Journalism Of Hope
BREAKING NEWS
CWC ਦੀ ਅਹਿਮ ਮੀਟਿੰਗ ’ਚ ਕਿਉਂ ਨਹੀਂ ਪਹੁੰਚੇ ਚਰਨਜੀਤ ਚੰਨੀ, ਦੱਸੀ ਵਜ੍ਹਾ ?.....ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੌਂਗੋਵਾਲ ਰੈਲੀ ਲਈ ਦਿੱਤੀ ਮਨਜ਼ੂਰੀ....ਦਹੇਜ ਹੱਤਿਆ ਮਾਮਲੇ ‘ਚ ਹਾਈਕੋਰਟ ਦਾ ਵੱਡਾ ਫੈਸਲਾ, 22 ਸਾਲ ਪੁਰਾਣੀ ਸਜ਼ਾ ਰੱਦ....ਮੋਹਾਲੀ ’ਚ ਜੀਜੇ ਦਾ ਕਤਲ, ਸਾਲੇ ਨੇ ਦੋਸਤ ਨਾਲ ਮਿਲ ਕੇ ਕੀਤੀ ਵਾਰਦਾਤ....ਚੱਲਦੇ ਵਿਆਹ ਸਮਾਗਮ ’ਚ ਅਨੰਦ ਕਾਰਜਾਂ ਦੌਰਾਨ ਪੁਲਿਸ ਨੇ ਚੁੱਕਿਆ ਕੁੜੀ ਦਾ ਪਿਓ, ਮੌਕੇ ’ਤੇ ਹੋਇਆ ਹੰਗਾਮਾ....ਕਬੱਡੀ ਖਿਡਾਰੀ ਕਤਲਕਾਂਡ: ਮੌਜੂਦਾ ਸਰਪੰਚ ਸਮੇਤ 3 ਗ੍ਰਿਫ਼ਤਾਰ....ਖਨੌਰੀ ਨੇੜੇ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ....ਕਮਲ ਕੌਰ ਭਾਬੀ ਕਤਲ ਮਾਮਲਾ: ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਦੀ ਵਿਗੜੀ ਸਿਹਤ....

ਚੱਲਦੇ ਵਿਆਹ ਸਮਾਗਮ ’ਚ ਅਨੰਦ ਕਾਰਜਾਂ ਦੌਰਾਨ ਪੁਲਿਸ ਨੇ ਚੁੱਕਿਆ ਕੁੜੀ ਦਾ ਪਿਓ, ਮੌਕੇ ’ਤੇ ਹੋਇਆ ਹੰਗਾਮਾ

Police arrested girl’s father during wedding: ਫਰੀਦਕੋਟ: ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਇੱਕ ਵਿਆਹ ਸਮਾਗਮ ਦੌਰਾਨ ਅਨੰਦ ਕਾਰਜ ਚੱਲ ਰਹੇ ਸਨ ਅਤੇ ਪੁਲਿਸ ਨੇ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਨੂੰ ਲੈ ਕੇ ਮੌਕੇ ’ਤੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਵਿਚਕਾਰ ਕਾਫੀ ਹੰਗਾਮਾ ਹੋਇਆ। ਜਾਣਕਾਰੀ […]
Ranjit Singh
By : Published: 20 Aug 2026 11:50:AM
ਚੱਲਦੇ ਵਿਆਹ ਸਮਾਗਮ ’ਚ ਅਨੰਦ ਕਾਰਜਾਂ ਦੌਰਾਨ ਪੁਲਿਸ ਨੇ ਚੁੱਕਿਆ ਕੁੜੀ ਦਾ ਪਿਓ, ਮੌਕੇ ’ਤੇ ਹੋਇਆ ਹੰਗਾਮਾ
  • ਟ੍ਰਾਂਸਫਾਰਮਰ ਤੇ ਖੇਤਾਂ ’ਚੋਂ ਮੋਟਰਾਂ ਚੋਰੀ ਦੇ ਮਾਮਲੇ ’ਚ ਪੁਲਿਸ ਨੂੰ ਸੀ ਲੋੜੀਂਦਾ

Police arrested girl’s father during wedding: ਫਰੀਦਕੋਟ: ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਉਸ ਸਮੇਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਇੱਕ ਵਿਆਹ ਸਮਾਗਮ ਦੌਰਾਨ ਅਨੰਦ ਕਾਰਜ ਚੱਲ ਰਹੇ ਸਨ ਅਤੇ ਪੁਲਿਸ ਨੇ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਨੂੰ ਲੈ ਕੇ ਮੌਕੇ ’ਤੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਵਿਚਕਾਰ ਕਾਫੀ ਹੰਗਾਮਾ ਹੋਇਆ। ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮ ਲੜਕੀ ਦੇ ਪਿਤਾ ਨੂੰ ਆਪਣੇ ਨਾਲ ਲੈ ਕੇ ਜਾਣ ਲੱਗੇ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਧੱਕਾ-ਮੁੱਕੀ ਵੀ ਹੋਈ। ਇੱਥੋਂ ਤੱਕ ਕਿ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਇੱਕ ਵਿਅਕਤੀ ਪੁਲਿਸ ਦੀ ਗੱਡੀ ਅੱਗੇ ਲੇਟ ਗਿਆ। ਪੁਲਿਸ ਨੇ ਉਸ ਨੂੰ ਪਾਸੇ ਕੀਤਾ ਅਤੇ ਮੁਲਜ਼ਮ ਨੂੰ ਆਪਣੇ ਨਾਲ ਲੈ ਗਈ।

ਇਸ਼ਤਿਹਾਰ

ਪਰਿਵਾਰ ਨੇ ਲਾਏ ਧੱਕੇ ਨਾਲ ਗ੍ਰਿਫ਼ਤਾਰੀ ਦੇ ਦੋਸ਼
ਲੜਕੀ ਦੇ ਭਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਭੈਣ ਦਾ ਵਿਆਹ ਸੀ ਅਤੇ ਅਨੰਦ ਕਾਰਜ ਚੱਲ ਰਹੇ ਸਨ। ਇਸੇ ਦੌਰਾਨ ਕੁਝ ਵਿਅਕਤੀ, ਜਿਨ੍ਹਾਂ ਨੇ ਆਪਣੇ ਆਪ ਨੂੰ ਗਿੱਦੜਬਾਹਾ ਪੁਲਿਸ ਦੇ ਮੁਲਾਜ਼ਮ ਦੱਸਿਆ ਅਤੇ ਕੁਝ ਸਿਵਲ ਕੱਪੜਿਆਂ ਵਿੱਚ ਸਨ, ਉਨ੍ਹਾਂ ਦੇ ਪਿਤਾ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਪਰਿਵਾਰ ਮੁਤਾਬਕ ਪੁਲਿਸ ਨੇ ਉਸ ਨੂੰ ਟ੍ਰਾਂਸਫਾਰਮਰ ਅਤੇ ਖੇਤਾਂ ਵਿੱਚੋਂ ਮੋਟਰਾਂ ਚੋਰੀ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਦੱਸਿਆ ਹੈ। ਪਰਿਵਾਰ ਨੇ ਦਾਅਵਾ ਕੀਤਾ ਕਿ ਪਹਿਲਾਂ ਉਸ ਦਾ ਨਾਮ ਚੋਰੀ ਦੇ ਮਾਮਲੇ ਵਿੱਚ ਆਇਆ ਸੀ, ਪਰ ਹੁਣ ਉਹ ਅਜਿਹੇ ਕੰਮ ਛੱਡ ਚੁੱਕਾ ਹੈ ਅਤੇ ਪੁਲਿਸ ਉਸ ਨੂੰ ਹੋਰ ਮਾਮਲਿਆਂ ਵਿੱਚ ਫਸਾ ਰਹੀ ਹੈ।

ਪੁਲਿਸ ਨੇ ਦੱਸਿਆ—ਗਿਰੋਹ ਦਾ ਮੈਂਬਰ ਹੋਣ ਦੇ ਦੋਸ਼
ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਗਰੀਬ ਸਿੰਘ ਉਰਫ਼ ਰਾਜੂ ਖ਼ਿਲਾਫ਼ ਥਾਣਾ ਗਿੱਦੜਬਾਹਾ ਵਿੱਚ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ ਵਿੱਚ FIR ਦਰਜ ਹੈ। ਪੁਲਿਸ ਮੁਤਾਬਕ ਇਹ ਇੱਕ ਗਿਰੋਹ ਵਜੋਂ ਕੰਮ ਕਰਦੇ ਹਨ ਅਤੇ ਇਸ ਮਾਮਲੇ ਵਿੱਚ ਪਹਿਲਾਂ ਹੀ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਥਾਣਾ ਮੁਖੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਰੀਬ ਸਿੰਘ ਉਰਫ਼ ਰਾਜੂ ਪਿੰਡ ਸੰਧਵਾਂ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਹੈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਟੀਮ ਵਿੱਚ ਕੁਝ ਮੁਲਾਜ਼ਮ ਵਰਦੀ ਵਿੱਚ ਅਤੇ ਕੁਝ ਸਿਵਲ ਕੱਪੜਿਆਂ ਵਿੱਚ ਸਨ। ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਲੜਕੀ ਦਾ ਅਸਲੀ ਪਿਤਾ ਨਹੀਂ, ਸਗੋਂ ਧਰਮ ਦਾ ਪਿਤਾ ਬਣਿਆ ਹੋਇਆ ਹੈ।

ਕੁੱਟਮਾਰ ਦੇ ਦੋਸ਼ਾਂ ਤੋਂ ਪੁਲਿਸ ਦਾ ਇਨਕਾਰ
ਥਾਣਾ ਮੁਖੀ ਨੇ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਮਾਰਕੁੱਟ ਨਹੀਂ ਕੀਤੀ ਗਈ। ਉਨ੍ਹਾਂ ਮੁਤਾਬਕ ਉਲਟਾ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨਾਲ ਹੱਥੋਪਾਈ ਕੀਤੀ ਗਈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਦੀ ਗ੍ਰਿਫ਼ਤਾਰੀ ਕੋਟਕਪੂਰਾ ਥਾਣੇ ਵਿੱਚ ਦਰਜ ਕੀਤੀ ਜਾ ਚੁੱਕੀ ਹੈ ਅਤੇ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News