Journalism Of Hope
BREAKING NEWS
ਲੁਧਿਆਣਾ ’ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ......ਰਜਵਾਹੇ ’ਚੋਂ 6 ਸਾਲਾ ਬੱਚੇ ਦੀ ਮਿਲੀ ਲਾਸ਼, ਤਾਰ ਨਾਲ ਬੰਨ੍ਹੇ ਹੋਏ ਸੀ ਹੱਥ-ਪੈਰ.......ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਸਾਬਕਾ PM ਡਾ. ਮਨਮੋਹਨ ਸਿੰਘ ਦੀ ਪਤਨੀ ਨਾਲ ਕੀਤੀ ਮੁਲਾਕਾਤ.......ਸਲਮਾਨ ਖਾਨ ਦੀ ਫਿਲਮ ‘ਮਾਤ੍ਰਭੂਮੀ’ ਨੂੰ ਸਰਕਾਰ ਤੋਂ ਮਿਲੀ NOC, ਹੁਣ CBFC ਦੀ ਮਨਜ਼ੂਰੀ ਦੀ ਉਡੀਕ.....ਮੈਡ ਸੰਧੂ ਕਤਲਕਾਂਡ: ਗੋਲਡੀ ਢਿੱਲੋਂ ਤੋਂ ਬਾਅਦ ਲੱਕੀ ਜੌਹਲ ਸਪੇਨ ਨੇ ਵੀ ਲਈ ਜ਼ਿੰਮੇਵਾਰੀ.......ਨੇਤਨਯਾਹੂ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਵਸ ਸਮਾਗਮ ਲਈ ਦਿੱਤਾ ਸੱਦਾ.......

ਵਟਸਐਪ ਨੇ ਕਈ ਯੂਜ਼ਰਾਂ ਦੇ ਅਕਾਊਂਟ 24 ਘੰਟਿਆਂ ਲਈ ‘ਅੰਡਰ ਰਿਵਿਊ’ ਕੀਤੇ, ਯੂਜ਼ਰ ਹੋਏ ਪ੍ਰੇਸ਼ਾਨ

WhatsApp users accounts under review: ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ ਅਚਾਨਕ “Under Review” (ਸਮੀਖਿਆ ਅਧੀਨ) ਦਿਖਾਉਂਦੇ ਹੋਏ 24 ਘੰਟਿਆਂ ਲਈ ਸੀਮਿਤ ਕਰ ਦਿੱਤਾ। ਇਸ ਦੌਰਾਨ ਪ੍ਰਭਾਵਿਤ ਯੂਜ਼ਰ ਐਪ ਦੇ ਜ਼ਿਆਦਾਤਰ ਫੀਚਰ ਵਰਤਣ ਤੋਂ ਵਾਂਝੇ ਰਹੇ। ਇਹ ਸਮੱਸਿਆ ਸੋਮਵਾਰ ਰਾਤ ਕਰੀਬ 8 ਵਜੇ ਸਾਹਮਣੇ ਆਈ […]
By : Published: 04 Aug 2026 09:57:AM
ਵਟਸਐਪ ਨੇ ਕਈ ਯੂਜ਼ਰਾਂ ਦੇ ਅਕਾਊਂਟ 24 ਘੰਟਿਆਂ ਲਈ ‘ਅੰਡਰ ਰਿਵਿਊ’ ਕੀਤੇ, ਯੂਜ਼ਰ ਹੋਏ ਪ੍ਰੇਸ਼ਾਨ

WhatsApp users accounts under review: ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ ਅਚਾਨਕ “Under Review” (ਸਮੀਖਿਆ ਅਧੀਨ) ਦਿਖਾਉਂਦੇ ਹੋਏ 24 ਘੰਟਿਆਂ ਲਈ ਸੀਮਿਤ ਕਰ ਦਿੱਤਾ। ਇਸ ਦੌਰਾਨ ਪ੍ਰਭਾਵਿਤ ਯੂਜ਼ਰ ਐਪ ਦੇ ਜ਼ਿਆਦਾਤਰ ਫੀਚਰ ਵਰਤਣ ਤੋਂ ਵਾਂਝੇ ਰਹੇ। ਇਹ ਸਮੱਸਿਆ ਸੋਮਵਾਰ ਰਾਤ ਕਰੀਬ 8 ਵਜੇ ਸਾਹਮਣੇ ਆਈ ਅਤੇ ਯੂਜ਼ਰਾਂ ਨੂੰ ਇਸ ਬਾਰੇ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।

ਇਸ਼ਤਿਹਾਰ

ਪ੍ਰਭਾਵਿਤ ਯੂਜ਼ਰਾਂ ਦੀ ਸਕਰੀਨ ‘ਤੇ ਸੁਨੇਹਾ ਦਿਖਾਈ ਦਿੱਤਾ ਕਿ “Account Under Review” ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਅਕਾਊਂਟ ਵਟਸਐਪ ਦੀਆਂ ਸੇਵਾ ਸ਼ਰਤਾਂ ਦੀ ਪਾਲਣਾ ਕਰਦਾ ਹੈ ਜਾਂ ਨਹੀਂ। ਸੁਨੇਹੇ ਵਿੱਚ ਇਹ ਵੀ ਕਿਹਾ ਗਿਆ ਕਿ ਸਮੀਖਿਆ ਦਾ ਨਤੀਜਾ 24 ਘੰਟਿਆਂ ਦੇ ਅੰਦਰ ਦਿੱਤਾ ਜਾਵੇਗਾ। ਨਾਲ ਹੀ ਜ਼ਿੰਮੇਵਾਰੀ ਨਾਲ ਵਟਸਐਪ ਵਰਤਣ ਅਤੇ ਚੋਰੀ ਹੋਏ ਫੋਨ ਨਾਲ ਸੰਬੰਧਿਤ ਜਾਣਕਾਰੀ ਵੀ ਦਿਖਾਈ ਗਈ।

ਇਸ ਘਟਨਾ ਤੋਂ ਬਾਅਦ ਕਈ ਯੂਜ਼ਰਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਕੁਝ ਯੂਜ਼ਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਅਕਾਊਂਟ ਬਿਨਾਂ ਕਿਸੇ ਚੇਤਾਵਨੀ ਦੇ ਬਲੌਕ ਹੋ ਗਏ, ਜਦਕਿ ਅਪੀਲ ਕਰਨ ‘ਤੇ ਵੀ ਸਿਰਫ਼ 24 ਘੰਟਿਆਂ ਦੀ ਸਮੀਖਿਆ ਵਾਲਾ ਸੁਨੇਹਾ ਹੀ ਮਿਲ ਰਿਹਾ ਹੈ। ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਰੋਜ਼ਾਨਾ ਕੰਮ ਵਟਸਐਪ ‘ਤੇ ਨਿਰਭਰ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਪਲੇਟਫਾਰਮ ਦੀ ਦੁਰਵਰਤੋਂ ਰੋਕਣ ਅਤੇ ਯੂਜ਼ਰਾਂ ਦੀ ਸੁਰੱਖਿਆ ਲਈ ਲਗਾਤਾਰ ਕਾਰਵਾਈ ਕਰਦੀ ਹੈ। ਉਨ੍ਹਾਂ ਮੰਨਿਆ ਕਿ ਕਈ ਵਾਰ ਗਲਤੀ ਨਾਲ ਵੀ ਅਕਾਊਂਟ ਸਮੀਖਿਆ ਅਧੀਨ ਚਲੇ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਕੰਪਨੀ ਜਲਦੀ ਜਾਂਚ ਪੂਰੀ ਕਰਕੇ ਪ੍ਰਭਾਵਿਤ ਯੂਜ਼ਰਾਂ ਦੀ ਸੇਵਾ ਬਹਾਲ ਕਰਨ ਦੀ ਕੋਸ਼ਿਸ਼ ਕਰਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News