Journalism Of Hope
BREAKING NEWS
ਪੰਜ ਤੱਤਾਂ 'ਚ ਵਿਲੀਨ ਹੋਏ DIG ਪਰਮਿੰਦਰ ਸਿੰਘ, ਦਰਦਨਾਕ ਸੜਕ ਹਾਦਸੇ 'ਚ ਗਈ ਸੀ ਜਾਨ.....ਚੰਡੀਗੜ੍ਹ ਪੁਲਿਸ ਨੇ ਕਰਵਾਇਆ ਸਿਮਰਨਜੀਤ ਮਾਨ ਦਾ ਮੈਡੀਕਲ, ਨਹੀਂ ਮਿਲਿਆ ਸੱਟ ਦਾ ਕੋਈ ਵੀ ਨਿਸ਼ਾਨ.......ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ.....ਪੰਜੋਖਰਾ ਸਾਹਿਬ ਵਿਵਾਦ: 25 ਅਗਸਤ ਦੀ ਮੀਟਿੰਗ ਹੁਣ ਅੰਬਾਲਾ ’ਚ, ਵੱਡੇ ਫੈਸਲੇ ਦੇ ਆਸਾਰ.....ਅੰਮ੍ਰਿਤਸਰ ਵਿੱਚ ਬਣੇਗਾ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ......ਛੁੱਟੀ ’ਤੇ ਆਏ ਫੌਜੀ ਜਵਾਨ ਨੇ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ......TMC ਦਫ਼ਤਰ ‘ਚ ਫਾਹੇ ਨਾਲ ਲਟਕਦੀ ਮਿਲੀ ਸਾਬਕਾ ਡਿਪਟੀ ਸਪੀਕਰ ਦੀ ਲਾਸ਼, ‘ਸੁਸਾਈਡ ਨੋਟ’ ਵੀ ਬਰਾਮਦ....

ਖਨੌਰੀ ਬਾਰਡਰ ਪਹੁੰਚਿਆ ਕਿਸਾਨਾਂ ਦਾ ਕਾਫਲਾ, ਹਰਿਆਣਾ ਪੁਲਿਸ ਨੇ ਕੀਤੀ ਬੈਰੀਕੇਡਿੰਗ

Farmers reaches Khanauri border: ਖਨੌਰੀ ਬਾਰਡਰ: ਕਿਸਾਨਾਂ ਦਾ ਕਾਫਲਾ ਖਨੌਰੀ ਬਾਰਡਰ ਤੱਕ ਪਹੁੰਚ ਚੁੱਕਾ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਹੈ। ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਸ ਵਾਰ ਕਿਸਾਨਾਂ ਵੱਲੋਂ ਰਸਤਾ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ […]
Ranjit Singh
By : Updated On: 16 Aug 2026 14:36:PM
ਖਨੌਰੀ ਬਾਰਡਰ ਪਹੁੰਚਿਆ ਕਿਸਾਨਾਂ ਦਾ ਕਾਫਲਾ, ਹਰਿਆਣਾ ਪੁਲਿਸ ਨੇ ਕੀਤੀ ਬੈਰੀਕੇਡਿੰਗ

Farmers reaches Khanauri border: ਖਨੌਰੀ ਬਾਰਡਰ: ਕਿਸਾਨਾਂ ਦਾ ਕਾਫਲਾ ਖਨੌਰੀ ਬਾਰਡਰ ਤੱਕ ਪਹੁੰਚ ਚੁੱਕਾ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ ਹੈ। ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਸ ਵਾਰ ਕਿਸਾਨਾਂ ਵੱਲੋਂ ਰਸਤਾ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੁਤਾਬਕ ਕਿਸਾਨ ਇੱਥੋਂ ਸ਼ੁਭਕਰਨ ਸਿੰਘ ਦੀ ਮਿੱਟੀ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵੱਲ ਰਵਾਨਾ ਹੋਣਾ ਚਾਹੁੰਦੇ ਹਨ।

ਇਸ਼ਤਿਹਾਰ

ਪਹਿਲਾਂ ਹਰਿਆਣਾ ਪ੍ਰਸ਼ਾਸਨ ਨਾਲ ਗੱਲਬਾਤ
ਡੱਲੇਵਾਲ ਨੇ ਦੱਸਿਆ ਕਿ ਕਿਸਾਨਾਂ ਦੇ ਪੰਜ ਮੈਂਬਰਾਂ ਦਾ ਵਫ਼ਦ ਪਹਿਲਾਂ ਹਰਿਆਣਾ ਪੁਲਿਸ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰੇਗਾ ਅਤੇ ਦਿੱਲੀ ਜਾਣ ਲਈ ਰਸਤਾ ਦੇਣ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਰਸਤਾ ਨਹੀਂ ਦਿੱਤਾ ਜਾਂਦਾ ਤਾਂ ਕਿਸਾਨ ਸੜਕ ਦੇ ਪਾਸੇ ਹੀ ਧਰਨਾ ਲਗਾਉਣਗੇ ਅਤੇ ਆਵਾਜਾਈ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨਗੇ।

14 ਦਿਨਾਂ ਦਾ ਸਾਮਾਨ ਲੈ ਕੇ ਆਏ ਕਿਸਾਨ
ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਕਿਸਾਨ 14 ਦਿਨਾਂ ਲਈ ਲੋੜੀਂਦਾ ਸਾਮਾਨ ਅਤੇ ਕੱਪੜੇ ਘਰਾਂ ਤੋਂ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਰਸਤਾ ਨਹੀਂ ਖੋਲ੍ਹਦੀ ਤਾਂ ਕਿਸਾਨ ਸਾਈਡ ’ਤੇ ਬੈਠ ਕੇ ਹਾਈਕੋਰਟ ਅਤੇ ਸੁਪਰੀਮ ਕੋਰਟ ਤੋਂ ਰਸਤਾ ਖੁਲਵਾਉਣ ਦੀ ਮੰਗ ਕਰਨਗੇ। ਡੱਲੇਵਾਲ ਨੇ ਕਿਹਾ ਕਿ ਪਿਛਲੇ ਕਿਸਾਨ ਮੋਰਚੇ ਦੌਰਾਨ ਸੁਪਰੀਮ ਕੋਰਟ ਵੱਲੋਂ ਵੀ ਇਹ ਟਿੱਪਣੀ ਕੀਤੀ ਗਈ ਸੀ ਕਿ ਕਿਸੇ ਨੂੰ ਰਸਤਾ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵਾਰ ਕਿਸਾਨਾਂ ਨੇ ਨਹੀਂ, ਸਗੋਂ ਪੁਲਿਸ ਪ੍ਰਸ਼ਾਸਨ ਨੇ ਰਸਤਾ ਰੋਕਿਆ ਹੋਇਆ ਹੈ।

ਫਿਲਹਾਲ ਖਨੌਰੀ ਬਾਰਡਰ ’ਤੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਅਤੇ ਕਿਸਾਨਾਂ ਤੇ ਹਰਿਆਣਾ ਪ੍ਰਸ਼ਾਸਨ ਵਿਚਾਲੇ ਗੱਲਬਾਤ ਤੋਂ ਬਾਅਦ ਹੀ ਅਗਲੀ ਸਥਿਤੀ ਸਪੱਸ਼ਟ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News