ਅਮਰੀਕਾ ’ਚ H-1B ਧਾਰਕਾਂ ਲਈ ਵੱਡਾ ਅਪਡੇਟ, 15 ਸਤੰਬਰ ਤੋਂ ਨਵੇਂ ਫਾਰਮ ਲਾਜ਼ਮੀ, ਨਹੀਂ ਤਾਂ….
US Visa Update; ਅਮਰੀਕਾ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ, H-1B ਵੀਜ਼ਾ ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਹਿਮ ਖ਼ਬਰ ਹੈ। ਅਮਰੀਕੀ ਇਮੀਗ੍ਰੇਸ਼ਨ ਅਥਾਰਟੀ USCIS ਨੇ ਵੀਜ਼ਾ ਸਟੇਟਸ ਅਤੇ ਵਰਕ ਪਰਮਿਟ ਨਾਲ ਜੁੜੇ ਦੋ ਮਹੱਤਵਪੂਰਨ ਫਾਰਮਾਂ ਵਿੱਚ ਬਦਲਾਅ ਕੀਤਾ ਹੈ।
15 ਸਤੰਬਰ 2026 ਤੋਂ ਪੁਰਾਣੇ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਸਿਰਫ਼ ਨਵੇਂ ਵਰਜ਼ਨ ਵਾਲੇ ਫਾਰਮ ਹੀ ਮਨਜ਼ੂਰ ਹੋਣਗੇ। ਇਸ ਲਈ ਜੇਕਰ ਤੁਸੀਂ ਅਮਰੀਕਾ ਵਿੱਚ ਰਹਿੰਦੇ ਹੋਏ ਵੀਜ਼ਾ ਸਟੇਟਸ ਬਦਲਣ, ਵਧਾਉਣ ਜਾਂ ਵਰਕ ਪਰਮਿਟ ਲਈ ਅਰਜ਼ੀ ਦੇਣ ਜਾ ਰਹੇ ਹੋ ਤਾਂ ਫਾਰਮ ਦੀ Edition Date ਜ਼ਰੂਰ ਚੈੱਕ ਕਰੋ।
ਕਿਹੜੇ ਫਾਰਮਾਂ ਵਿੱਚ ਹੋਇਆ ਬਦਲਾਅ?
Form I-539:
ਇਸ ਫਾਰਮ ਦੀ ਵਰਤੋਂ ਅਮਰੀਕਾ ਵਿੱਚ ਨਾਨ-ਇਮੀਗ੍ਰੈਂਟ ਵੀਜ਼ਾ ਸਟੇਟਸ ਨੂੰ ਵਧਾਉਣ ਜਾਂ ਬਦਲਣ ਲਈ ਕੀਤੀ ਜਾਂਦੀ ਹੈ। H-1B ਵੀਜ਼ਾ ਧਾਰਕਾਂ ਦੇ H-4 Dependent ਜੀਵਨਸਾਥੀ ਜਾਂ ਬੱਚੇ ਇਸ ਫਾਰਮ ਦੀ ਵਰਤੋਂ ਕਰ ਸਕਦੇ ਹਨ। H-1B ਵੀਜ਼ਾ ਧਾਰਕ ਖੁਦ ਇਸ ਕੰਮ ਲਈ Form I-129 ਦੀ ਵਰਤੋਂ ਕਰਦੇ ਹਨ।
Form I-765:
ਇਸ ਫਾਰਮ ਰਾਹੀਂ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਯਾਨੀ Employment Authorization Document (EAD) ਲਈ ਅਰਜ਼ੀ ਦਿੱਤੀ ਜਾਂਦੀ ਹੈ। H-4 ਜੀਵਨਸਾਥੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਇਸ ਫਾਰਮ ਰਾਹੀਂ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ।
ਪੁਰਾਣੇ ਫਾਰਮ ਕਦੋਂ ਹੋ ਜਾਣਗੇ ਬੇਕਾਰ?
Form I-539 ਦਾ 28 ਅਗਸਤ 2024 ਵਾਲਾ ਪੁਰਾਣਾ ਵਰਜ਼ਨ 15 ਸਤੰਬਰ 2026 ਤੋਂ ਬਾਅਦ ਸਵੀਕਾਰ ਨਹੀਂ ਕੀਤਾ ਜਾਵੇਗਾ।
ਇਸੇ ਤਰ੍ਹਾਂ Form I-765 ਦਾ 21 ਅਗਸਤ 2025 ਵਾਲਾ ਪੁਰਾਣਾ ਵਰਜ਼ਨ ਵੀ 15 ਸਤੰਬਰ ਤੋਂ ਬਾਅਦ ਮੰਨਿਆ ਨਹੀਂ ਜਾਵੇਗਾ। ਇਸ ਦੀ ਥਾਂ 15 ਸਤੰਬਰ 2026 ਵਾਲਾ ਨਵਾਂ ਵਰਜ਼ਨ ਵਰਤਣਾ ਪਵੇਗਾ।
ਜੇਕਰ ਅਰਜ਼ੀ 15 ਸਤੰਬਰ ਤੋਂ ਪਹਿਲਾਂ ਜਮ੍ਹਾਂ ਕਰਵਾਈ ਜਾਂਦੀ ਹੈ ਤਾਂ ਪੁਰਾਣਾ ਫਾਰਮ ਸਵੀਕਾਰ ਕੀਤਾ ਜਾ ਸਕਦਾ ਹੈ। ਪਰ 15 ਸਤੰਬਰ ਜਾਂ ਇਸ ਤੋਂ ਬਾਅਦ ਪੁਰਾਣਾ ਫਾਰਮ ਜਮ੍ਹਾਂ ਕਰਨ ’ਤੇ ਅਰਜ਼ੀ ਰਿਜੈਕਟ ਹੋ ਸਕਦੀ ਹੈ।
ਕੋਈ Grace Period ਨਹੀਂ
ਇਸ ਨਵੇਂ ਨਿਯਮ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ USCIS ਵੱਲੋਂ ਕੋਈ Grace Period ਨਹੀਂ ਦਿੱਤਾ ਗਿਆ ਹੈ।
ਇਸ ਦਾ ਮਤਲਬ ਹੈ ਕਿ 15 ਸਤੰਬਰ ਜਾਂ ਇਸ ਤੋਂ ਬਾਅਦ ਗਲਤੀ ਨਾਲ ਪੁਰਾਣਾ ਫਾਰਮ ਜਮ੍ਹਾਂ ਹੋਣ ’ਤੇ ਅਰਜ਼ੀ ਸਿੱਧੀ ਰਿਜੈਕਟ ਕੀਤੀ ਜਾ ਸਕਦੀ ਹੈ। ਬਾਅਦ ਵਿੱਚ ਫਾਰਮ ਠੀਕ ਕਰਨ ਦਾ ਮੌਕਾ ਮਿਲਣਾ ਲਾਜ਼ਮੀ ਨਹੀਂ ਹੋਵੇਗਾ।
ਇਸ ਲਈ ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਸਤੰਬਰ ਵਿੱਚ ਵੀਜ਼ਾ ਸਟੇਟਸ ਜਾਂ ਵਰਕ ਪਰਮਿਟ ਨਾਲ ਸਬੰਧਤ ਅਰਜ਼ੀ ਦੇਣ ਜਾ ਰਿਹਾ ਹੈ ਤਾਂ ਫਾਰਮ ਦੀ Edition Date ਨੂੰ ਦੋ ਵਾਰ ਜ਼ਰੂਰ ਚੈੱਕ ਕਰੋ। ਛੋਟੀ ਜਿਹੀ ਗਲਤੀ ਕਾਰਨ ਅਰਜ਼ੀ ਰਿਜੈਕਟ ਹੋਣ ਨਾਲ ਸਮੇਂ ਅਤੇ ਪੈਸੇ ਦੋਵਾਂ ਦਾ ਨੁਕਸਾਨ ਹੋ ਸਕਦਾ ਹੈ।
