15 ਅਗਸਤ ‘ਤੇ Mahindra ਦਾ ਧਮਾਕਾ, ਨਵੀਂ Scorpio N ਕਰੇਗੀ ਐਂਟਰੀ
Mahindra Scorpio N Facelift; ਮਹਿੰਦਰਾ ਆਪਣੀ ਮਸ਼ਹੂਰ SUV Scorpio N ਦਾ ਨਵਾਂ ਫੇਸਲਿਫਟ ਮਾਡਲ 15 ਅਗਸਤ 2026 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਹਰ ਸਾਲ ਆਜ਼ਾਦੀ ਦਿਵਸ ਮੌਕੇ ਆਪਣੇ ਨਵੇਂ ਪ੍ਰੋਡਕਟ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਐਲਾਨ ਕਰਦੀ ਹੈ। ਇਸ ਵਾਰ ਸਭ ਤੋਂ ਵੱਧ ਚਰਚਾ Mahindra Scorpio N Facelift ਨੂੰ ਲੈ ਕੇ ਹੈ।
ਲਾਂਚ ਤੋਂ ਬਾਅਦ ਤੋਂ ਹੀ Scorpio N ਮਹਿੰਦਰਾ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਅਤੇ ਲੋਕਪ੍ਰਿਯ SUV ਵਿੱਚੋਂ ਇੱਕ ਰਹੀ ਹੈ। ਹੁਣ ਕੰਪਨੀ ਇਸ ਨੂੰ ਹੋਰ ਵੀ ਪ੍ਰੀਮੀਅਮ ਅਤੇ ਆਧੁਨਿਕ ਬਣਾਉਣ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਪਾਈ ਤਸਵੀਰਾਂ ਤੋਂ ਇਸ ਦੇ ਕਈ ਨਵੇਂ ਫੀਚਰਾਂ ਬਾਰੇ ਜਾਣਕਾਰੀ ਮਿਲੀ ਹੈ।
ਪੈਨੋਰਾਮਿਕ ਸਨਰੂਫ ਦਾ ਮਿਲੇਗਾ ਫੀਚਰ
ਨਵੀਂ Scorpio N Facelift ਵਿੱਚ ਸਭ ਤੋਂ ਵੱਡਾ ਬਦਲਾਅ ਕੈਬਿਨ ਵਿੱਚ ਦੇਖਣ ਨੂੰ ਮਿਲੇਗਾ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਵਾਰ SUV ਵਿੱਚ ਪੈਨੋਰਾਮਿਕ ਸਨਰੂਫ ਦਿੱਤੀ ਜਾ ਸਕਦੀ ਹੈ। ਪਹਿਲਾਂ ਇਸ ਵਿੱਚ ਛੋਟੀ ਸਨਰੂਫ ਮਿਲਦੀ ਸੀ, ਪਰ ਹੁਣ ਪੂਰੀ ਛੱਤ ‘ਤੇ ਫੈਲੀ ਵੱਡੀ ਗਲਾਸ ਸਨਰੂਫ ਮਿਲਣ ਦੀ ਸੰਭਾਵਨਾ ਹੈ।
ਵੱਡੀ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ
ਨਵੇਂ ਮਾਡਲ ਵਿੱਚ ਪਹਿਲਾਂ ਨਾਲੋਂ ਵੱਡੀ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਮਿਲਣ ਦੀ ਉਮੀਦ ਹੈ। ਰਿਪੋਰਟਾਂ ਮੁਤਾਬਕ ਇਹ ਸਕ੍ਰੀਨ Mahindra Thar Roxx ਤੋਂ ਲਈ ਜਾ ਸਕਦੀ ਹੈ। ਇਸ ਨਾਲ ਸੈਂਟਰ ਕਨਸੋਲ ਦਾ ਡਿਜ਼ਾਈਨ ਵੀ ਬਦਲੇਗਾ ਅਤੇ AC ਵੈਂਟਸ ਦੀ ਪੋਜ਼ੀਸ਼ਨ ਵੀ ਨਵੀਂ ਹੋਵੇਗੀ।
ਡਿਜ਼ਿਟਲ ਇੰਸਟਰੂਮੈਂਟ ਕਲੱਸਟਰ
ਨਵੀਂ Scorpio N ਵਿੱਚ ਫੁੱਲੀ ਡਿਜ਼ਿਟਲ ਇੰਸਟਰੂਮੈਂਟ ਕਲੱਸਟਰ ਵੀ ਮਿਲ ਸਕਦਾ ਹੈ। ਇਸ ਵਿੱਚ ਸਪੀਡ, ਫਿਊਲ, ਟ੍ਰਿਪ ਅਤੇ ਹੋਰ ਜਾਣਕਾਰੀ ਐਨਾਲਾਗ ਮੀਟਰ ਦੀ ਥਾਂ ਡਿਜ਼ਿਟਲ ਸਕ੍ਰੀਨ ‘ਤੇ ਨਜ਼ਰ ਆਵੇਗੀ। ਇਹ ਫੀਚਰ ਵੀ Thar Roxx ਤੋਂ ਲਿਆ ਜਾ ਸਕਦਾ ਹੈ।
360 ਡਿਗਰੀ ਕੈਮਰਾ ਵੀ ਮਿਲ ਸਕਦਾ ਹੈ
ਇਨ੍ਹਾਂ ਤਿੰਨ ਵੱਡੇ ਅਪਗ੍ਰੇਡ ਤੋਂ ਇਲਾਵਾ, ਨਵੀਂ Scorpio N Facelift ਵਿੱਚ 360 ਡਿਗਰੀ ਕੈਮਰਾ ਵੀ ਦਿੱਤਾ ਜਾ ਸਕਦਾ ਹੈ, ਜਿਸ ਨਾਲ ਪਾਰਕਿੰਗ ਅਤੇ ਡਰਾਈਵਿੰਗ ਹੋਰ ਆਸਾਨ ਹੋਵੇਗੀ।
