Journalism Of Hope
BREAKING NEWS
80ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ PM Modi ਨੇ 13ਵੀਂ ਵਾਰ ਲਾਲ ਤਿਰੰਗਾ ਲਹਿਰਾਇਆ........ਕੌਮੀ ਇਨਸਾਫ਼ ਮੋਰਚੇ ਦੇ ਮਾਰਚ ਨੂੰ ਲੈ ਕੇ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਸੀਲ, 4000 ਤੋਂ ਵੱਧ ਜਵਾਨ ਤਾਇਨਾਤ......ਇੰਡੋਨੇਸ਼ੀਆ ਵਿੱਚ ਆਇਆ 7.7 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ......ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ.....ਬੈਂਕਾਕ ਹਵਾਈ ਅੱਡੇ ’ਤੇ 30 ਘੰਟੇ ਫਸੇ ਰਹੇ 200 ਭਾਰਤੀ....ਖੇਤਾਂ ‘ਚ ਵਾਪਰਿਆ ਦਰਦਨਾਕ ਹਾਦਸਾ, ਰੋਟਾਵੇਟਰ ਦੀ ਲਪੇਟ ‘ਚ ਆਏ 11ਵੀਂ ਦੇ ਵਿਦਿਆਰਥੀ ਦੀ ਮੌਤ....

ਬੈਂਕਾਕ ਹਵਾਈ ਅੱਡੇ ’ਤੇ 30 ਘੰਟੇ ਫਸੇ ਰਹੇ 200 ਭਾਰਤੀ

200 Indians stranded at Bangkok airport: ਨਵੀਂ ਦਿੱਲੀ: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਹਵਾਈ ਅੱਡੇ ’ਤੇ ਕਰੀਬ 30 ਘੰਟਿਆਂ ਤੋਂ ਫਸੇ 200 ਭਾਰਤੀ ਯਾਤਰੀਆਂ ਨੂੰ ਆਖ਼ਰਕਾਰ ਰਾਹਤ ਮਿਲ ਗਈ। ਏਅਰ ਇੰਡੀਆ ਦੀ ਉਡਾਣ ਸ਼ੁੱਕਰਵਾਰ ਰਾਤ ਕਰੀਬ 10:30 ਵਜੇ ਯਾਤਰੀਆਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਈ। ਜਾਣਕਾਰੀ ਮੁਤਾਬਕ ਇਹ ਯਾਤਰੀ ਵੀਰਵਾਰ ਰਾਤ ਤੋਂ ਬੈਂਕਾਕ ਹਵਾਈ […]
Ranjit Singh
By : Published: 15 Aug 2026 08:39:AM
ਬੈਂਕਾਕ ਹਵਾਈ ਅੱਡੇ ’ਤੇ 30 ਘੰਟੇ ਫਸੇ ਰਹੇ 200 ਭਾਰਤੀ

200 Indians stranded at Bangkok airport: ਨਵੀਂ ਦਿੱਲੀ: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਹਵਾਈ ਅੱਡੇ ’ਤੇ ਕਰੀਬ 30 ਘੰਟਿਆਂ ਤੋਂ ਫਸੇ 200 ਭਾਰਤੀ ਯਾਤਰੀਆਂ ਨੂੰ ਆਖ਼ਰਕਾਰ ਰਾਹਤ ਮਿਲ ਗਈ। ਏਅਰ ਇੰਡੀਆ ਦੀ ਉਡਾਣ ਸ਼ੁੱਕਰਵਾਰ ਰਾਤ ਕਰੀਬ 10:30 ਵਜੇ ਯਾਤਰੀਆਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਈ। ਜਾਣਕਾਰੀ ਮੁਤਾਬਕ ਇਹ ਯਾਤਰੀ ਵੀਰਵਾਰ ਰਾਤ ਤੋਂ ਬੈਂਕਾਕ ਹਵਾਈ ਅੱਡੇ ’ਤੇ ਫਸੇ ਹੋਏ ਸਨ। ਉਹ ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਪਰਤ ਰਹੇ ਸਨ ਪਰ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਰਨਵੇਅ ਤੋਂ ਵਾਪਸ ਲਿਆਉਣਾ ਪਿਆ।

ਇਸ਼ਤਿਹਾਰ

ਲੰਬੇ ਸਮੇਂ ਤੱਕ ਉਡਾਣ ਨਾ ਮਿਲਣ ਕਾਰਨ ਯਾਤਰੀਆਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ। ਯਾਤਰੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਸਮੇਂ ਸਿਰ ਵਾਪਸੀ ਜਾਂ ਰਿਫੰਡ ਸਬੰਧੀ ਕੋਈ ਪ੍ਰਬੰਧ ਕੀਤਾ ਗਿਆ।

ਇਨ੍ਹਾਂ ਯਾਤਰੀਆਂ ਵਿੱਚ ਮੱਧ ਪ੍ਰਦੇਸ਼ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਲੋਕ ਸ਼ਾਮਲ ਸਨ। ਕਈ ਘੰਟਿਆਂ ਦੀ ਉਡੀਕ ਅਤੇ ਹੰਗਾਮੇ ਤੋਂ ਬਾਅਦ ਆਖ਼ਰਕਾਰ ਏਅਰ ਇੰਡੀਆ ਵੱਲੋਂ ਯਾਤਰੀਆਂ ਨੂੰ ਦਿੱਲੀ ਭੇਜਣ ਦਾ ਪ੍ਰਬੰਧ ਕੀਤਾ ਗਿਆ। ਲਗਭਗ 30 ਘੰਟਿਆਂ ਦੀ ਉਡੀਕ ਤੋਂ ਬਾਅਦ ਦੇਰ ਰਾਤ 200 ਭਾਰਤੀ ਯਾਤਰੀ ਦਿੱਲੀ ਲਈ ਰਵਾਨਾ ਹੋਏ।

Read Latest News and Breaking News at Daily Post TV, Browse for more News

Ad
Ad

Punjab District News