Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

ਬਜ਼ੁਰਗਾਂ ਨੂੰ ਵੱਡੀ ਰਾਹਤ: ਫਿੰਗਰਪ੍ਰਿੰਟ ਨਾ ਮਿਲਣ ’ਤੇ ਵੀ ਮਿਲੇਗੀ ਪੈਨਸ਼ਨ

Big relief for senior citizens on pension: ਚੰਡੀਗੜ੍ਹ: ਪੰਜਾਬ ਸਮੇਤ ਦੇਸ਼ ਭਰ ਦੇ ਪੈਨਸ਼ਨਰਾਂ ਅਤੇ ਬਜ਼ੁਰਗਾਂ ਲਈ ਰਾਹਤ ਦੀ ਖ਼ਬਰ ਹੈ। ਜੇਕਰ ਡਾਕਘਰ ਜਾਂ ਇੰਡੀਆ ਪੋਸਟ ਪੇਮੈਂਟ ਬੈਂਕ (IPPB) ਦੀ ਡੋਰਸਟੈਪ ਬੈਂਕਿੰਗ ਸੇਵਾ ਦੌਰਾਨ ਫਿੰਗਰਪ੍ਰਿੰਟ ਮੈਚ ਨਹੀਂ ਹੁੰਦਾ ਤਾਂ ਵੀ ਪੈਨਸ਼ਨ ਦਾ ਭੁਗਤਾਨ ਨਹੀਂ ਰੁਕੇਗਾ। ਬਾਇਓਮੈਟ੍ਰਿਕ ਆਥੈਂਟੀਕੇਸ਼ਨ ਫੇਲ ਹੋਣ ਦੀ ਸਥਿਤੀ ਵਿੱਚ ਹੁਣ ਫੇਸ ਆਥੈਂਟੀਕੇਸ਼ਨ […]
By : Updated On: 16 Aug 2026 13:48:PM
ਬਜ਼ੁਰਗਾਂ ਨੂੰ ਵੱਡੀ ਰਾਹਤ: ਫਿੰਗਰਪ੍ਰਿੰਟ ਨਾ ਮਿਲਣ ’ਤੇ ਵੀ ਮਿਲੇਗੀ ਪੈਨਸ਼ਨ

Big relief for senior citizens on pension: ਚੰਡੀਗੜ੍ਹ: ਪੰਜਾਬ ਸਮੇਤ ਦੇਸ਼ ਭਰ ਦੇ ਪੈਨਸ਼ਨਰਾਂ ਅਤੇ ਬਜ਼ੁਰਗਾਂ ਲਈ ਰਾਹਤ ਦੀ ਖ਼ਬਰ ਹੈ। ਜੇਕਰ ਡਾਕਘਰ ਜਾਂ ਇੰਡੀਆ ਪੋਸਟ ਪੇਮੈਂਟ ਬੈਂਕ (IPPB) ਦੀ ਡੋਰਸਟੈਪ ਬੈਂਕਿੰਗ ਸੇਵਾ ਦੌਰਾਨ ਫਿੰਗਰਪ੍ਰਿੰਟ ਮੈਚ ਨਹੀਂ ਹੁੰਦਾ ਤਾਂ ਵੀ ਪੈਨਸ਼ਨ ਦਾ ਭੁਗਤਾਨ ਨਹੀਂ ਰੁਕੇਗਾ। ਬਾਇਓਮੈਟ੍ਰਿਕ ਆਥੈਂਟੀਕੇਸ਼ਨ ਫੇਲ ਹੋਣ ਦੀ ਸਥਿਤੀ ਵਿੱਚ ਹੁਣ ਫੇਸ ਆਥੈਂਟੀਕੇਸ਼ਨ ਅਤੇ OTP ਵੈਰੀਫਿਕੇਸ਼ਨ ਵਰਗੇ ਵਿਕਲਪਾਂ ਰਾਹੀਂ ਤੁਰੰਤ ਪਛਾਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਰਿਪੋਰਟ ਮੁਤਾਬਕ ਪਿਛਲੇ ਤਿੰਨ ਸਾਲਾਂ ਵਿੱਚ ਬਾਇਓਮੈਟ੍ਰਿਕ ਫੇਲਿਅਰ ਦੀ ਦਰ 32.7 ਫੀਸਦੀ ਤੋਂ ਘਟ ਕੇ 10.9 ਫੀਸਦੀ ਰਹਿ ਗਈ ਹੈ।

ਘਰ ਬੈਠਿਆਂ ਮਿਲੇਗੀ ਪੈਨਸ਼ਨ
ਡੋਰਸਟੈਪ ਬੈਂਕਿੰਗ ਤਹਿਤ ਚੱਲਣ-ਫਿਰਨ ਵਿੱਚ ਅਸਮਰੱਥ ਜਾਂ ਬਜ਼ੁਰਗ ਪੈਨਸ਼ਨਰਾਂ ਦੇ ਘਰ ਡਾਕੀਆ ਜਾਂ ਗ੍ਰਾਮੀਣ ਡਾਕ ਸੇਵਕ ਪਹੁੰਚ ਕੇ ਨਕਦ ਭੁਗਤਾਨ ਕਰ ਸਕਦਾ ਹੈ। ਪੈਨਸ਼ਨਰ ਨਜ਼ਦੀਕੀ ਡਾਕਘਰ, ਡਾਕੀਏ ਜਾਂ IPPB ਮੋਬਾਈਲ ਐਪ ਰਾਹੀਂ ਘਰ ’ਤੇ ਕੈਸ਼ ਡਿਲਿਵਰੀ ਦੀ ਬੇਨਤੀ ਕਰ ਸਕਦੇ ਹਨ। ਦੇਸ਼ ਭਰ ਵਿੱਚ 1.64 ਲੱਖ ਤੋਂ ਵੱਧ ਡਾਕਘਰਾਂ ਦੇ ਨੈੱਟਵਰਕ ਰਾਹੀਂ IPPB ਦੀਆਂ ਬੈਂਕਿੰਗ ਸੇਵਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚੋਂ 1.39 ਲੱਖ ਤੋਂ ਵੱਧ ਕੇਂਦਰ ਪੇਂਡੂ ਖੇਤਰਾਂ ਵਿੱਚ ਹਨ।

ਡਿਜੀਟਲ ਲਾਈਫ ਸਰਟੀਫਿਕੇਟ ਵੀ ਘਰ ’ਤੇ
ਬਜ਼ੁਰਗ ਪੈਨਸ਼ਨਰਾਂ ਨੂੰ ਹਰ ਸਾਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਬੈਂਕ ਜਾਂ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਡਾਕੀਆ ਘਰ ਆ ਕੇ ਬਾਇਓਮੈਟ੍ਰਿਕ ਜਾਂ ਫੇਸ ਸਕੈਨ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਤਿਆਰ ਕਰ ਸਕਦਾ ਹੈ।

AePS ਰਾਹੀਂ ਕਿਸੇ ਵੀ ਬੈਂਕ ਤੋਂ ਪੈਸੇ ਕਢਵਾਉਣ ਦੀ ਸਹੂਲਤ
ਆਧਾਰ ਇਨੇਬਲਡ ਪੇਮੈਂਟ ਸਿਸਟਮ (AePS) ਰਾਹੀਂ ਪੈਨਸ਼ਨਰ ਦਾ ਖਾਤਾ ਕਿਸੇ ਵੀ ਬੈਂਕ—ਜਿਵੇਂ PNB, SBI ਜਾਂ ਹੋਰ ਬੈਂਕ—ਵਿੱਚ ਹੋਣ ਦੇ ਬਾਵਜੂਦ ਡਾਕੀਆ ਆਧਾਰ ਵੈਰੀਫਿਕੇਸ਼ਨ ਰਾਹੀਂ ਘਰ ਬੈਠਿਆਂ ਨਕਦੀ ਕਢਵਾ ਕੇ ਦੇ ਸਕਦਾ ਹੈ।

ਫਿੰਗਰਪ੍ਰਿੰਟ ਫੇਲ ਹੋਣ ’ਤੇ ਦੋ ਵਿਕਲਪ

  1. ਫੇਸ ਆਥੈਂਟੀਕੇਸ਼ਨ:
    ਮੋਬਾਈਲ ਕੈਮਰੇ ਰਾਹੀਂ ਪੈਨਸ਼ਨਰ ਦੇ ਚਿਹਰੇ ਨੂੰ ਸਕੈਨ ਕਰਕੇ ਪਛਾਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
  2. OTP ਵੈਰੀਫਿਕੇਸ਼ਨ:
    ਬੈਂਕ ਜਾਂ ਆਧਾਰ ਨਾਲ ਲਿੰਕ ਮੋਬਾਈਲ ਨੰਬਰ ’ਤੇ ਆਏ OTP ਰਾਹੀਂ ਆਥੈਂਟੀਕੇਸ਼ਨ ਪੂਰੀ ਕੀਤੀ ਜਾ ਸਕਦੀ ਹੈ।

ਇਨ੍ਹਾਂ ਵਿਕਲਪਾਂ ਰਾਹੀਂ ਵੈਰੀਫਿਕੇਸ਼ਨ ਪੂਰਾ ਹੋਣ ਤੋਂ ਬਾਅਦ 1 ਤੋਂ 3 ਮਿੰਟ ਵਿੱਚ ਪੈਨਸ਼ਨ ਦੀ ਨਕਦ ਅਦਾਇਗੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤਰ੍ਹਾਂ ਫਿੰਗਰਪ੍ਰਿੰਟ ਮੈਚ ਨਾ ਹੋਣ ਕਾਰਨ ਬਜ਼ੁਰਗ ਪੈਨਸ਼ਨਰਾਂ ਨੂੰ ਪੈਨਸ਼ਨ ਲੈਣ ਲਈ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ।

Read Latest News and Breaking News at Daily Post TV, Browse for more News

Ad
Ad

Punjab District News