Journalism Of Hope
BREAKING NEWS
CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ

CJP ਦੇ ਪ੍ਰਦਰਸ਼ਨ ਨੂੰ ਮਿਲਿਆ ਨਿਹੰਗਾਂ ਦਾ ਸਾਥ, ਬੰਗਲਾ ਸਾਹਿਬ ਗੁਰਦੁਆਰੇ ‘ਚ ਪ੍ਰਦਰਸ਼ਨਕਾਰੀਆਂ ਨੇ ਲਈ ਸੀ ਸ਼ਰਨ

ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਹੁਣ ਨਿਹੰਗ ਸਿੰਘ ਵੀ ਸ਼ਾਮਲ ਹੋ ਗਏ ਹਨ। ਮੰਗਲਵਾਰ ਸ਼ਾਮ ਨੂੰ ‘ਬਲੂ ਫੋਰਸ’ ਨਿਹੰਗਾਂ ਦਾ ਇੱਕ ਜੱਥਾ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚਿਆ, ਜਿਸ ਨਾਲ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਇੱਕ […]
Khushi
By : Updated On: 22 Jul 2026 14:00:PM
CJP ਦੇ ਪ੍ਰਦਰਸ਼ਨ ਨੂੰ ਮਿਲਿਆ ਨਿਹੰਗਾਂ ਦਾ ਸਾਥ, ਬੰਗਲਾ ਸਾਹਿਬ ਗੁਰਦੁਆਰੇ ‘ਚ ਪ੍ਰਦਰਸ਼ਨਕਾਰੀਆਂ ਨੇ ਲਈ ਸੀ ਸ਼ਰਨ

ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਹੁਣ ਨਿਹੰਗ ਸਿੰਘ ਵੀ ਸ਼ਾਮਲ ਹੋ ਗਏ ਹਨ। ਮੰਗਲਵਾਰ ਸ਼ਾਮ ਨੂੰ ‘ਬਲੂ ਫੋਰਸ’ ਨਿਹੰਗਾਂ ਦਾ ਇੱਕ ਜੱਥਾ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚਿਆ, ਜਿਸ ਨਾਲ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ਼ਤਿਹਾਰ

ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਇੱਕ ਵਿਦਿਆਰਥੀ ਨੇ ਨਿਹੰਗਾਂ ਦਾ ਧੰਨਵਾਦ ਕਰਦਿਆਂ ਕਿਹਾ, “ਤੁਹਾਡੇ ਆਉਣ ਨਾਲ ਸਾਡੇ ਅੰਦਰ ਨਵੀਂ ਰੂਹ ਫੂਕੀ ਗਈ ਹੈ।” ਇਸ ਦੇ ਜਵਾਬ ਵਿੱਚ ਨਿਹੰਗ ਸਿੰਘ ਨੇ ਭਰੋਸਾ ਦਿਵਾਇਆ, “ਜਦੋਂ ਵੀ ਸਾਡੀ ਲੋੜ ਪਵੇਗੀ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾਂਗੇ। ਤੁਸੀਂ ਬਹੁਤ ਹਿੰਮਤ ਨਾਲ ਆਪਣਾ ਪੱਖ ਰੱਖ ਰਹੇ ਹੋ।”

ਨਿਹੰਗ ਜਥੇਬੰਦੀ ਦਾ ਬਿਆਨ

ਬਲੂ ਫੋਰਸ ਦੇ ਮੁਖੀ ਨਿਹੰਗ ਵਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਨੂੰ ਉਨ੍ਹਾਂ ਦੇ ਲਗਭਗ 30 ਤੋਂ 40 ਜਵਾਨ ਜੰਤਰ-ਮੰਤਰ ਪਹੁੰਚੇ ਹਨ। ਪੰਜਾਬ ਤੋਂ ਵੀ ਕਈ ਹੋਰ ਨਿਹੰਗ ਸਿੰਘ ਦਿੱਲੀ ਵੱਲ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਧਰਨੇ ‘ਤੇ ਬੈਠੇ ਵਿਦਿਆਰਥੀਆਂ ਲਈ ਪੱਖੇ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੋਟ: ਇਹ ਉਹੀ ਨਿਹੰਗ ਜਥੇਬੰਦੀ ਹੈ ਜੋ ਸ਼੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਜਲ ਵਿੱਚ ਕੁਰਲੀ ਕਰਨ ਵਾਲੇ ਗਾਜ਼ੀਆਬਾਦ ਦੇ ਨੌਜਵਾਨ ਸੁਭਾਨ ਰੰਗਰੀਜ਼ ਤੋਂ ਮੁਆਫ਼ੀ ਮੰਗਵਾਉਣ ਤੋਂ ਬਾਅਦ ਚਰਚਾ ਵਿੱਚ ਆਈ ਸੀ।

ਬੰਗਲਾ ਸਾਹਿਬ ਗੁਰਦੁਆਰੇ ‘ਚ ਪੁਲਿਸ ਲਾਠੀਚਾਰਜ ਤੋਂ ਬਚਣ ਲਈ ਲਈ ਸ਼ਰਨ

20 ਜੁਲਾਈ ਨੂੰ ਜਦੋਂ CJP ਪ੍ਰਦਰਸ਼ਨਕਾਰੀਆਂ ਨੇ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਭੱਜ ਕੇ ਨੇੜਲੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸ਼ਰਨ ਲਈ ਅਤੇ ਅੰਦਰੋਂ ਗੇਟ ਬੰਦ ਕਰ ਲਏ, ਜਿਸ ਕਾਰਨ ਪੁਲਿਸ ਨੂੰ ਬਾਹਰ ਹੀ ਰੁਕਣਾ ਪਿਆ।

ਇਸ ਘਟਨਾ ਨਾਲ ਜੁੜੀਆਂ ਵੀਡੀਓਜ਼ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ:

  • ਹਰਸਿਮਰਤ ਕੌਰ ਬਾਦਲ: ਉਨ੍ਹਾਂ ਨੇ ਵੀਡੀਓ ਟਵੀਟ ਕਰਦਿਆਂ ਸੇਵਾਦਾਰਾਂ ਅਤੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਿਮਰਤਾ ਤੇ ਹਮਦਰਦੀ ਨਾਲ ਕੀਤੀ ਸੇਵਾ ਹੀ ਸਿੱਖਾਂ ਦੀ ਸਭ ਤੋਂ ਵੱਡੀ ਤਾਕਤ ਹੈ।
  • ਸੁਖਬੀਰ ਸਿੰਘ ਬਾਦਲ: ਉਨ੍ਹਾਂ ਲਿਖਿਆ ਕਿ ਸੇਵਾ ਸਿੱਖਾਂ ਦੀ ਪਛਾਣ ਹੈ। ਲੋੜਵੰਦਾਂ ਨੂੰ ਹਮੇਸ਼ਾ ਗੁਰੂ ਘਰ ਤੋਂ ਆਸਰਾ ਮਿਲਦਾ ਹੈ। ਸਾਡੇ ਗੁਰਦੁਆਰੇ ਨੌਜਵਾਨਾਂ ਲਈ ਓਟ, ਲੰਗਰ ਅਤੇ ਉਮੀਦ ਦਾ ਕੇਂਦਰ ਬਣੇ ਹਨ।

Read Latest News and Breaking News at Daily Post TV, Browse for more News

Ad
Ad

Punjab District News