Journalism Of Hope
BREAKING NEWS
ਵਿਆਹ ਦੇ ਇੱਕ ਹਫ਼ਤੇ ਬਾਅਦ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼,,,,BJP ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਬਾਹਰ ਧਮਾਕੇ ਦੀ ਆਈ ਆਵਾਜ਼,,,,,,Breaking: ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਕੂੜਾ ਚੁੱਕਣ ਦਾ ਕੰਮ ਮੁੜ ਸ਼ੁਰੂ,,,,,ਮੋਹਾਲੀ ‘ਚ ਦੁਕਾਨਦਾਰ ‘ਤੇ ਤਾਬੜਤੋੜ ਫਾਇਰਿੰਗ, CCTV ਆਈ ਸਾਹਮਣੇ,,,,ਝੋਨੇ ਦੇ ਖੇਤ ‘ਚ ਮਿਲਿਆ ਮਗਰਮੱਛ, ਨੌਜਵਾਨ ਮੋਢੇ ‘ਤੇ ਚੁੱਕ ਕੇ ਪਹੁੰਚਿਆ ਥਾਣੇ; ਵੀਡੀਓ ਵਾਇਰਲ,,,,,ਬਰਨਾਲਾ ‘ਚ ਵੀ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮਾ, ਚੰਨੀ ਦੇ ਸਮਰਥਕਾਂ ਨੇ ਫੇਰ ਲਾਏ ਨਾਅਰੇ

ਪੰਜਾਬ ਦੀ ਧੀ ਨੇ ਯੂਕੇ ‘ਚ ਰਚਿਆ ਇਤਿਹਾਸ, ਪੋਂਟੇਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣੀ

Punjabi daughter becomes first mayor in UK: ਜਲੰਧਰ/ਫਿਲੌਰ: ਪੰਜਾਬ ਦੇ ਫਿਲੌਰ ਵਿੱਚ ਜੰਮੀ ਅਤੇ ਪਲੀ ਨਿਰਮਲ ਸਹਿਗਲ (77) ਨੇ ਯੂਨਾਈਟਿਡ ਕਿੰਗਡਮ ਵਿੱਚ ਇਤਿਹਾਸ ਰਚਦਿਆਂ ਪੋਂਟੇਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਲ ਕੀਤਾ ਹੈ। ਨਿਰਮਲ ਸਹਿਗਲ ਦੇ ਪਿਤਾ ਲਾਲਾ ਈਸ਼ਵਰ ਦਾਸ ਵਢੇਰਾ ਫਿਲੌਰ ਵਿੱਚ ਸਬ-ਰਜਿਸਟਰਾਰ ਰਹੇ ਹਨ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ […]
Ranjit Singh
By : Updated On: 02 Aug 2026 11:04:AM
ਪੰਜਾਬ ਦੀ ਧੀ ਨੇ ਯੂਕੇ ‘ਚ ਰਚਿਆ ਇਤਿਹਾਸ, ਪੋਂਟੇਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣੀ

Punjabi daughter becomes first mayor in UK: ਜਲੰਧਰ/ਫਿਲੌਰ: ਪੰਜਾਬ ਦੇ ਫਿਲੌਰ ਵਿੱਚ ਜੰਮੀ ਅਤੇ ਪਲੀ ਨਿਰਮਲ ਸਹਿਗਲ (77) ਨੇ ਯੂਨਾਈਟਿਡ ਕਿੰਗਡਮ ਵਿੱਚ ਇਤਿਹਾਸ ਰਚਦਿਆਂ ਪੋਂਟੇਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਲ ਕੀਤਾ ਹੈ। ਨਿਰਮਲ ਸਹਿਗਲ ਦੇ ਪਿਤਾ ਲਾਲਾ ਈਸ਼ਵਰ ਦਾਸ ਵਢੇਰਾ ਫਿਲੌਰ ਵਿੱਚ ਸਬ-ਰਜਿਸਟਰਾਰ ਰਹੇ ਹਨ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਫਿਲੌਰ ਦੇ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਕਾਲਜ ਫਾਰ ਵਿਮੈਨ, ਲੁਧਿਆਣਾ ਤੋਂ ਗ੍ਰੈਜੂਏਸ਼ਨ ਅਤੇ ਡੀਏਵੀ ਕਾਲਜ, ਜਲੰਧਰ ਤੋਂ ਅੰਗਰੇਜ਼ੀ ਵਿੱਚ ਐੱਮ.ਏ. ਕੀਤੀ।

ਇਸ਼ਤਿਹਾਰ

ਮਾਰਚ 1969 ਵਿੱਚ ਉਹ ਆਪਣੇ ਪਤੀ ਪੁਰਸ਼ੋਤਮ ਡੀ. ਸਹਿਗਲ ਨਾਲ ਯੂਕੇ ਚਲੀ ਗਈ, ਜਿੱਥੇ ਉਨ੍ਹਾਂ ਨੇ ਸ਼ੁਰੂਆਤ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕੀਤਾ। ਬਾਅਦ ਵਿੱਚ ਉਹ ਸਮਾਜ ਸੇਵਾ ਨਾਲ ਜੁੜ ਗਈ ਅਤੇ ਖ਼ਾਸ ਤੌਰ ‘ਤੇ ਪੰਜਾਬੀ ਅਤੇ ਭਾਰਤੀ ਪ੍ਰਵਾਸੀਆਂ ਨੂੰ ਸਰਕਾਰੀ ਕੰਮਕਾਜ, ਅਨੁਵਾਦ, ਹਸਪਤਾਲੀ ਸੇਵਾਵਾਂ ਅਤੇ ਹੋਰ ਜ਼ਰੂਰੀ ਪ੍ਰਕਿਰਿਆਵਾਂ ਵਿੱਚ ਮਦਦ ਕਰਦੀ ਰਹੀ। ਸਾਲ 1980 ਵਿੱਚ ਉਨ੍ਹਾਂ ਦੇ ਪਰਿਵਾਰ ਨੇ ਲੀਮਿੰਗਟਨ ਪੋਸਟ ਆਫਿਸ ਦਾ ਪ੍ਰਬੰਧਨ ਸੰਭਾਲਿਆ, ਜਿੱਥੋਂ ਉਨ੍ਹਾਂ ਨੇ ਆਪਣੀ ਸਮਾਜ ਸੇਵਾ ਦਾ ਸਫ਼ਰ ਹੋਰ ਮਜ਼ਬੂਤ ਕੀਤਾ। ਨਿਊਕੈਸਲ ਹਿੰਦੂ ਮੰਦਰ ਦੀ ਟਰੱਸਟੀ ਅਤੇ ਉਪ-ਪ੍ਰਧਾਨ ਵਜੋਂ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਲਗਭਗ 9,000 ਪੌਂਡ ਇਕੱਠੇ ਕਰਨ ਵਿੱਚ ਯੋਗਦਾਨ ਦਿੱਤਾ।

ਨਿਰਮਲ ਸਹਿਗਲ ਪੰਜ ਸਾਲ ਪਹਿਲਾਂ ਪਹਿਲੀ ਵਾਰ ਕੌਂਸਲਰ ਚੁਣੀ ਗਈ ਸੀ ਅਤੇ ਪਿਛਲੇ ਸਾਲ ਬਿਨਾਂ ਕਿਸੇ ਵਿਰੋਧ ਦੇ ਦੁਬਾਰਾ ਕੌਂਸਲਰ ਬਣੀ। ਹੁਣ ਉਨ੍ਹਾਂ ਨੂੰ ਪੋਂਟੇਲੈਂਡ ਟਾਊਨ ਕੌਂਸਲ ਦਾ ਮੇਅਰ ਚੁਣਿਆ ਗਿਆ ਹੈ। ਉਹ ਆਪਣੀ ਇਸ ਉਪਲਬਧੀ ਦਾ ਸਿਹਰਾ ਆਪਣੇ ਮਰਹੂਮ ਪਤੀ ਦੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਨੂੰ ਦਿੰਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News