Journalism Of Hope
BREAKING NEWS
ਰਾਸ਼ਟਰਪਤੀ ਵੱਲੋਂ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਮੰਜ਼ੂਰ: ਪ੍ਰਹਿਲਾਦ ਜੋਸ਼ੀ ਨੂੰ ਸੌਂਪਿਆ ਗਿਆ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ... ਦਿੱਲੀ ਮੀਟਿੰਗ ਦੇ ਦਾਅਵਿਆਂ ਦੀ ਨਿਕਲੀ ਹਵਾ: ਬਰਨਾਲਾ ‘ਚ ਪੰਜਾਬ ਕਾਂਗਰਸ ਦੀ ਧੜੇਬੰਦੀ ਹੋਈ ਉਜਾਗਰ....ਕਾਰਗਿਲ ਵਿਜੇ ਦਿਵਸ ‘ਤੇ ਸੀ.ਐੱਮ. ਭਗਵੰਤ ਮਾਨ ਨੇ ਵਾਰ ਮੈਮੋਰੀਅਲ ‘ਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ....

ਕਾਰਗਿਲ ਸ਼ਹੀਦਾਂ ਦੀ ਯਾਦ ਵਿੱਚ ਗੁਰਦਾਸਪੁਰ ਵਿੱਚ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ

27th Kargil Vijay Diwas; 27 ਵਾਂ ਕਾਰਗਿਲ ਫਤਿਹ ਦਿਹਾੜਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ। ਇਸ ਮੌਕੇ ਗੁਰੂ ਨਾਨਕ ਪਾਰਕ ਤੋਂ ਸ਼ਹੀਦੀ ਸਮਾਰਕ ਤੱਕ ਸ਼ਹੀਦਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਸ਼ਹੀਦੀ ਸਮਾਰਕ ਵਿੱਚ ਸ਼ਹੀਦਾਂ ਦੇ ਬੁੱਤਾਂ ਕੇ ਨੂੰ ਫੁੱਲ ਮਾਲਾ ਤੇ ਫੁੱਲ ਅਰਪਿਤ ਕਰਕੇ […]
Jaspreet Singh
By : Updated On: 26 Jul 2026 20:59:PM
ਕਾਰਗਿਲ ਸ਼ਹੀਦਾਂ ਦੀ ਯਾਦ ਵਿੱਚ ਗੁਰਦਾਸਪੁਰ ਵਿੱਚ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ

27th Kargil Vijay Diwas; 27 ਵਾਂ ਕਾਰਗਿਲ ਫਤਿਹ ਦਿਹਾੜਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ। ਇਸ ਮੌਕੇ ਗੁਰੂ ਨਾਨਕ ਪਾਰਕ ਤੋਂ ਸ਼ਹੀਦੀ ਸਮਾਰਕ ਤੱਕ ਸ਼ਹੀਦਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਸ਼ਹੀਦੀ ਸਮਾਰਕ ਵਿੱਚ ਸ਼ਹੀਦਾਂ ਦੇ ਬੁੱਤਾਂ ਕੇ ਨੂੰ ਫੁੱਲ ਮਾਲਾ ਤੇ ਫੁੱਲ ਅਰਪਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਇਸ਼ਤਿਹਾਰ

ਇਸ ਮੌਕੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਪ੍ਰਧਾਨ ਐਸ ਪੀ ਸਿੰਘ ਗੋਸਲ ਅਤੇ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਦੇ ਪ੍ਰਧਾਨ ਰਮੇਸ਼ ਸਲਹੋਤਰਾ ਨੇ ਕਿਹਾ ਕਿ ਕਾਰਗਿਲ ਫਤਿਹ ਨੂੰ 27 ਵਰੇ ਹੋ ਗਏ ਨੇ ਪਰ ਇਸ ਜਿੱਤ ਨੂੰ ਹਾਸਿਲ ਕਰਨ ਲਈ ਭਾਰਤ ਨੂੰ ਆਪਣੇ 500 ਤੋਂ ਵੱਧ ਸੈਨਿਕ ਗਵਾਣੇ ਵੀ ਪਏ ਸਨ ਜਿਨਾਂ ਵਿੱਚ ਜਿਲਾ ਗੁਰਦਾਸਪੁਰ ਨਾਲ ਸੰਬੰਧਿਤ ਅੱਠ ਸ਼ਹੀਦ ਜਵਾਨ ਵੀ ਸ਼ਾਮਿਲ ਸਨ। ਅੱਜ ਉਹਨਾਂ ਦੀ ਬਹਾਦਰੀ ਨੂੰ ਪ੍ਰਣਾਮ ਕਰਦੇ ਹੋਏ ਕੈਂਡਲ ਮਾਰਚ ਕੱਢਿਆ ਗਿਆ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹੀਦਾਂ ਲਈ ਸਰਕਾਰਾਂ ਨੇ ਕੁਝ ਨਹੀਂ ਕੀਤਾ । ਸ਼ਹੀਦੀ ਸਮਾਰਕ ਦੇ ਅੱਗੇ ਕੂੜੇ ਦੇ ਢੇਰ ਪਏ ਹਨ ਜਦਕਿ ਸ਼ਹੀਦ ਕੈਪਟਨ ਨਵਦੀਪ ਸਿੰਘ ਦੇ ਗੇਟ ਅੱਗੇ ਵੀ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ । ਸ਼ਹੀਦਾਂ ਨੂੰ ਸ਼ਹੀਦੀ ਦਿਹਾੜਿਆਂ ਤੇ ਯਾਦ ਕਰਨਾ ਦੇਸ਼ ਭਗਤੀ ਨਹੀਂ ਹੈ ਬਲਕਿ ਉਹਨਾਂ ਦੀਆਂ ਸਮਾਰਕਾਂ ਦੀ ਪੂਰੇ ਸਾਲ ਸਫਾਈ ਵੀ ਹੋਣੀ ਚਾਹੀਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News