‘AAP’ ਖਿਲਾਫ਼ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਦਾ ਹੱਲਾ ਬੋਲ, CM ਮਾਨ ਦੀ ਕੋਠੀ ਦਾ ਕੀਤਾ ਘਿਰਾਓ
Anganwadi Employees CM Bhagwant Mann House Protest; ਪੰਜਾਬ ਵਿੱਚ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਮੁਲਾਜ਼ਮਾਂ ਦਾ ਗੁੱਸਾ ਹੁਣ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਨੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮੌਕੇ ‘ਤੇ ਮੌਜੂਦ ਆਸ਼ਾ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਚੋਣਾਂ ਵੇਲੇ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ, ਜਿਸ ਕਾਰਨ ਉਹ ਹੁਣ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਹਨ।
ਪੰਜਾਬ ਭਰ ਤੋਂ ਇਕੱਠੀਆਂ ਹੋਈਆਂ ਇਹ ਆਸ਼ਾ ਵਰਕਰਾਂ ਅੱਜ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਲਗਾ ਕੇ ਬੈਠੀਆਂ ਹਨ। ਹੱਥਾਂ ਵਿੱਚ ਮੰਗ ਪੱਤਰ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ 2500 ਰੁਪਏ ਦੇ ਭੱਤੇ ਨੂੰ ਦੁੱਗਣਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਪਰ ਅੱਜ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਵਾਅਦਾ ਸਿਰਫ਼ ਫ਼ਾਈਲਾਂ ਤੱਕ ਹੀ ਸੀਮਤ ਰਹਿ ਗਿਆ ਹੈ।ਆਸ਼ਾ ਵਰਕਰ ਲਗਾਤਾਰ ਪੰਜਾਬ ਦੇ ਹਰ ਇੱਕ ਕੋਨੇ-ਕੋਨੇ ਦੇ ਵਿੱਚ ਸੰਘਰਸ਼ ਕਰ ਰਹੀਆਂ ਨੇ। 2500 ਰੁਪਏ ਨੂੰ ਡਬਲ ਕਰਨ ਦਾ ਵਾਅਦਾ ਕਰਕੇ ਸਰਕਾਰ ਆਈ ਸੀ, ਪਰ ਸਾਡਾ ਅੱਜ 2500 ਰੁਪਏ ਡਬਲ ਕਰਨਾ ਤਾਂ ਇੱਕ ਪਾਸੇ ਰਹਿ ਗਿਆ, ਸਰਕਾਰ ਨੇ ਹਜੇ ਤੱਕ ਸਾਡੀਆਂ ਮੰਗਾਂ ਲਈ ਕੋਈ ਚੁੱਪੀ ਨਹੀਂ ਤੋੜੀ। ਹਜੇ ਤੱਕ ਜਿਹੜਾ ਪ੍ਰੋਸੈਸ ਹੈ ਉਹ ਫਾਈਲਾਂ ਦੇ ਵਿੱਚ ਹੈ। ਫਾਈਲਾਂ ਲਗਾਤਾਰ ਚੱਲ ਰਹੀਆਂ ਨੇ, ਬਟ ਉਹ ਫਾਈਲਾਂ ਕੰਪਲੀਟ ਕਦੋਂ ਹੋਣਗੀਆਂ, ਕਦੋਂ ਤੱਕ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਮਿਲਣਗੇ. ਉਸਦੇ ਲਈ ਅੱਜ ਅਸੀਂ ਸੀਐਮ ਸਾਹਿਬ ਦਾ ਜਿਹੜਾ ਘਿਰਾਓ ਹੈ ਉਹ ਕਰ ਰਹੇ ਹਾਂ। ਇਹ ਪ੍ਰਸ਼ਾਸਨ ਜਾਣਦਾ ਹੈ ਕਿ ਅਸੀਂ ਪੱਕੇ ਰੂਪ ‘ਚ ਧਰਨਾ ਲਾਉਣਾ ਹੈ ਜਾਂ ਇੱਕ ਰੋਜ਼ਾ ਧਰਨਾ। ਅਸੀਂ ਤਾਂ ਬਹੁਤ ਅੱਕੇ ਤੇ ਥੱਕੇ ਪਏ ਹਾਂ, ਸਾਨੂੰ ਲੱਗਦਾ ਹੈ ਕਿ ਅਸੀਂ ਦਿਨ-ਰਾਤ ਲਗਾਤਾਰ ਪ੍ਰਦਰਸ਼ਨ ਕਰਾਂਗੇ।
ਇਸ ਪ੍ਰਦਰਸ਼ਨ ਦੌਰਾਨ ਆਸ਼ਾ ਵਰਕਰਾਂ ਵੱਲੋਂ ਇੱਕ ਨੋਖੇ ਤਰੀਕੇ ਨਾਲ ਵੀ ਰੋਸ ਜਤਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ‘ਆਮ ਘਰਾਂ ਦੀ ਸਰਕਾਰ’ ਹੋਣ ਦਾ ਦਾਅਵਾ ਕਰਦੀ ਸੀ, ਪਰ ਅੱਜ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰਦਰਸ਼ਨ ਵਿੱਚ ਸ਼ਾਮਲ ਹੋਰਨਾਂ ਆਸ਼ਾ ਵਰਕਰਾਂ ਨੇ ਵੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ।ਸਾਡਾ 2500 ਰੁਪਏ ਡਬਲ ਕਰਨ ਵਾਸਤੇ ਧਰਨਾ ਲੱਗਿਆ ਹੈ। ਸਾਨੂੰ ਪਹਿਲਾਂ ਕਿਹਾ ਗਿਆ ਸੀ ਕਿ 2500 ਨੂੰ ਅਸੀਂ ਡਬਲ ਕਰਨਾ ਹੈ, ਪਰ ਨਹੀਂ ਕੀਤਾ। ਸਾਨੂੰ ਪੰਜ ਸਾਲ ਹੋ ਗਏ, ਸਾਡੀ 5000 ਰੁਪਏ ਮੰਗ ਹੈ।”
