ਬਿਜਲੀ ਦੀ ਤਾਰਾਂ ‘ਚ ਫਸੀ ਸ਼ਰਧਾਲੂਆਂ ਨਾਲ ਭਰੀ ਬੱਸ, ਡਰਾਈਵਰ ਨੂੰ ਲੱਗਿਆ ਜ਼ੋਰਦਾਰ ਕਰੰਟ

Bus driver electric shock: ਜਲੰਧਰ ਦੇ ਮਾਡਲ ਟਾਊਨ ਦੀ ਗੋਲ ਮਾਰਕੀਟ ‘ਚ ਧਾਰਮਿਕ ਸੰਸਥਾ ਦੇ ਪ੍ਰੋਗਰਾਮ ‘ਚ ਜਾ ਰਹੀ ਬੱਸ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਜਦੋਂ ਡਰਾਈਵਰ ਨੇ ਬੱਸ ਦੇ ਉਪਰ ਚੜ੍ਹ ਕੇ ਬੱਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ […]
Jaspreet Singh
By : Updated On: 01 Apr 2025 22:12:PM
ਬਿਜਲੀ ਦੀ ਤਾਰਾਂ ‘ਚ ਫਸੀ ਸ਼ਰਧਾਲੂਆਂ ਨਾਲ ਭਰੀ ਬੱਸ, ਡਰਾਈਵਰ ਨੂੰ ਲੱਗਿਆ ਜ਼ੋਰਦਾਰ ਕਰੰਟ
Bus driver electric shock

Bus driver electric shock: ਜਲੰਧਰ ਦੇ ਮਾਡਲ ਟਾਊਨ ਦੀ ਗੋਲ ਮਾਰਕੀਟ ‘ਚ ਧਾਰਮਿਕ ਸੰਸਥਾ ਦੇ ਪ੍ਰੋਗਰਾਮ ‘ਚ ਜਾ ਰਹੀ ਬੱਸ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਜਦੋਂ ਡਰਾਈਵਰ ਨੇ ਬੱਸ ਦੇ ਉਪਰ ਚੜ੍ਹ ਕੇ ਬੱਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਝੁਲਸ ਗਇਆ।

ਨੇੜਲੇ ਲੋਕਾਂ ਨੇ ਉਸ ਡਰਾਈਵਰ ਨੂੰ ਹੇਠਾਂ ਉਤਾਰਿਆ ਅਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦਾ ਕਾਰਨ ਦੇਰ ਰਾਤ ਇੱਕ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਜਿਸ ਕਾਰਨ ਬਿਜਲੀ ਦਾ ਖੰਭਾ ਟੇਢਾ ਹੋ ਗਿਆ ਤੇ ਬਿਜਲੀ ਦੀਆਂ ਤਾਰਾਂ ਹੇਠਾਂ ਲਟਕਣ ਲੱਗ ਪਈਆਂ। ਇਸ ਘਟਨਾ ਵਿੱਚ ਬਿਜਲੀ ਵਿਭਾਗ ਦੀ ਘੋਰ ਲਾਪਰਵਾਹੀ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬਿਜਲੀ ਵਿਭਾਗ ਦੇ ਕਰਮਚਾਰੀ ਰਸਮੀ ਤੌਰ ‘ਤੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਨੂੰ ਚੁੱਕਣ ਗਏ ਸਨ ਤੇ ਇਹ ਹਾਦਸਾ ਦੇਰ ਰਾਤ ਵਾਪਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਹਿਰ ਭਰ ਵਿੱਚ ਬਿਜਲੀ ਦੀਆਂ ਤਾਰਾਂ ਦਾ ਇੱਕ ਜਾਲ ਫੈਲਿਆ ਹੋਇਆ ਹੈ। ਕਈ ਥਾਵਾਂ ‘ਤੇ, ਨੰਗੀਆਂ ਬਿਜਲੀ ਦੀਆਂ ਤਾਰਾਂ ਕਿਸੇ ਵੱਡੀ ਘਟਨਾ ਨੂੰ ਸੱਦਾ ਦੇ ਰਹੀਆਂ ਹਨ।

Read Latest News and Breaking News at Daily Post TV, Browse for more News

Ad
Ad