Journalism Of Hope
BREAKING NEWS
ਹੁਣ ਪੰਜਾਬ ਦੇ ਲੋਕ ਵੀ ਲੈ ਸਕਣਗੇ ‘ਪੈਰਾਸੇਲਿੰਗ’ ਦਾ ਆਨੰਦ, ਪਠਾਨਕੋਟ ਦੀ ਝੀਲ ਬਣੇਗੀ ਐਡਵੈਂਚਰ ਟੂਰਿਜ਼ਮ ਦਾ ਨਵਾਂ ਹੱਬ......ਬਲਵੰਤ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ, 3 ਜੱਜਾਂ ਦੀ ਬੈਂਚ ਕੋਲ ਮਾਮਲਾ ਲਿਸਟ ਕਰਨ ਦੇ ਹੁਕਮ......SGPC ਪ੍ਰਧਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਦੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ......ਆਸਟ੍ਰੇਲੀਆ ’ਚ ਪੰਜਾਬੀ ਮੁੰਡੇ ਨੇ ਮਾਰੀ ਬਾਜ਼ੀ, ਗੋਲਾ ਸੁੱਟਣ ਮੁਕਾਬਲੇ ’ਚ ਬਣਿਆ ਚੈਂਪੀਅਨ......ਜਲੰਧਰ ’ਚ ਵੱਡੀ ਵਾਰਦਾਤ: ਕਾਰੋਬਾਰੀ ਦੀ ਕਾਰ ਨੂੰ ਟੱਕਰ ਮਾਰ ਕੇ 50 ਲੱਖ ਤੋਂ ਵੱਧ ਦੀ ਨਕਦੀ ਲੁੱਟੀ.....ਸੋਸ਼ਲ ਮੀਡੀਆ ’ਤੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ, ਕੇਂਦਰ ਤੋਂ ਮੰਗਿਆ ਜਵਾਬ.......ਭੈਣ ਦੀ ਡੋਲੀ ਤੋਂ ਪਹਿਲਾਂ ਉੱਠੀ ਭਰਾ ਦੀ ਅਰਥੀ, ਵਿਆਹ ਦਾ ਕਾਰਡ ਵੰਡਣ ਗਏ ਸਮੇਂ ਸੜਕ ਹਾਦਸੇ ’ਚ ਮੌਤ

ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਦਿਹਾਂਤ

ਮੋਗਾ: ਕਬੱਡੀ ਖੇਡ ਜਗਤ ਨਾਲ ਜੁੜੀ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਆਪਣੇ ਸਮੇਂ ਦੇ ਨਾਮੀ ਕਬੱਡੀ ਖਿਡਾਰੀ ਅਤੇ ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ, ਪਿੰਡ ਅਤੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗੋਰਾ ਸਮਾਲਸਰ ਨੇ ਆਪਣੇ ਕਬੱਡੀ ਕਰੀਅਰ ਦੌਰਾਨ ਮੁਕਤਸਰ, ਫਰੀਦਕੋਟ […]
Ranjit Singh
By : Updated On: 18 Aug 2026 10:13:AM
ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਦਿਹਾਂਤ

ਮੋਗਾ: ਕਬੱਡੀ ਖੇਡ ਜਗਤ ਨਾਲ ਜੁੜੀ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਆਪਣੇ ਸਮੇਂ ਦੇ ਨਾਮੀ ਕਬੱਡੀ ਖਿਡਾਰੀ ਅਤੇ ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ, ਪਿੰਡ ਅਤੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਸ਼ਤਿਹਾਰ

ਗੋਰਾ ਸਮਾਲਸਰ ਨੇ ਆਪਣੇ ਕਬੱਡੀ ਕਰੀਅਰ ਦੌਰਾਨ ਮੁਕਤਸਰ, ਫਰੀਦਕੋਟ ਕਬੱਡੀ ਕਲੱਬ, ਫਿਰੋਜ਼ਪੁਰ ਕਬੱਡੀ ਕਲੱਬ, ਬਾਜਾਖਾਨਾ ਅਤੇ ਸ਼ਿਕਾਰਪੁਰੀ ਕਲੱਬ ਸਮੇਤ ਕਈ ਨਾਮੀ ਕਲੱਬਾਂ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਕਈ ਕਬੱਡੀ ਖੇਡ ਮੇਲਿਆਂ ਵਿੱਚ ਬੈਸਟ ਜਾਫੀ ਵੀ ਰਹੇ ਅਤੇ ਆਪਣੀ ਖੇਡ ਨਾਲ ਕਬੱਡੀ ਦੇ ਮੈਦਾਨ ਵਿੱਚ ਵੱਖਰੀ ਪਛਾਣ ਬਣਾਈ।

ਦੱਸਿਆ ਜਾਂਦਾ ਹੈ ਕਿ ਸਾਲ 2015 ਵਿੱਚ ਕੁਝ ਘਰੇਲੂ ਮਜਬੂਰੀਆਂ ਕਾਰਨ ਉਹ ਕੁਝ ਸਮੇਂ ਲਈ ਕਬੱਡੀ ਤੋਂ ਦੂਰ ਹੋ ਗਏ ਸਨ। ਇਸ ਤੋਂ ਬਾਅਦ ਸਿਹਤ ਸਬੰਧੀ ਮੁਸ਼ਕਲਾਂ ਦੇ ਬਾਵਜੂਦ ਸਾਲ 2018 ਵਿੱਚ ਉਨ੍ਹਾਂ ਨੇ ਮੁੜ ਕਬੱਡੀ ਦੇ ਮੈਦਾਨ ਵਿੱਚ ਵਾਪਸੀ ਕੀਤੀ।

ਗੋਰਾ ਸਮਾਲਸਰ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਟੀਮਾਂ ਲਈ ਵੀ ਖੇਡਦੇ ਰਹੇ। ਉਨ੍ਹਾਂ ਦੀ ਜ਼ਬਰਦਸਤ ਡਿਫੈਂਸ ਅਤੇ ਮੈਦਾਨ ਵਿੱਚ ਖੇਡਣ ਦੇ ਅੰਦਾਜ਼ ਨੇ ਕਬੱਡੀ ਪ੍ਰੇਮੀਆਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ।

ਗੋਰਾ ਸਮਾਲਸਰ ਵੱਲੋਂ ਕਬੱਡੀ ਖੇਡ ਵਿੱਚ ਪਾਇਆ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਦਿਹਾਂਤ ਨਾਲ ਕਬੱਡੀ ਜਗਤ ਨੇ ਇੱਕ ਮੰਝਿਆ ਹੋਇਆ ਅਤੇ ਪ੍ਰਤਿਭਾਸ਼ਾਲੀ ਖਿਡਾਰੀ ਗੁਆ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News