Journalism Of Hope

ਪੰਜਾਬ ‘ਚ PTI ਅਧਿਆਪਕਾਂ ਦੀ ਭਰਤੀ, ਭਲਕੇ ਤੋਂ ਸ਼ੁਰੂ ਹੋਣਗੀਆਂ ਭਰਤੀ ਲਈ ਅਰਜ਼ੀਆਂ

Punjab PTI Teacher Recruitment; ਪੰਜਾਬ ‘ਚ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਪੰਜਾਬ ਸਰਕਾਰ ਨੇ ਪ੍ਰਾਇਮਰੀ ਕਾਡਰ ਦੇ 2,000 ਪੀਟੀਆਈ (ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ) ਅਧਿਆਪਕਾਂ ਦੀ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਲਈ 31 ਜੁਲਾਈ ਤੋਂ ਅਰਜ਼ੀ ਪ੍ਰਕਿਰਿਆ ਸ਼ੁਰੂ ਹੋਵੇਗੀ। ਲੰਬੇ ਸਮੇਂ ਤੋਂ ਭਰਤੀ ਦੀ ਉਡੀਕ ਕਰ ਰਹੇ ਯੋਗ ਉਮੀਦਵਾਰਾਂ […]
By : Updated On: 30 Jul 2026 17:48:PM
ਪੰਜਾਬ ‘ਚ PTI ਅਧਿਆਪਕਾਂ ਦੀ ਭਰਤੀ, ਭਲਕੇ ਤੋਂ ਸ਼ੁਰੂ ਹੋਣਗੀਆਂ ਭਰਤੀ ਲਈ ਅਰਜ਼ੀਆਂ

Punjab PTI Teacher Recruitment; ਪੰਜਾਬ ‘ਚ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਪੰਜਾਬ ਸਰਕਾਰ ਨੇ ਪ੍ਰਾਇਮਰੀ ਕਾਡਰ ਦੇ 2,000 ਪੀਟੀਆਈ (ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ) ਅਧਿਆਪਕਾਂ ਦੀ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਲਈ 31 ਜੁਲਾਈ ਤੋਂ ਅਰਜ਼ੀ ਪ੍ਰਕਿਰਿਆ ਸ਼ੁਰੂ ਹੋਵੇਗੀ। ਲੰਬੇ ਸਮੇਂ ਤੋਂ ਭਰਤੀ ਦੀ ਉਡੀਕ ਕਰ ਰਹੇ ਯੋਗ ਉਮੀਦਵਾਰਾਂ ਲਈ ਇਹ ਸੁਨਹਿਰਾ ਮੌਕਾ ਮੰਨਿਆ ਜਾ ਰਿਹਾ ਹੈ।

ਇਸ਼ਤਿਹਾਰ

ਸਿੱਖਿਆ ਵਿਭਾਗ ਵੱਲੋਂ ਭਰਤੀ ਨਾਲ ਸਬੰਧਤ ਵਿਦਿਅਕ ਯੋਗਤਾ, ਉਮਰ ਹੱਦ, ਰਾਖਵਾਂਕਰਨ, ਚੋਣ ਪ੍ਰਕਿਰਿਆ ਅਤੇ ਅਰਜ਼ੀ ਫ਼ੀਸ ਬਾਰੇ ਵਿਸਥਾਰਪੂਰਵਕ ਨਿਯਮ ਤੇ ਸ਼ਰਤਾਂ 31 ਜੁਲਾਈ ਨੂੰ ਜਾਰੀ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਮੀਦਵਾਰਾਂ ਦੀ ਸਹੂਲਤ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਭਰਤੀ ਸਬੰਧੀ ਜਾਣਕਾਰੀ ਅਤੇ ਸਮੱਸਿਆਵਾਂ ਲਈ ਸੰਪਰਕ ਕੀਤਾ ਜਾ ਸਕੇਗਾ।

ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਮਾਰਚ 2022 ਤੋਂ ਹੁਣ ਤੱਕ 67,037 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 16,308 ਭਰਤੀਆਂ ਸਿੱਖਿਆ ਵਿਭਾਗ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵਿੱਚ 12,966, ਪੀਐੱਸਪੀਸੀਐੱਲ/ਪੀਐੱਸਟੀਸੀਐੱਲ ਵਿੱਚ 8,765 ਤੋਂ ਵੱਧ, ਸਿਹਤ ਵਿਭਾਗ ਵਿੱਚ 6,320 ਅਤੇ ਸਥਾਨਕ ਸਰਕਾਰਾਂ ਵਿਭਾਗ ਵਿੱਚ 5,771 ਨਿਯੁਕਤੀਆਂ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ।

ਸਰਕਾਰ ਮੁਤਾਬਕ ਇਸ ਦੌਰਾਨ ਨਿੱਜੀ ਅਤੇ ਹੋਰ ਖੇਤਰਾਂ ਵਿੱਚ ਮਿਲਾ ਕੇ ਕਰੀਬ 5.5 ਲੱਖ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਗਏ ਹਨ। ਸਰਕਾਰ ਦਾ ਇਹ ਵੀ ਦਾਅਵਾ ਹੈ ਕਿ ਸਾਰੀਆਂ ਭਰਤੀਆਂ ਰਿਸ਼ਵਤ ਅਤੇ ਸਿਆਸੀ ਸਿਫ਼ਾਰਸ਼ ਤੋਂ ਬਿਨਾਂ, ਸਿਰਫ਼ ਯੋਗਤਾ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ ਅਤੇ ਸਾਲ 2022 ਤੋਂ ਬਾਅਦ ਭਰਤੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

Read Latest News and Breaking News at Daily Post TV, Browse for more News

Ad
Ad

Punjab District News