Journalism Of Hope
BREAKING NEWS
CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ AI ਦੀ ਪੜ੍ਹਾਈ, ਹਰਜੋਤ ਬੈਂਸ ਨੇ ਕੀਤਾ ਇਤਿਹਾਸਕ ਆਗਾਜ਼

Harjot Bains Punjab AI Education; ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਵੱਡਾ ਕਦਮ ਚੁੱਕਦਿਆਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਪੜ੍ਹਾਈ ਲਾਜ਼ਮੀ ਕਰ ਦਿੱਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਇਤਿਹਾਸਕ ਪਾਠਕ੍ਰਮ ਦਾ ਰਸਮੀ ਤੌਰ ‘ਤੇ ਆਗਾਜ਼ ਕੀਤਾ। ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦੇਸ਼ […]
Jaspreet Singh
By : Updated On: 22 Jul 2026 17:40:PM
ਪੰਜਾਬ ਦੇ ਸਰਕਾਰੀ ਸਕੂਲਾਂ ‘ਚ AI ਦੀ ਪੜ੍ਹਾਈ, ਹਰਜੋਤ ਬੈਂਸ ਨੇ ਕੀਤਾ ਇਤਿਹਾਸਕ ਆਗਾਜ਼

Harjot Bains Punjab AI Education; ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਵਿੱਚ ਵੱਡਾ ਕਦਮ ਚੁੱਕਦਿਆਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਪੜ੍ਹਾਈ ਲਾਜ਼ਮੀ ਕਰ ਦਿੱਤੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਇਤਿਹਾਸਕ ਪਾਠਕ੍ਰਮ ਦਾ ਰਸਮੀ ਤੌਰ ‘ਤੇ ਆਗਾਜ਼ ਕੀਤਾ।

ਇਸ਼ਤਿਹਾਰ

ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ AI ਨੂੰ ਸਿਰਫ਼ ਵਿਕਲਪਕ (Optional) ਵਿਸ਼ੇ ਵਜੋਂ ਨਹੀਂ, ਸਗੋਂ ਮੁੱਖ (Core) ਅਤੇ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ।

ਇਸ ਤਰ੍ਹਾਂ ਹੋਵੇਗੀ AI ਦੀ ਪੜ੍ਹਾਈ

  1. ਪਹਿਲੀ ਤੋਂ 12ਵੀਂ ਤੱਕ AI ਲਾਜ਼ਮੀ

ਹੁਣ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਲਈ AI ਦੀ ਪੜ੍ਹਾਈ ਲਾਜ਼ਮੀ ਹੋਵੇਗੀ।

  1. ਉਮਰ ਮੁਤਾਬਕ ਪਾਠਕ੍ਰਮ

ਪਹਿਲੀ ਤੋਂ 5ਵੀਂ ਜਮਾਤ: ਖੇਡ-ਖੇਡ ਵਿੱਚ ਕੋਡਿੰਗ ਅਤੇ ਬੇਸਿਕ ਕੰਪਿਊਟਿੰਗ।

9ਵੀਂ ਤੋਂ 12ਵੀਂ ਜਮਾਤ: ਡਾਟਾ ਸਾਇੰਸ, AI ਮਾਡਲ, ਮਸ਼ੀਨ ਲਰਨਿੰਗ ਅਤੇ ਪ੍ਰੌਮਪਟ ਇੰਜੀਨੀਅਰਿੰਗ ਵਰਗੇ ਵਿਸ਼ੇ।

  1. ਹਰ ਛੇ ਮਹੀਨੇ ਬਦਲੇਗਾ ਸਿਲੇਬਸ

ਨਵੀਂ ਤਕਨਾਲੋਜੀ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ AI ਦਾ ਪਾਠਕ੍ਰਮ ਹਰ ਛੇ ਮਹੀਨੇ ਬਾਅਦ ਅਪਡੇਟ ਕੀਤਾ ਜਾਵੇਗਾ।

  1. 15 ਦਿਨਾਂ ਵਿੱਚ ਮਿਲਣਗੀਆਂ ਨਵੀਆਂ ਕਿਤਾਬਾਂ

ਸਿੱਖਿਆ ਵਿਭਾਗ ਨੇ AI ਦੀਆਂ ਪ੍ਰੈਕਟੀਕਲ ਆਧਾਰਿਤ ਕਿਤਾਬਾਂ ਦੀ ਛਪਾਈ ਅਤੇ ਵੰਡ ਸ਼ੁਰੂ ਕਰ ਦਿੱਤੀ ਹੈ। ਅਧਿਆਪਕਾਂ ਲਈ ਗਾਈਡ ਮੈਨੂਅਲ ਵੀ ਜਾਰੀ ਕੀਤੇ ਜਾਣਗੇ।

  1. ਵਿਸ਼ਵ ਪੱਧਰੀ ਤਿਆਰੀ ‘ਤੇ ਫੋਕਸ

ਸਰਕਾਰ ਦਾ ਟੀਚਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ AI ਅਤੇ ਡਿਜੀਟਲ ਸਿੱਖਿਆ ਵਿੱਚ ਵਿਸ਼ਵ ਪੱਧਰ ਦੀ ਤਿਆਰੀ ਦੇਣਾ ਹੈ, ਤਾਂ ਜੋ ਉਹ ਸਿਰਫ਼ ਟੈਕਨਾਲੋਜੀ ਦੇ ਉਪਭੋਗਤਾ ਨਹੀਂ, ਸਗੋਂ ਭਵਿੱਖ ਦੇ AI ਕ੍ਰੀਏਟਰ ਬਣ ਸਕਣ।

ਹੋਰ ਸੂਬਿਆਂ ‘ਚ ਵੀ AI ਸਿੱਖਿਆ ਦੀ ਸ਼ੁਰੂਆਤ

ਪੰਜਾਬ ਤੋਂ ਇਲਾਵਾ ਤਾਮਿਲਨਾਡੂ, ਕਰਨਾਟਕ, ਦਿੱਲੀ, ਕੇਰਲ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਝਾਰਖੰਡ ਵਿੱਚ ਵੀ ਸਕੂਲੀ ਪੱਧਰ ‘ਤੇ AI ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ।

ਪੰਜਾਬ ਵਿੱਚ ਇਹ ਪਾਠਕ੍ਰਮ ਪੜਾਅਵਾਰ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਡਿਜੀਟਲ ਲੈਬ, ਕੋਡਿੰਗ, ਮਸ਼ੀਨ ਲਰਨਿੰਗ ਦੀ ਮੁੱਢਲੀ ਸਮਝ ਅਤੇ AI ਟੂਲਜ਼ ਦੀ ਵਰਤੋਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News