Journalism Of Hope
BREAKING NEWS
ਹੁਣ ਪੰਜਾਬ ਦੇ ਲੋਕ ਵੀ ਲੈ ਸਕਣਗੇ ‘ਪੈਰਾਸੇਲਿੰਗ’ ਦਾ ਆਨੰਦ, ਪਠਾਨਕੋਟ ਦੀ ਝੀਲ ਬਣੇਗੀ ਐਡਵੈਂਚਰ ਟੂਰਿਜ਼ਮ ਦਾ ਨਵਾਂ ਹੱਬ......ਬਲਵੰਤ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ, 3 ਜੱਜਾਂ ਦੀ ਬੈਂਚ ਕੋਲ ਮਾਮਲਾ ਲਿਸਟ ਕਰਨ ਦੇ ਹੁਕਮ......SGPC ਪ੍ਰਧਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਦੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ......ਆਸਟ੍ਰੇਲੀਆ ’ਚ ਪੰਜਾਬੀ ਮੁੰਡੇ ਨੇ ਮਾਰੀ ਬਾਜ਼ੀ, ਗੋਲਾ ਸੁੱਟਣ ਮੁਕਾਬਲੇ ’ਚ ਬਣਿਆ ਚੈਂਪੀਅਨ......ਜਲੰਧਰ ’ਚ ਵੱਡੀ ਵਾਰਦਾਤ: ਕਾਰੋਬਾਰੀ ਦੀ ਕਾਰ ਨੂੰ ਟੱਕਰ ਮਾਰ ਕੇ 50 ਲੱਖ ਤੋਂ ਵੱਧ ਦੀ ਨਕਦੀ ਲੁੱਟੀ.....ਸੋਸ਼ਲ ਮੀਡੀਆ ’ਤੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ, ਕੇਂਦਰ ਤੋਂ ਮੰਗਿਆ ਜਵਾਬ.......ਭੈਣ ਦੀ ਡੋਲੀ ਤੋਂ ਪਹਿਲਾਂ ਉੱਠੀ ਭਰਾ ਦੀ ਅਰਥੀ, ਵਿਆਹ ਦਾ ਕਾਰਡ ਵੰਡਣ ਗਏ ਸਮੇਂ ਸੜਕ ਹਾਦਸੇ ’ਚ ਮੌਤ

ਰਿਸ਼ਤੇ ਸ਼ਰਮਸਾਰ! ਨਸ਼ੇ ਲਈ ਕਲਯੁੱਗੀ ਪੁੱਤ ਨੇ ਪਿਤਾ ਤੇ ਕੀਤਾ ਜਾਨਲੇਵਾ ਹਮਲਾ

Samrala News; ਸਮਰਾਲਾ ਦੇ ਨਾਲ ਲੱਗਦੇ ਪਿੰਡ ਮਾਨੂੰਪੁਰ ਤੋਂ ਘਰੇਲੂ ਵਿਵਾਦ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਿਤਾ ਨੇ ਆਪਣੇ ਪੁੱਤਰ ’ਤੇ ਨਸ਼ੇ ਦੀ ਤੋੜ ਦੌਰਾਨ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਹਮਲੇ ਵਿੱਚ ਪਿਤਾ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ […]
Jaspreet Singh
By : Updated On: 18 Aug 2026 14:19:PM
ਰਿਸ਼ਤੇ ਸ਼ਰਮਸਾਰ! ਨਸ਼ੇ ਲਈ ਕਲਯੁੱਗੀ ਪੁੱਤ ਨੇ ਪਿਤਾ ਤੇ ਕੀਤਾ ਜਾਨਲੇਵਾ ਹਮਲਾ

Samrala News; ਸਮਰਾਲਾ ਦੇ ਨਾਲ ਲੱਗਦੇ ਪਿੰਡ ਮਾਨੂੰਪੁਰ ਤੋਂ ਘਰੇਲੂ ਵਿਵਾਦ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਿਤਾ ਨੇ ਆਪਣੇ ਪੁੱਤਰ ’ਤੇ ਨਸ਼ੇ ਦੀ ਤੋੜ ਦੌਰਾਨ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਹਮਲੇ ਵਿੱਚ ਪਿਤਾ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਇਸ਼ਤਿਹਾਰ

ਪੀੜਤ ਪਿਤਾ ਗੁਰਪ੍ਰੀਤ ਸਿੰਘ ਮੁਤਾਬਕ ਉਸਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਤੋੜ ਦੌਰਾਨ ਘਰ ਵਿੱਚ ਅਕਸਰ ਤਕਰਾਰ ਹੁੰਦੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਸ਼ਾਮ ਕਰੀਬ ਸਾਢੇ 6 ਤੋਂ 7 ਵਜੇ ਦੇ ਵਿਚਕਾਰ ਵਾਪਰੀ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਘਰ ਵਿੱਚ ਪਤੀ-ਪਤਨੀ ਵਿਚਕਾਰ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਇਸ ਦੌਰਾਨ ਪੁੱਤਰ ਮੋਟਰਸਾਈਕਲ ਲੈ ਕੇ ਘਰ ਤੋਂ ਬਾਹਰ ਗਿਆ ਅਤੇ ਕਥਿਤ ਤੌਰ ’ਤੇ ਮੋਟਰਸਾਈਕਲ ਦੀ ਭੰਨਤੋੜ ਕਰਨ ਲੱਗ ਪਿਆ।

ਪੀੜਤ ਦੇ ਦੋਸ਼ਾਂ ਮੁਤਾਬਕ ਕੁਝ ਸਮੇਂ ਬਾਅਦ ਪੁੱਤਰ ਨਸ਼ੇ ਦੀ ਤੋੜ ਵਿੱਚ ਘਰ ਵਾਪਸ ਆਇਆ। ਜਦੋਂ ਉਸ ਦੀ ਪਤਨੀ ਨੇ ਦੱਸਿਆ ਕਿ ਬਾਹਰ ਪੁੱਤਰ ਦੀ ਕਿਸੇ ਨਾਲ ਲੜਾਈ ਹੋ ਗਈ ਹੈ ਤਾਂ ਉਹ ਪੁੱਤਰ ਨੂੰ ਦੇਖਣ ਲਈ ਬਾਹਰ ਗਿਆ। ਇਸ ਦੌਰਾਨ ਪੁੱਤਰ ਨੇ ਕਥਿਤ ਤੌਰ ’ਤੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

ਹਮਲੇ ਦੌਰਾਨ ਗੁਰਪ੍ਰੀਤ ਸਿੰਘ ਦੇ ਸਿਰ ’ਤੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਡਾਕਟਰ ਨੇ ਦੱਸੀ ਸਿਰ ਦੀਆਂ ਗੰਭੀਰ ਸੱਟਾਂ

ਸਰਕਾਰੀ ਡਾਕਟਰ ਡਾ. ਅਵਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਦੇ ਸਿਰ ’ਤੇ ਕਾਫ਼ੀ ਗੰਭੀਰ ਸੱਟਾਂ ਸਨ। ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਉਸ ਦੀ ਸਰਜਰੀ ਕੀਤੀ ਗਈ ਹੈ। ਫਿਲਹਾਲ ਮਾਮਲਾ ਘਰੇਲੂ ਵਿਵਾਦ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਪੁਲਿਸ ਵੱਲੋਂ ਜਾਂਚ ਜਾਰੀ

ਮਾਮਲੇ ਸਬੰਧੀ ਸਮਰਾਲਾ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉੱਥੇ ਹੀ ਗੁਰਪ੍ਰੀਤ ਸਿੰਘ ਨੇ ਆਪਣੇ ਪੁੱਤਰ ’ਤੇ ਨਸ਼ਾ ਕਰਨ ਦੇ ਨਾਲ-ਨਾਲ ਨਸ਼ਾ ਵੇਚਣ ਦੇ ਵੀ ਦੋਸ਼ ਲਗਾਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਤੱਥਾਂ ਦੇ ਆਧਾਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Read Latest News and Breaking News at Daily Post TV, Browse for more News

Ad
Ad

Punjab District News