Journalism Of Hope
BREAKING NEWS
PUNBUS-PRTC ਕੰਟਰੈਕਟ ਵਰਕਰਾਂ ਦਾ ਧਰਨਾ ਸਮਾਪਤ, ਟਰਾਂਸਪੋਰਟ ਵਿਭਾਗ ਨਾਲ ਅਹਿਮ ਮੰਗਾਂ ‘ਤੇ ਬਣੀ ਸਹਿਮਤੀ........ਪ੍ਰਾਈਵੇਟ ਸਕੂਲ ਫੀਸ ਮਾਮਲੇ ‘ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਹਾਈ ਕੋਰਟ ਵੱਲੋਂ ਅੰਤਰਿਮ ਰੋਕ.........ਵਿਧਾਨ ਸਭਾ ਮੌਨਸੂਨ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ, ਪੜ੍ਹੋ ਅੱਜ ਕੀ-ਕੀ ਮੁੱਦੇ ਚੁੱਕੇ ਗਏ ?........FSSAI ਦੀ ਡਾਬਰ ‘ਤੇ ਵੱਡੀ ਕਾਰਵਾਈ, ਕਈ ਉਤਪਾਦਾਂ ਦੀ ਵਿਕਰੀ ਰੋਕਣ ਦੇ ਹੁਕਮ.......ਕੈਨੇਡਾ ‘ਚ 24 ਸਾਲਾ ਪੰਜਾਬੀ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ‘ਚ ਮੌਤ !....

ਪਾਰਕਿੰਗ ਵਿਵਾਦ ਨੇ ਲਿਆ ਖ਼ੂਨੀ ਰੂਪ, ਦੁਕਾਨਦਾਰ ਤੇ ਪੁੱਤਰ ‘ਤੇ ਚੱਲੀਆਂ ਗੋਲੀਆਂ

Patiala Leela Bhawan Firing; ਪਟਿਆਲਾ ਦੇ ਲੀਲਾ ਭਵਨ ਇਲਾਕੇ ਵਿੱਚ ਮੰਗਲਵਾਰ ਨੂੰ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਦੁਕਾਨਦਾਰ ਅਤੇ ਉਸ ਦੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀਬਾਰੀ ਵਿੱਚ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ […]
Jaspreet Singh
By : Updated On: 04 Aug 2026 18:09:PM
ਪਾਰਕਿੰਗ ਵਿਵਾਦ ਨੇ ਲਿਆ ਖ਼ੂਨੀ ਰੂਪ, ਦੁਕਾਨਦਾਰ ਤੇ ਪੁੱਤਰ ‘ਤੇ ਚੱਲੀਆਂ ਗੋਲੀਆਂ

Patiala Leela Bhawan Firing; ਪਟਿਆਲਾ ਦੇ ਲੀਲਾ ਭਵਨ ਇਲਾਕੇ ਵਿੱਚ ਮੰਗਲਵਾਰ ਨੂੰ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਦੁਕਾਨਦਾਰ ਅਤੇ ਉਸ ਦੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀਬਾਰੀ ਵਿੱਚ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

ਇਸ਼ਤਿਹਾਰ

ਜ਼ਖ਼ਮੀ ਦੁਕਾਨਦਾਰ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਵਿਅਕਤੀ ਉਸ ਦੀ ਕਾਰ ਐਕਸੈਸਰੀਜ਼ ਦੀ ਦੁਕਾਨ ਦੇ ਬਾਹਰ ਆਪਣੀ ਕਾਰ ਖੜ੍ਹੀ ਕਰਕੇ ਕਿਤੇ ਜਾ ਰਿਹਾ ਸੀ। ਦੁਕਾਨਦਾਰ ਨੇ ਉਸ ਨੂੰ ਗੱਡੀ ਸਾਈਡ ‘ਤੇ ਲਗਾਉਣ ਲਈ ਕਿਹਾ, ਕਿਉਂਕਿ ਇਸ ਕਾਰਨ ਗਾਹਕਾਂ ਦੇ ਆਉਣ-ਜਾਣ ਵਿੱਚ ਦਿੱਕਤ ਆ ਰਹੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ।

ਦੁਕਾਨਦਾਰ ਮੁਤਾਬਕ ਗੁੱਸੇ ਵਿੱਚ ਆਏ ਵਿਅਕਤੀ ਨੇ ਪਿਸਤੌਲ ਕੱਢ ਕੇ ਉਸ ਅਤੇ ਉਸ ਦੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਾਅਦ ਮੁਲਜ਼ਮ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

ਡੀਐਸਪੀ ਸਿਟੀ ਸੰਜੀਵ ਸਿੰਗਲਾ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਇਲਾਕੇ ਵਿੱਚ ਵਾਪਰੀ ਹੈ, ਜਿੱਥੋਂ ਕੁਝ ਹੀ ਦੂਰੀ ‘ਤੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਪਟਿਆਲਾ ਦੇ ਸਰਕਾਰੀ ਨਿਵਾਸ ਸਥਿਤ ਹਨ। ਨੇੜੇ ਹੀ ਟ੍ਰੈਫਿਕ ਪੁਲਿਸ ਦਾ ਨਾਕਾ ਵੀ ਰਹਿੰਦਾ ਹੈ। ਦਿਨ-ਦਿਹਾੜੇ ਹੋਈ ਇਸ ਗੋਲੀਬਾਰੀ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Read Latest News and Breaking News at Daily Post TV, Browse for more News

Ad
Ad

Punjab District News