Journalism Of Hope
BREAKING NEWS
80ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ PM Modi ਨੇ 13ਵੀਂ ਵਾਰ ਲਾਲ ਤਿਰੰਗਾ ਲਹਿਰਾਇਆ........ਕੌਮੀ ਇਨਸਾਫ਼ ਮੋਰਚੇ ਦੇ ਮਾਰਚ ਨੂੰ ਲੈ ਕੇ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਸੀਲ, 4000 ਤੋਂ ਵੱਧ ਜਵਾਨ ਤਾਇਨਾਤ......ਇੰਡੋਨੇਸ਼ੀਆ ਵਿੱਚ ਆਇਆ 7.7 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ......ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ.....ਬੈਂਕਾਕ ਹਵਾਈ ਅੱਡੇ ’ਤੇ 30 ਘੰਟੇ ਫਸੇ ਰਹੇ 200 ਭਾਰਤੀ....ਖੇਤਾਂ ‘ਚ ਵਾਪਰਿਆ ਦਰਦਨਾਕ ਹਾਦਸਾ, ਰੋਟਾਵੇਟਰ ਦੀ ਲਪੇਟ ‘ਚ ਆਏ 11ਵੀਂ ਦੇ ਵਿਦਿਆਰਥੀ ਦੀ ਮੌਤ....

ਕੌਮੀ ਇਨਸਾਫ਼ ਮੋਰਚੇ ਦੇ ਮਾਰਚ ਨੂੰ ਲੈ ਕੇ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਸੀਲ, 4000 ਤੋਂ ਵੱਧ ਜਵਾਨ ਤਾਇਨਾਤ

Chandigarh Entry points sealed:ਚੰਡੀਗੜ੍ਹ: ਆਜ਼ਾਦੀ ਦਿਵਸ ਮੌਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਲੋਕ ਭਵਨ ਤੱਕ ਰੋਸ ਮਾਰਚ ਕੱਢਣ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਮੋਰਚੇ ਦੇ ਪ੍ਰਸਤਾਵਿਤ ਮਾਰਚ ਅਤੇ ਪੰਜਾਬ ਦੇ ਰਾਜਪਾਲ ਦੇ ‘ਐਟ ਹੋਮ’ ਸਮਾਗਮ ਨੂੰ ਦੇਖਦਿਆਂ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ […]
Ranjit Singh
By : Published: 15 Aug 2026 09:07:AM
ਕੌਮੀ ਇਨਸਾਫ਼ ਮੋਰਚੇ ਦੇ ਮਾਰਚ ਨੂੰ ਲੈ ਕੇ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਸੀਲ, 4000 ਤੋਂ ਵੱਧ ਜਵਾਨ ਤਾਇਨਾਤ

Chandigarh Entry points sealed:ਚੰਡੀਗੜ੍ਹ: ਆਜ਼ਾਦੀ ਦਿਵਸ ਮੌਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਲੋਕ ਭਵਨ ਤੱਕ ਰੋਸ ਮਾਰਚ ਕੱਢਣ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਮੋਰਚੇ ਦੇ ਪ੍ਰਸਤਾਵਿਤ ਮਾਰਚ ਅਤੇ ਪੰਜਾਬ ਦੇ ਰਾਜਪਾਲ ਦੇ ‘ਐਟ ਹੋਮ’ ਸਮਾਗਮ ਨੂੰ ਦੇਖਦਿਆਂ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੰਜਾਬ ਲੋਕ ਭਵਨ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕੌਮੀ ਇਨਸਾਫ਼ ਮੋਰਚਾ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਮੋਹਾਲੀ-ਚੰਡੀਗੜ੍ਹ ਸਰਹੱਦ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ।

ਇਸ਼ਤਿਹਾਰ

ਬੁੜੈਲ ਜੇਲ੍ਹ ਰੋਡ ਬੈਰੀਅਰ (ਸੈਕਟਰ 50/51), ਮਟੌਰ ਬੈਰੀਅਰ (ਸੈਕਟਰ 51/52) ਅਤੇ ਕਜਹੇੜੀ ਚੌਕ (ਸੈਕਟਰ 52/53) ਸਮੇਤ ਮੁੱਖ ਐਂਟਰੀ ਪੁਆਇੰਟਾਂ ’ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਸੁਰੱਖਿਆ ਬਲਾਂ ਕੋਲ ਵਾਟਰ ਕੈਨਨ ਅਤੇ ਅੱਥਰੂ ਗੈਸ ਦੇ ਪ੍ਰਬੰਧ ਵੀ ਕੀਤੇ ਗਏ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

4000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਆਜ਼ਾਦੀ ਦਿਵਸ ਦੇ ਮੱਦੇਨਜ਼ਰ ਯੂਟੀ ਪੁਲਿਸ ਅਤੇ ਰਿਜ਼ਰਵ ਫੋਰਸ ਦੇ 4000 ਤੋਂ ਵੱਧ ਜਵਾਨ ਚੰਡੀਗੜ੍ਹ ਵਿੱਚ ਤਾਇਨਾਤ ਕੀਤੇ ਗਏ ਹਨ। ਪੰਜਾਬ ਲੋਕ ਭਵਨ ਦੇ ਨੇੜੇ ਰੈਪਿਡ ਐਕਸ਼ਨ ਫੋਰਸ (RAF) ਦੀ ਤਾਇਨਾਤੀ ਵੀ ਕੀਤੀ ਗਈ ਹੈ।

‘ਐਟ ਹੋਮ’ ਸਮਾਗਮ ਕਾਰਨ ਟ੍ਰੈਫਿਕ ਪਾਬੰਦੀਆਂ
15 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਲੋਕ ਭਵਨ ਵਿੱਚ ਹੋਣ ਵਾਲੇ ‘ਐਟ ਹੋਮ’ ਸਮਾਗਮਾਂ ਕਾਰਨ ਦੁਪਹਿਰ 3 ਵਜੇ ਤੋਂ ਸਮਾਗਮ ਦੀ ਸਮਾਪਤੀ ਤੱਕ ਆਲੇ-ਦੁਆਲੇ ਦੀਆਂ ਕਈ ਸੜਕਾਂ ’ਤੇ ਆਮ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ। ਇਸ ਦੌਰਾਨ ਟ੍ਰੈਫਿਕ ਨੂੰ ਬਦਲਵੇਂ ਰੂਟਾਂ ’ਤੇ ਡਾਇਵਰਟ ਕੀਤਾ ਜਾਵੇਗਾ। ਸਿਰਫ਼ ਸੱਦੇ ਗਏ ਮਹਿਮਾਨਾਂ ਅਤੇ ਐਮਰਜੈਂਸੀ ਵਾਹਨਾਂ ਨੂੰ ਹੀ ਨਿਰਧਾਰਤ ਰਸਤਿਆਂ ਰਾਹੀਂ ਜਾਣ ਦੀ ਇਜਾਜ਼ਤ ਹੋਵੇਗੀ।

ਪੰਜਾਬ ਲੋਕ ਭਵਨ ਦੇ ਆਲੇ-ਦੁਆਲੇ ਇਹ ਰਸਤੇ ਰਹਿਣਗੇ ਬੰਦ
ਸੈਕਟਰ 5/6/7/8 ਗੋਲਚੱਕਰ ਤੋਂ ਵਿਗਿਆਨ ਪਥ ਅਤੇ ਸੁਖਨਾ ਪਥ ਦੇ ਟੀ-ਪੁਆਇੰਟ ਤੱਕ ਆਵਾਜਾਈ ਬੰਦ ਰਹੇਗੀ।
ਗੋਲਫ ਕਲੱਬ ਵਾਲੇ ਰਸਤੇ ਰਾਹੀਂ ਆਉਣ ਵਾਲੇ ਸੱਦੇ ਗਏ ਮਹਿਮਾਨਾਂ ਨੂੰ ਵਾਹਨਾਂ ਦੀ ਵਿੰਡਸਕਰੀਨ ’ਤੇ ਅਧਿਕਾਰਤ ਪਾਰਕਿੰਗ ਲੇਬਲ ਲਗਾਉਣਾ ਹੋਵੇਗਾ।
ਗੋਲਫ ਕਲੱਬ ਦੇ ਮੈਂਬਰ ਦੁਪਹਿਰ 3 ਵਜੇ ਤੋਂ ਬਾਅਦ ਸੈਕਟਰ 7/26 ਡਿਵਾਈਡਿੰਗ ਰੋਡ ਰਾਹੀਂ ਸੁਖਨਾ ਪਥ ਦੀ ਵਰਤੋਂ ਕਰ ਸਕਣਗੇ।
ਹਰਿਆਣਾ ਲੋਕ ਭਵਨ ਦੇ ਨੇੜੇ ਵੀ ਟ੍ਰੈਫਿਕ ਡਾਇਵਰਟ
ਗੁਰਸਾਗਰ ਸਾਹਿਬ ਗੁਰਦੁਆਰਾ ਟਰਨ ਤੋਂ ਵਿਗਿਆਨ ਪਥ ਰਾਹੀਂ ਸੈਕਟਰ 5/6/7/8 ਚੌਕ ਤੱਕ ਦਾ ਰਸਤਾ ਆਮ ਲੋਕਾਂ ਲਈ ਬੰਦ ਰਹੇਗਾ।
ਪੰਚਕੂਲਾ ਵੱਲੋਂ ਆਉਣ ਵਾਲੇ ਸੱਦੇ ਗਏ ਮਹਿਮਾਨਾਂ ਨੂੰ ਗੋਲਫ ਕਲੱਬ ਵਾਲੇ ਰਸਤੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਆਮ ਲੋਕਾਂ ਨੂੰ ਸੁਖਨਾ ਝੀਲ ਵੱਲ ਜਾਣ ਲਈ ਰਾਕ ਗਾਰਡਨ ਵਾਲੇ ਪਾਸੇ ਤੋਂ ਉੱਤਰ ਮਾਰਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।

ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 15 ਅਗਸਤ ਨੂੰ ਸੁਰੱਖਿਆ ਪ੍ਰਬੰਧਾਂ ਅਤੇ ਟ੍ਰੈਫਿਕ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦਿਆਂ ਬੇਲੋੜੀ ਯਾਤਰਾ ਤੋਂ ਬਚਣ ਅਤੇ ਬਦਲਵੇਂ ਰੂਟਾਂ ਦੀ ਵਰਤੋਂ ਕਰਨ।

Read Latest News and Breaking News at Daily Post TV, Browse for more News

Ad
Ad

Punjab District News