Journalism Of Hope
BREAKING NEWS
CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ

ਫਿਲਮ ‘ਦਸਤਾਰ’ ‘ਤੇ ਛਿੜੀ ਨਵੀਂ ਚਰਚਾ, ਬੱਚਿਆਂ ਦੀ ਐਂਟਰੀ ਰੋਕਣ ‘ਤੇ ਹੰਗਾਮਾ

Amritsar Dastar Film Controversy; ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਸਥਿਤ ਮਲਟੀਪਲੈਕਸ ਵਿੱਚ ਪੰਜਾਬੀ ਫਿਲਮ ‘ਦਸਤਾਰ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਸਿੱਖ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸਨੂੰ ਆਪਣੇ ਬੱਚਿਆਂ ਨਾਲ ਫਿਲਮ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵਿਅਕਤੀ ਦਾ ਕਹਿਣਾ ਹੈ ਕਿ ਮਲਟੀਪਲੈਕਸ ਕਰਮਚਾਰੀਆਂ ਨੇ ਫਿਲਮ ਨੂੰ ‘A’ ਸ਼੍ਰੇਣੀ ਦੀ ਦੱਸਦਿਆਂ […]
Jaspreet Singh
By : Updated On: 22 Jul 2026 16:35:PM
ਫਿਲਮ ‘ਦਸਤਾਰ’ ‘ਤੇ ਛਿੜੀ ਨਵੀਂ ਚਰਚਾ, ਬੱਚਿਆਂ ਦੀ ਐਂਟਰੀ ਰੋਕਣ ‘ਤੇ ਹੰਗਾਮਾ

Amritsar Dastar Film Controversy; ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਸਥਿਤ ਮਲਟੀਪਲੈਕਸ ਵਿੱਚ ਪੰਜਾਬੀ ਫਿਲਮ ‘ਦਸਤਾਰ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਸਿੱਖ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸਨੂੰ ਆਪਣੇ ਬੱਚਿਆਂ ਨਾਲ ਫਿਲਮ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਇਸ਼ਤਿਹਾਰ

ਵਿਅਕਤੀ ਦਾ ਕਹਿਣਾ ਹੈ ਕਿ ਮਲਟੀਪਲੈਕਸ ਕਰਮਚਾਰੀਆਂ ਨੇ ਫਿਲਮ ਨੂੰ ‘A’ ਸ਼੍ਰੇਣੀ ਦੀ ਦੱਸਦਿਆਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਨੇਮਾ ਹਾਲ ਵਿੱਚ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ।

ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਜਤਾਈ ਨਾਰਾਜ਼ਗੀ

ਇਸ ਮਾਮਲੇ ਨੂੰ ਲੈ ਕੇ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਆਪਣੀ ਨਾਰਾਜ਼ਗੀ ਜਤਾਈ। ਉਸਦਾ ਕਹਿਣਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ, ਦਸਤਾਰ ਦੀ ਪਰੰਪਰਾ ਅਤੇ ਇਸਦੇ ਧਾਰਮਿਕ ਮਹੱਤਵ ਬਾਰੇ ਜਾਣੂ ਕਰਵਾਉਣ ਲਈ ਫਿਲਮ ਦਿਖਾਉਣ ਆਇਆ ਸੀ।

ਉਸਨੇ ਸਵਾਲ ਚੁੱਕਿਆ ਕਿ ਜੇਕਰ ਫਿਲਮ ਸਿੱਖ ਵਿਰਾਸਤ ਅਤੇ ਇਤਿਹਾਸ ਨਾਲ ਜੁੜੀ ਹੈ ਤਾਂ ਬੱਚਿਆਂ ਨੂੰ ਇਹ ਫਿਲਮ ਦੇਖਣ ਤੋਂ ਰੋਕਣਾ ਠੀਕ ਨਹੀਂ ਹੈ।

CBFC ਦੇ ਨਿਯਮਾਂ ਦੀ ਪਾਲਣਾ ਜ਼ਰੂਰੀ

ਰਿਪੋਰਟਾਂ ਮੁਤਾਬਕ ਪੰਜਾਬੀ ਫਿਲਮ ‘ਦਸਤਾਰ’ ਨੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (CBFC) ਵੱਲੋਂ ‘A’ ਸਰਟੀਫਿਕੇਟ ਦਿੱਤਾ ਗਿਆ ਹੈ।

‘A’ ਸਰਟੀਫਿਕੇਟ ਦਾ ਮਤਲਬ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਦਰਸ਼ਕ ਫਿਲਮ ਸਿਨੇਮਾਘਰ ਵਿੱਚ ਨਹੀਂ ਦੇਖ ਸਕਦੇ। ਅਜਿਹੇ ਮਾਮਲਿਆਂ ਵਿੱਚ ਮਲਟੀਪਲੈਕਸ ਅਤੇ ਸਿਨੇਮਾ ਪ੍ਰਬੰਧਨ ਲਈ CBFC ਦੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੁੰਦਾ ਹੈ।

ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ

ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮਿਲੀ-ਜੁਲੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਇੱਕ ਪੱਖ ਦਾ ਕਹਿਣਾ ਹੈ ਕਿ ਧਾਰਮਿਕ ਅਤੇ ਇਤਿਹਾਸਕ ਵਿਸ਼ਿਆਂ ‘ਤੇ ਬਣੀਆਂ ਫਿਲਮਾਂ ਬੱਚਿਆਂ ਤੱਕ ਵੀ ਪਹੁੰਚਣੀਆਂ ਚਾਹੀਦੀਆਂ ਹਨ, ਤਾਂ ਜੋ ਉਹ ਆਪਣੀ ਵਿਰਾਸਤ ਅਤੇ ਇਤਿਹਾਸ ਨੂੰ ਸਮਝ ਸਕਣ।

ਉੱਥੇ ਹੀ ਦੂਜੇ ਪੱਖ ਦਾ ਕਹਿਣਾ ਹੈ ਕਿ ਜਦੋਂ ਤੱਕ ਫਿਲਮ ਦਾ ਸਰਟੀਫਿਕੇਟ ਨਹੀਂ ਬਦਲਿਆ ਜਾਂਦਾ, ਉਦੋਂ ਤੱਕ ਮਲਟੀਪਲੈਕਸ ਪ੍ਰਬੰਧਨ ਨੂੰ CBFC ਦੇ ਨਿਯਮਾਂ ਦੀ ਪਾਲਣਾ ਕਰਨੀ ਹੀ ਪਵੇਗੀ।

ਮਲਟੀਪਲੈਕਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ

ਫਿਲਹਾਲ ਟ੍ਰਿਲੀਅਮ ਮਾਲ ਜਾਂ ਸੰਬੰਧਿਤ ਮਲਟੀਪਲੈਕਸ ਪ੍ਰਬੰਧਨ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਫਿਲਮ ‘ਦਸਤਾਰ’ 17 ਜੁਲਾਈ ਨੂੰ ਰਿਲੀਜ਼ ਹੋਈ ਹੈ।

Read Latest News and Breaking News at Daily Post TV, Browse for more News

Ad
Ad

Punjab District News