗੁਰੂ ਲਈ ਨਹੀਂ ਸ਼ੁਰੂ ਹੋਈ ਕਾਊਟਿੰਗ
ਬਲਾਕ ਸੰਮਤੀਆਂ ਲਈ ਕਾਊਂਟਿੰਗ ਸ਼ੁਰੂ ਨਹੀਂ ਹੋਈ
ਡੇਰਾਬੱਸੀ, ਮੋਹਾਲੀ ਵਿੱਚ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਹੋਈ ਸ਼ੁਰੂ
ਡੇਰਾਬੱਸੀ, ਮੋਹਾਲੀ ਵਿੱਚ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਨਤੀਜੇ ਜਲਦੀ ਹੀ ਆਉਣ ਦੀ ਉਮੀਦ ਹੈ। ਡੀਐਸਪੀ ਸਮੇਤ ਸੀਨੀਅਰ ਅਧਿਕਾਰੀ ਦੋਵਾਂ ਥਾਵਾਂ ‘ਤੇ ਮੌਜੂਦ ਹਨ।
ਰੋਪੜ ਵਿੱਚ ਆਮ ਆਦਮੀ ਪਾਰਟੀ ਨੇ ਖੋਲਿਆ ਖਾਤਾ

ਰੋਪੜ ਦੇ ਵਿੱਚ ਬਲਾਕ ਸੰਮਤੀ ਦੀ ਚੋਣ ਲੜ ਰਹੇ ਉਮੀਦਵਾਰ ਸੁਖਵਿੰਦਰ ਕੌਰ ਜੋ ਪਿੰਡ ਦਬੂਰਜੀ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਆਮ ਆਦਮੀ ਪਾਰਟੀ ਦੇ ਸਿੰਬਲ ਉੱਤੇ ਚੋਣ ਲੜ ਰਹੇ ਉਹਨਾਂ ਵੱਲੋਂ 954 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਗਈ।
ਮੋਗਾ ਬਲਾਕ ਸੰਮਤੀ ਦੇ ਜ਼ੋਨ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
ਦੌਲਤਪੁਰਾ ਜ਼ੋਨ ਤੋਂ ਗੁਰਦਰਸ਼ਨ ਸਿੰਘ ਢਿੱਲੋਂ ਦੀ 9 ਵੋਟਾਂ ਨਾਲ ਜਿੱਤ
ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ ਹਰਾਇਆ
ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ’ਚ ਮਿਲੀ ਜਿੱਤ
ਬਲੋਕ ਰੋਟੀ ਚੰਨਾ ਦੇ ਬਲਾਕ ਸੰਮਤੀ ਦੇ ਉਮੀਦਵਾਰ ਹਰਵਿੰਦਰ ਸਿੰਘ ਜੇਤੂ
300 ਤੋਂ ਵੱਧ ਵੋਟਾਂ ਨਾਲ ਜੇਤੂ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਉਮੀਦਵਾਰ
ਹਲਕਾ ਮਜੀਠਾ ਤੋਂ ਕਾਂਗਰਸ ਦੇ ਸਿਰਫ਼ ਇੱਕੋ ਉਮੀਦਵਾਰ ਮੈਦਾਨ ਚ ਸੀ ਉਸ ਦੀ ਵੀ ਹੋਈ ਜਿੱਤ
ਕਾਂਗਰਸ ਨੇ ਇਲਜ਼ਾਮ ਲਗਾਇਆ ਸੀ ਸਾਡੇ ਕਾਂਗਜ਼ ਨਹੀਂ ਭਰੇ ਗਏ ਧੱਕਾ ਹੋਇਆ ਸੀ
33 ਸੀਟਾਂ ਤੇ ਕਾਂਗਰਸ ਦੇ ਸਿਰਫ਼ 7 ਦੇ ਕਾਗਜ ਭਰੇ ਗਏ ਸੀ
ਸੱਤਾਂ ਦੇ ਕਾਂਗਜ਼ ਵਾਪਿਸ ਕੀਤੇ ਜਾਣੇ ਸੀ ਪਰ ਇੱਕ ਉਮੀਦਵਾਰ ਲੇਟ ਹੋ ਗਿਆ
ਕਾਂਗਰਸ ਵਲੋਂ ਬਾਈਕਾਟ ਕੀਤਾ ਸੀ ਪਰ ਇੱਕ ਉਮੀਦਵਾਰ ਜਿਸਦੇ ਕਾਗਜ਼ ਵਾਪਿਸ ਨਹੀਂ ਹੋਏ ਉਸ ਲਈ ਪ੍ਰਚਾਰ ਕੀਤਾ ਸੀ
ਮਨਪ੍ਰੀਤ ਕੌਰ ਸੋਹੀਆਂ ਕਲਾਂ ਦੀ ਜਿੱਤ ਹੋਈ ਹੈ ਬਲਾਕ ਸੰਮਤੀ ਮੇਂਬਰ ਬਣੇ ਹਨ
ਬਲਾਕ ਸੰਮਤੀ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਖਾਤਾ ਖੋਲ੍ਹਿਆ
ਸ੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਭੋਮਾ ਜੋਨ -3 ਤੋਂ ਸੁੱਖਪਾਲ ਕੌਰ ਪਤਰੀ ਗੁਰਿੰਦਰ ਸਿੰਘ ਨੇ 23 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।