Journalism Of Hope
BREAKING NEWS
ਪੰਜਾਬ ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 10 IAS ਅਧਿਕਾਰੀਆਂ ਨੂੰ ਮਿਲੀ ਨਵੀਂ ਪੋਸਟਿੰਗ......ਪੈਲੇਟ ਗਨ ਮਾਮਲੇ ’ਚ ਵੱਡੀ ਅਪਡੇਟ! ਦਿੱਲੀ ਜੰਤਰ-ਮੰਤਰ ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ FIR ਦਰਜ......100 ਕਰੋੜ ਦੇ ਸਾਈਬਰ ਘਪਲੇ ’ਤੇ ED ਦਾ ਸ਼ਿਕੰਜਾ, ਰੋਪੜ ’ਚ ਮੁੱਖ ਮੁਲਜ਼ਮ ਦੇ ਘਰ ਛਾਪਾ....... ਸੁਖਬੀਰ ਬਾਦਲ ਨੂੰ ਸੁਪਰੀਮ ਕੋਰਟ ਤੋਂ ਝਟਕਾ, 9 ਸਾਲ ਪੁਰਾਣੇ ਮਾਣਹਾਨੀ ਕੇਸ ਦਾ ਟ੍ਰਾਇਲ ਰਹੇਗਾ ਜਾਰੀ........ ਚੰਡੀਗੜ੍ਹ ’ਚ ਮੁਫ਼ਤ ਪੈਟਰੋਲ ਲੰਗਰ ‘ਤੇ ਪ੍ਰਸ਼ਾਸਨ ਦੀ ਰੋਕ, ਜਾਣੋ ਕਦੋਂ ਤੈਅ ਹੋਵੇਗੀ ਨਵੀਂ ਤਾਰੀਖ….. ਦਿਲ ਦਹਿਲਾਉਣ ਵਾਲੀ ਘਟਨਾ! ਪੁੱਤਰ ਨੂੰ ਬਚਾਉਣ ਗਿਆ ਪਿਤਾ ਵੀ ਡਿੱਗਿਆ, ਸਦਮੇ ’ਚ ਮਾਂ ਨੇ ਵੀ ਚੁੱਕਿਆ ਖੌਫਨਾਕ ਕਦਮ......

ਟਾਟਾ ਕਾਰ ਖਰੀਦਣ ਲਈ ਝੱਲਣਾ ਪਵੇਗਾ ਵਾਧੂ ਬੋਝ, 1 ਸਤੰਬਰ ਤੋਂ ਵੱਧ ਸਕਦੀਆਂ ਨੇ ਕੀਮਤਾਂ

Tata Motors price hike; ਟਾਟਾ ਮੋਟਰਜ਼ ਦੀ ਕਾਰ ਖਰੀਦਣ ਦੀ ਤਿਆਰੀ ਕਰ ਰਹੇ ਗਾਹਕਾਂ ਲਈ ਅਹਿਮ ਖ਼ਬਰ ਹੈ। ਕੰਪਨੀ ਨੇ ਆਪਣੀਆਂ ਪੈਸੇਂਜਰ ਕਾਰਾਂ ਅਤੇ SUV ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਪੈਸੇਂਜਰ ਵ੍ਹੀਕਲਜ਼ (TMPV) ਮੁਤਾਬਕ, 1 ਸਤੰਬਰ 2026 ਤੋਂ ਕੰਪਨੀ ਦੀਆਂ ਕਾਰਾਂ ਦੀਆਂ ਕੀਮਤਾਂ ਵਿੱਚ 25 ਹਜ਼ਾਰ ਰੁਪਏ ਤੱਕ ਦਾ ਵਾਧਾ ਹੋ […]
Jaspreet Singh
By : Updated On: 21 Aug 2026 21:48:PM
ਟਾਟਾ ਕਾਰ ਖਰੀਦਣ ਲਈ ਝੱਲਣਾ ਪਵੇਗਾ ਵਾਧੂ ਬੋਝ, 1 ਸਤੰਬਰ ਤੋਂ ਵੱਧ ਸਕਦੀਆਂ ਨੇ ਕੀਮਤਾਂ

Tata Motors price hike; ਟਾਟਾ ਮੋਟਰਜ਼ ਦੀ ਕਾਰ ਖਰੀਦਣ ਦੀ ਤਿਆਰੀ ਕਰ ਰਹੇ ਗਾਹਕਾਂ ਲਈ ਅਹਿਮ ਖ਼ਬਰ ਹੈ। ਕੰਪਨੀ ਨੇ ਆਪਣੀਆਂ ਪੈਸੇਂਜਰ ਕਾਰਾਂ ਅਤੇ SUV ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।

ਇਸ਼ਤਿਹਾਰ

ਟਾਟਾ ਮੋਟਰਜ਼ ਪੈਸੇਂਜਰ ਵ੍ਹੀਕਲਜ਼ (TMPV) ਮੁਤਾਬਕ, 1 ਸਤੰਬਰ 2026 ਤੋਂ ਕੰਪਨੀ ਦੀਆਂ ਕਾਰਾਂ ਦੀਆਂ ਕੀਮਤਾਂ ਵਿੱਚ 25 ਹਜ਼ਾਰ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।

ਕੰਪਨੀ ਨੇ ਦੱਸਿਆ ਹੈ ਕਿ ਇਹ ਵਾਧਾ ਪੂਰੇ ਪੈਸੇਂਜਰ ਵ੍ਹੀਕਲ ਪੋਰਟਫੋਲੀਓ ’ਤੇ ਲਾਗੂ ਹੋਵੇਗਾ। ਹਾਲਾਂਕਿ ਵੱਖ-ਵੱਖ ਮਾਡਲ ਅਤੇ ਵੇਰੀਐਂਟ ਦੇ ਹਿਸਾਬ ਨਾਲ ਕੀਮਤ ਵਧਣ ਦੀ ਰਕਮ ਵੱਖਰੀ ਹੋ ਸਕਦੀ ਹੈ।

ਇਸ ਕੀਮਤ ਵਾਧੇ ਦਾ ਅਸਰ ਪੈਟਰੋਲ-ਡੀਜ਼ਲ ਵਾਲੀਆਂ ICE ਕਾਰਾਂ ਦੇ ਨਾਲ-ਨਾਲ ਇਲੈਕਟ੍ਰਿਕ ਵਾਹਨਾਂ (EV) ’ਤੇ ਵੀ ਪਵੇਗਾ।

ਕੀਮਤ ਵਧਾਉਣ ਪਿੱਛੇ ਦੱਸੀ ਇਹ ਵਜ੍ਹਾ

ਟਾਟਾ ਮੋਟਰਜ਼ ਨੇ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਕਾਰਨ ਵਧ ਰਹੀ ਇਨਪੁਟ ਅਤੇ ਕਮੋਡਿਟੀ ਲਾਗਤ ਨੂੰ ਦੱਸਿਆ ਹੈ।

ਕੰਪਨੀ ਮੁਤਾਬਕ ਮਹਿੰਗਾਈ ਦੇ ਦਬਾਅ ਅਤੇ ਦੁਨੀਆ ਭਰ ਵਿੱਚ ਬਣੀ ਜਿਓ-ਪਾਲਿਟਿਕਲ ਅਨਿਸ਼ਚਿਤਤਾ ਕਾਰਨ ਉਤਪਾਦਨ ਦੀ ਲਾਗਤ ਲਗਾਤਾਰ ਵਧ ਰਹੀ ਹੈ।

ਟਾਟਾ ਨੇ ਕਿਹਾ ਕਿ ਕੰਪਨੀ ਵਧਦੀ ਲਾਗਤ ਦਾ ਵੱਡਾ ਹਿੱਸਾ ਖੁਦ ਝੱਲਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲਗਾਤਾਰ ਵਧ ਰਹੇ ਖਰਚਿਆਂ ਕਾਰਨ ਕੁਝ ਬੋਝ ਗਾਹਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੋ ਗਿਆ ਹੈ।

ਇਸ ਸਾਲ ਦੂਜੀ ਵਾਰ ਵਧ ਰਹੀਆਂ ਹਨ ਕੀਮਤਾਂ

ਟਾਟਾ ਮੋਟਰਜ਼ ਵੱਲੋਂ ਇਸ ਸਾਲ ਪੈਸੇਂਜਰ ਵ੍ਹੀਕਲ ਦੀਆਂ ਕੀਮਤਾਂ ਵਧਾਉਣ ਦਾ ਇਹ ਦੂਜਾ ਐਲਾਨ ਹੈ।

ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਕੰਪਨੀ ਨੇ ICE ਅਤੇ EV ਦੋਵਾਂ ਮਾਡਲਾਂ ਦੀਆਂ ਕੀਮਤਾਂ ਵਿੱਚ 1.5 ਫੀਸਦੀ ਤੱਕ ਵਾਧੇ ਦਾ ਐਲਾਨ ਕੀਤਾ ਸੀ, ਜੋ 1 ਜੁਲਾਈ 2026 ਤੋਂ ਲਾਗੂ ਹੋਇਆ ਸੀ।

ਹੁਣ ਸਤੰਬਰ ਤੋਂ ਇੱਕ ਵਾਰ ਫਿਰ ਕੀਮਤਾਂ ਵਧਣ ਜਾ ਰਹੀਆਂ ਹਨ।

ਮਾਰੂਤੀ ਅਤੇ ਹੁੰਡਈ ਵੀ ਵਧਾ ਚੁੱਕੀਆਂ ਹਨ ਕੀਮਤਾਂ

ਟਾਟਾ ਮੋਟਰਜ਼ ਇਕੱਲੀ ਕੰਪਨੀ ਨਹੀਂ ਹੈ ਜਿਸ ਨੇ ਕਾਰਾਂ ਦੀਆਂ ਕੀਮਤਾਂ ਵਧਾਈਆਂ ਹਨ।

ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਮੋਟਰ ਇੰਡੀਆ ਵੀ ਕੀਮਤ ਵਧਾਉਣ ਦਾ ਐਲਾਨ ਕਰ ਚੁੱਕੀਆਂ ਹਨ।

ਹੁੰਡਈ ਨੇ ਸਤੰਬਰ 2026 ਤੋਂ ਆਪਣੇ ਪੂਰੇ ਪੋਰਟਫੋਲੀਓ ਦੀਆਂ ਕੀਮਤਾਂ ਵਿੱਚ 1 ਫੀਸਦੀ ਤੱਕ ਵਾਧਾ ਕਰਨ ਦੀ ਜਾਣਕਾਰੀ ਦਿੱਤੀ ਸੀ।

ਕਾਰ ਖਰੀਦਣ ਵਾਲਿਆਂ ’ਤੇ ਕੀ ਪਵੇਗਾ ਅਸਰ?

ਟਾਟਾ ਮੋਟਰਜ਼ ਦੀ ਕੀਮਤ ਵਧਣ ਨਾਲ ਨਵੀਂ ਕਾਰ ਜਾਂ SUV ਖਰੀਦਣ ਵਾਲੇ ਗਾਹਕਾਂ ਦੇ ਬਜਟ ’ਤੇ ਸਿੱਧਾ ਅਸਰ ਪਵੇਗਾ।

1 ਸਤੰਬਰ ਤੋਂ ਬਾਅਦ ਕਾਰ ਖਰੀਦਣ ’ਤੇ ਮਾਡਲ ਅਤੇ ਵੇਰੀਐਂਟ ਦੇ ਅਨੁਸਾਰ ਗਾਹਕਾਂ ਨੂੰ ਵੱਧ ਪੈਸੇ ਖਰਚ ਕਰਨੇ ਪੈ ਸਕਦੇ ਹਨ।

ਜੇਕਰ ਕੋਈ ਗਾਹਕ ਟਾਟਾ ਦੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਕੀਮਤ ਵਧਣ ਤੋਂ ਪਹਿਲਾਂ ਖਰੀਦ ਕਰਨਾ ਫਾਇਦੇਮੰਦ ਹੋ ਸਕਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News