Journalism Of Hope
BREAKING NEWS
हरियाणवी टूरिस्टों की हरिद्वार में पिटाई, VIDEO:युवती ने उंगली दिखाकर गालियां दीं, कपड़े फाड़ थप्पड़ मारे; मोबाइल निकालने पर लात मारी

ਆਸਟ੍ਰੇਲੀਆ ‘ਚ ਸੜਕ ਹਾਦਸੇ ਨੇ ਉਜਾੜਿਆ ਪੰਜਾਬੀ ਪਰਿਵਾਰ, ਬਟਾਲਾ ਦੇ ਨੌਜਵਾਨ ਦੀ ਮੌਤ

Australia Accident; ਆਸਟ੍ਰੇਲੀਆ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਬਟਾਲਾ ਨੇੜਲੇ ਪਿੰਡ ਵੈਰੋਨੰਗਲ ਦੇ 29 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਸੰਧੂ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਸੁਖਜਿੰਦਰ ਸਿੰਘ ਸੰਧੂ ਸ੍ਰੀ ਵਾਸਨ ਸਿੰਘ ਸੰਧੂ ਦੇ ਪੁੱਤਰ […]
Jaspreet Singh
By : Published: 17 Jul 2026 21:54:PM
ਆਸਟ੍ਰੇਲੀਆ ‘ਚ ਸੜਕ ਹਾਦਸੇ ਨੇ ਉਜਾੜਿਆ ਪੰਜਾਬੀ ਪਰਿਵਾਰ, ਬਟਾਲਾ ਦੇ ਨੌਜਵਾਨ ਦੀ ਮੌਤ

Australia Accident; ਆਸਟ੍ਰੇਲੀਆ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਬਟਾਲਾ ਨੇੜਲੇ ਪਿੰਡ ਵੈਰੋਨੰਗਲ ਦੇ 29 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਸੰਧੂ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ, ਸੁਖਜਿੰਦਰ ਸਿੰਘ ਸੰਧੂ ਸ੍ਰੀ ਵਾਸਨ ਸਿੰਘ ਸੰਧੂ ਦੇ ਪੁੱਤਰ ਸਨ। ਉਹ ਸਾਲ 2018 ਵਿੱਚ ਰੁਜ਼ਗਾਰ ਲਈ ਆਸਟ੍ਰੇਲੀਆ ਗਏ ਸਨ ਅਤੇ ਉੱਥੇ ਟ੍ਰੇਲਰ ਡਰਾਈਵਰ ਵਜੋਂ ਕੰਮ ਕਰ ਰਹੇ ਸਨ।

ਇਹ ਹਾਦਸਾ ਅੱਜ ਸਵੇਰੇ ਮੈਲਬਰਨ ਤੋਂ ਸਿਡਨੀ ਜਾਂਦੇ ਹਾਈਵੇ ‘ਤੇ ਵਾਪਰਿਆ। ਸੁਖਜਿੰਦਰ ਸਿੰਘ ਦਾ ਟ੍ਰੇਲਰ ਸੜਕ ਕਿਨਾਰੇ ਖੜ੍ਹੇ ਇੱਕ ਤੇਲ ਦੇ ਟੈਂਕਰ ਨਾਲ ਜਾ ਟਕਰਾਇਆ। ਟ੍ਰੇਲਰ ਵਿੱਚ ਜਲਣਸ਼ੀਲ ਸਮੱਗਰੀ ਨਾਲ ਭਰੇ ਡਰੰਮ ਹੋਣ ਕਾਰਨ ਟੱਕਰ ਤੋਂ ਤੁਰੰਤ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਟ੍ਰੇਲਰ ਨੂੰ ਅੱਗ ਲੱਗ ਗਈ।

ਅੱਗ ਦੀ ਲਪੇਟ ‘ਚ ਆਉਣ ਨਾਲ ਮੌਤ

ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਆਸਟ੍ਰੇਲੀਆ ਵਿੱਚ ਰਹਿੰਦੇ ਉਨ੍ਹਾਂ ਦੇ ਦੋਸਤਾਂ ਨੇ ਪਰਿਵਾਰ ਨੂੰ ਦਿੱਤੀ।

ਪਰਿਵਾਰਕ ਮੈਂਬਰਾਂ ਮੁਤਾਬਕ ਸੁਖਜਿੰਦਰ ਸਿੰਘ ਦਾ ਲਗਭਗ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਮੁੜ ਆਸਟ੍ਰੇਲੀਆ ਚਲੇ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪਿਤਾ ਨਾਲ ਫੋਨ ‘ਤੇ ਗੱਲ ਕੀਤੀ ਸੀ। ਜਵਾਨ ਪੁੱਤਰ ਦੀ ਅਚਾਨਕ ਮੌਤ ਨਾਲ ਪਰਿਵਾਰ ਗਹਿਰੇ ਸਦਮੇ ਵਿੱਚ ਹੈ।

Read Latest News and Breaking News at Daily Post TV, Browse for more News

Ad
Ad

Punjab District News